ਸਕੂਲ ਤੋਂ ਪੇਪਰ ਦੇਣ ਮਗਰੋਂ ਘਰ ਆ ਰਹੀਆਂ 3 ਕੁੜੀਆਂ ਸ਼ੱਕੀ ਹਾਲਾਤ ’ਚ ਲਾਪਤਾ, ਪਰਿਵਾਰ ਤੇ ਪੁਲਸ ਹੈਰਾਨ
Tuesday, Sep 30, 2025 - 11:40 AM (IST)

ਕਾਦੀਆਂ (ਜ਼ੀਸ਼ਾਨ)- ਕਾਦੀਆਂ ’ਚ ਅੱਜ ਸਵੇਰੇ 3 ਨਾਬਾਲਿਗ ਕੁੜੀਆਂ ਭੇਤਭਰੇ ਹਾਲਾਤ ’ਚ ਗਾਇਬ ਹੋ ਗਈਆਂ। ਇਹ ਕੁੜੀਆਂ ਸਕੂਲ ’ਚ ਪੇਪਰ ਦੇਣ ਤੋਂ ਬਾਅਦ ਘਰ ਵਾਪਸ ਆ ਰਹੀਆਂ ਸਨ ਪਰ ਰਸਤੇ ’ਚ ਅਚਾਨਕ ਗਾਇਬ ਹੋ ਗਈਆਂ। ਤਿੰਨੇ ਸਥਾਨਕ ਸਕੂਲ ਦੀ 7ਵੀਂ, 8ਵੀਂ ਅਤੇ 10ਵੀਂ ਚ ਪੜ੍ਹਦੀਆਂ ਸਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੇ ਫਿਰ ਲਈ ਕਰਵਟ, ਅਕਤੂਬਰ ਮਹੀਨੇ 'ਚ ਸ਼ੁਰੂ...
ਪਰਿਵਾਰਕ ਮੈਂਬਰਾਂ ਨੇ ਸਕੂਲ ਅਤੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਪਰ ਕੋਈ ਪਤਾ ਨਹੀਂ ਲੱਗਾ। ਮਾਮਲਾ ਥਾਣਾ ਕਾਦੀਆਂ ’ਚ ਦਰਜ ਕਰਵਾਇਆ ਗਿਆ ਹੈ। ਪੁਲਸ ਸ਼ਹਿਰ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲ ਰਹੀ ਹੈ ਅਤੇ ਸਾਰੇ ਸੰਭਾਵੀ ਸੁਰਾਗ ਇਕੱਠੇ ਕਰ ਰਹੀ ਹੈ। ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਕੋਈ ਠੋਸ ਜਾਣਕਾਰੀ ਮਿਲੇਗੀ, ਕੁੜੀਆਂ ਨੂੰ ਤੁਰੰਤ ਲੱਭਿਆ ਜਾਵੇਗਾ। ਪੂਰੇ ਇਲਾਕੇ ’ਚ ਇਸ ਘਟਨਾ ਨਾਲ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ: ਗੋਲੀਆਂ ਨਾਲ ਭੁੰਨ'ਤਾ ਬਿਜਲੀ ਬੋਰਡ 'ਚ ਨੌਕਰੀ ਕਰਦਾ ਨੌਜਵਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8