ਰਾਸ਼ਨ ਲੈਣ ਆਇਆ ਬੰਦਾ ਬਣਿਆ ਲੱਖਪਤੀ, ਪਤਾ ਨਹੀਂ ਸੀ ਇੰਝ ਪਲਟੇਗੀ ਕਿਸਮਤ
Saturday, Sep 27, 2025 - 02:36 PM (IST)

ਬੁਢਲਾਡਾ (ਰਾਮ ਰਤਨ, ਬਾਂਸਲ) : ਪਿੰਡੋਂ ਰਾਸ਼ਨ ਲੈਣ ਆਇਆ ਇਕ ਵਿਅਕਤੀ ਅਚਾਨਕ ਲੱਖਪਤੀ ਬਣ ਗਿਆ, ਇਹ ਗੱਲ ਬਿਲਕੁਲ ਸੱਚ ਹੈ। ਜਾਣਕਾਰੀ ਮੁਤਾਬਕ ਬੁਢਲਾਡਾ ਬਲਾਕ ਦੇ ਪਿੰਡ ਰਾਮ ਨਗਰ ਭੱਠਲਾਂ ਦਾ ਕਿਸਾਨ ਧੀਰਾ ਸਿੰਘ ਅੱਜ ਸਵੇਰੇ ਘਰ ਦੀ ਕਬੀਲਦਾਰੀ ਚਲਾਉਣ ਲਈ ਰਾਸ਼ਨ ਵਗੈਰਾ ਲੈਣ ਲਈ ਬੁਢਲਾਡਾ ਸ਼ਹਿਰ ਵਿਖੇ ਪੁੱਜਾ। ਜਦੋਂ ਉਹ ਬੱਸ ਸਟੈਂਡ ਦੇ ਨਜ਼ਦੀਕ ਬਣੀ ਰਾਜ ਲਾਟਰੀ ਦੇ ਸਟਾਲ ਕੋਲੋਂ ਲੰਘਿਆ ਤਾਂ ਰਾਸ਼ਨ ਲੈਣ ਦੀ ਥਾਂ ਉਸ ਨੇ ਲਾਟਰੀ ਖ਼ਰੀਦ ਲਈ ਅਤੇ ਲੱਖਪਤੀ ਬਣ ਗਿਆ।
ਇਹ ਵੀ ਪੜ੍ਹੋ : ਪੰਜਾਬੀਓ ਹੋ ਜਾਓ ALERT! ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਹੁਣ...
ਕਿਸਾਨ ਧੀਰਾ ਸਿੰਘ ਨੇ 'ਜਗਬਾਣੀ' ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਪਰਮਾਤਮਾ ਉਸ ਨਾਲ ਕੀ ਖੇਡ ਰਿਹਾ ਹੈ। ਇੱਕ 50 ਰੁਪਏ ਦੀ ਟਿਕਟ ਨੇ ਹੀ ਉਸ ਦੀ ਕਿਸਮਤ ਨੂੰ ਹੀ ਬਦਲ ਕੇ ਰੱਖ ਦਿੱਤਾ ਅਤੇ ਉਸ ਨੇ 21 ਲੱਖ ਦਾ ਇਨਾਮ ਜਿੱਤ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
ਉਸ ਨੇ ਦੱਸਿਆ ਕਿ ਘਰ ਅੰਦਰ ਤੰਗੀ-ਪਰੇਸ਼ਾਨੀ ਚੱਲ ਰਹੀ ਸੀ ਪਰ ਰੱਬ ਦੀ ਰਜ਼ਾ 'ਚ ਰਹਿਦਿਆਂ ਅੱਜ 21 ਲੱਖ ਰੁਪਏ ਦੀ ਲਾਟਰੀ ਲੱਗਣ ਨਾਲ ਉਸਦੇ ਘਰ ਦੀ ਸਾਰੀ ਪਰੇਸ਼ਾਨੀ ਦੂਰ ਹੋ ਗਈ ਹੈ। ਜਿੱਥੇ ਉਸਨੇ ਰਾਜ ਸ਼੍ਰੀ ਲਾਟਰੀ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ, ਉੱਥੇ ਪਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ। ਲਾਟਰੀ ਨਿਕਲਣ ਦੀ ਸੂਚਨਾ ਮਿਲਦਿਆਂ ਘਰ 'ਚ ਖੁਸ਼ੀ ਦਾ ਮਾਹੌਲ ਛਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8