CM ਮਾਨ ਦਾ ਭਾਜਪਾ ''ਤੇ ਵੱਡਾ ਤੰਜ, ''ਹਿਸਾਬ ਦੇਣ ਤੋਂ ਡਰਦਿਆਂ ਨੇ ਲਾਈ ਨਕਲੀ ਵਿਧਾਨ ਸਭਾ''

Monday, Sep 29, 2025 - 06:49 PM (IST)

CM ਮਾਨ ਦਾ ਭਾਜਪਾ ''ਤੇ ਵੱਡਾ ਤੰਜ, ''ਹਿਸਾਬ ਦੇਣ ਤੋਂ ਡਰਦਿਆਂ ਨੇ ਲਾਈ ਨਕਲੀ ਵਿਧਾਨ ਸਭਾ''

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਾਂਗਰਸ ਅਤੇ ਭਾਜਪਾ 'ਤੇ ਤਿੱਖੇ ਤੰਜ ਕੱਸੇ ਗਏ। ਉਨ੍ਹਾਂ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਬਾਜਵਾ ਸਾਹਿਬ ਕਹਿੰਦੇ ਹਨ ਕਿ 'ਰੰਗਲਾ ਪੰਜਾਬ' 'ਚ ਪੈਸੇ ਨਾ ਪਾਓ ਪਰ ਇਹ ਮਿਸ਼ਨ ਵਿੱਤ ਮੰਤਰਾਲੇ ਤਹਿਤ ਆਉਂਦਾ ਹੈ। ਉਨ੍ਹਾਂ ਕਿਹਾ ਕਿ 'ਰੰਗਲਾ ਪੰਜਾਬ' ਦਾ ਸਾਰਾ ਪੈਸੇ ਹੜ੍ਹ ਪੀੜਤਾਂ ਲਈ ਖ਼ਰਚਿਆ ਜਾਵੇਗਾ।

ਇਹ ਵੀ ਪੜ੍ਹੋ : ਹਰਜੋਤ ਬੈਂਸ ਦਾ ਮੋਹਾਲੀ ਦੇ ਵੱਡੇ ਹਸਪਤਾਲ 'ਤੇ ਫੁੱਟਿਆ ਗੁੱਸਾ, ਅੱਖੀਂ ਦੇਖਿਆ ਦੁਖ਼ਦਾਈ ਦ੍ਰਿਸ਼ ਤੇ ਫਿਰ...(ਵੀਡੀਓ)

ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ। ਪੰਜਾਬ ਸਰਕਾਰ ਨੇ ਜਵਾਹਰ ਲਾਲ ਨਹਿਰੂ ਦੇ 73ਵੇਂ ਜਨਮਦਿਨ 'ਤੇ 130 ਕਿੱਲੋਗ੍ਰਾਮ ਸੋਨੇ ਦਾ ਗਿਫਟ ਦਿੱਤਾ ਸੀ, ਜੋ ਲੋਕਾਂ ਨੇ ਲੜਾਈ ਵੇਲੇ ਦਾਨ ਕੀਤਾ ਸੀ ਅਤੇ ਬਾਜਵਾ ਸਾਹਿਬ ਕਹਿੰਦੇ ਹਨ ਕਿ ਅਸੀਂ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਦਿੱਤਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ 3 ਸਾਲਾਂ ਦੇ ਕਾਰਜਕਾਲ ਦੌਰਾਨ ਵਿਰੋਧੀ ਭਗਵੰਤ ਮਾਨ ਨੂੰ ਗਾਲ੍ਹਾਂ ਕੱਢੀ ਜਾਂਦੇ ਹਨ।

ਇਹ ਵੀ ਪੜ੍ਹੋ : ਵਿਧਾਨ ਸਭਾ 'ਚ ਹੜ੍ਹ ਪੀੜਤਾਂ ਲਈ CM ਮਾਨ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਕਿੰਨਾ ਮਿਲੇਗਾ ਮੁਆਵਜ਼ਾ

ਉਨ੍ਹਾਂ ਨੇ ਭਾਜਪਾ ਦੀ ਵੱਖਰੀ ਵਿਧਾਨ ਸਭਾ ਬਾਰੇ ਬੋਲਦਿਆਂ ਕਿਹਾ ਕਿ ਉੱਥੇ ਸਾਰੇ ਮੰਤਰੀ ਬਣੇ ਬੈਠੇ ਹਨ ਕਿਉਂਕਿ ਇਸ ਵਿਧਾਨ ਸਭਾ 'ਚ ਉਨ੍ਹਾਂ ਨੂੰ ਹਿਸਾਬ ਦੇਣ ਤੋਂ ਡਰ ਲੱਗਦਾ ਹੈ, ਜਿਹੜੇ ਧੋਖੇ ਉਨ੍ਹਾਂ ਨੇ ਪੰਜਾਬ ਨਾਲ ਕੀਤੇ ਹਨ। ਇਸ ਲਈ ਇਸ ਵਿਧਾਨ ਸਭਾ ਦੇ ਬਾਹਰਲੇ ਪਾਸੇ ਉਨ੍ਹਾਂ ਨੂੰ ਨਕਲੀ ਵਿਧਾਨ ਸਭਾ ਲਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸਾਲ 2029 'ਚ ਤੁਹਾਨੂੰ ਨਕਲੀ ਪਾਰਲੀਮੈਂਟ ਲਾਉਣ ਦੀ ਵੀ ਲੋੜ ਪੈ ਜਾਣੀ ਹੈ। ਉਨ੍ਹਾਂ ਕਿਹਾ ਕਿ ਸਾਡੀ ਹਰ ਧੜਕਣ 'ਚ ਸਿਰਫ ਪੰਜਾਬ ਧੜਕਦਾ ਹੈ ਅਤੇ ਸਾਡਾ ਸੁਫ਼ਨਾ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਦਾ ਹੈ। ਉਨ੍ਹਾਂ ਕਿਹਾ ਕਿ ਹਰ ਹੜ੍ਹ ਪੀੜਤ ਤੱਕ ਮਦਦ ਪਹੁੰਚਾਈ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Babita

Content Editor

Related News