ਅੰਮ੍ਰਿਤਸਰ ਏਅਰਪੋਰਟ 'ਤੇ ਫੜ੍ਹਿਆ ਗਿਆ 2.5 ਕਰੋੜ ਦਾ ਗਾਂਜਾ, ਬੈਂਕਾਕ ਤੋਂ ਸ਼ੈਂਪੂ 'ਚ ਲਿਆਏ ਤਸਕਰ

Wednesday, Oct 08, 2025 - 04:24 PM (IST)

ਅੰਮ੍ਰਿਤਸਰ ਏਅਰਪੋਰਟ 'ਤੇ ਫੜ੍ਹਿਆ ਗਿਆ 2.5 ਕਰੋੜ ਦਾ ਗਾਂਜਾ, ਬੈਂਕਾਕ ਤੋਂ ਸ਼ੈਂਪੂ 'ਚ ਲਿਆਏ ਤਸਕਰ

ਅੰਮ੍ਰਿਤਸਰ (ਨੀਰਜ਼)- ਪੰਜਾਬ ਦੇ ਅੰਮ੍ਰਿਤਸਰ ਸਥਿਤ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਨਸ਼ਾ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇੰਡੋ-ਥਾਈ ਏਅਰਲਾਈਨਜ਼ ਦੀ ਫਲਾਈਟ ਨੰਬਰ SL214 ਰਾਹੀਂ ਬੈਂਕਾਕ ਤੋਂ ਆਏ ਦੋ ਯਾਤਰੀਆਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਬਰਾਮਦ ਕੀਤਾ। ਅਧਿਕਾਰੀਆਂ ਦੀ ਚੌਕਸੀ ਅਤੇ ਪ੍ਰਭਾਵਸ਼ਾਲੀ ਜਾਂਚ ਪ੍ਰਣਾਲੀ ਦੇ ਕਾਰਨ, ਦੋਵਾਂ ਤਸਕਰਾਂ ਨੂੰ ਏਅਰਪੋਰਟ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।PunjabKesariਜ਼ਬਤ ਕੀਤੇ ਗਏ ਗਾਂਜੇ ਦੀ ਕੁੱਲ ਮਾਤਰਾ 2,550 ਗ੍ਰਾਮ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲਗਭਗ ਢਾਈ ਕਰੋੜ (2.5 ਕਰੋੜ) ਰੁਪਏ ਦੱਸੀ ਜਾ ਰਹੀ ਹੈ।

ਟਿਨ ਕੰਟੇਨਰ ਅਤੇ ਸ਼ੈਂਪੂ ਦੀਆਂ ਬੋਤਲਾਂ 'ਚ ਗਾਂਜਾ
ਮੁਲਜ਼ਮਾਂ ਨੇ ਨਸ਼ੇ ਦੀ ਤਸਕਰੀ ਲਈ ਬਹੁਤ ਹੀ ਚਲਾਕੀ ਵਾਲਾ ਤਰੀਕਾ ਅਪਣਾਇਆ ਸੀ। ਤਸਕਰਾਂ ਨੇ ਇਸ ਗਾਂਜੇ ਨੂੰ ਟਿਨ ਕੰਟੇਨਰਾਂ ਅਤੇ ਸ਼ੈਂਪੂ ਦੀਆਂ ਪੀ.ਈ.ਟੀ. ਬੋਤਲਾਂ ਵਿੱਚ ਚਲਾਕੀ ਨਾਲ ਲੁਕਾ ਰੱਖਿਆ ਸੀ।
PunjabKesari

ਕਸਟਮ ਵਿਭਾਗ ਨੇ ਤੁਰੰਤ ਮਾਮਲਾ ਦਰਜ ਕਰਕੇ ਗਾਂਜਾ ਜ਼ਬਤ ਕਰ ਲਿਆ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਦੋਵੇਂ ਤਸਕਰ ਇੱਕ ਸੰਗਠਿਤ ਤਸਕਰੀ ਰੈਕੇਟ ਦਾ ਹਿੱਸਾ ਹੋ ਸਕਦੇ ਹਨ। ਵਿਭਾਗ ਇਸ ਗੱਲ ਦੀ ਵੀ ਜਾਂਚ ਕਰ ਰਿਹਾ ਹੈ ਕਿ ਕੀ ਇਹ ਗਿਰੋਹ ਪਹਿਲਾਂ ਵੀ ਇਸੇ ਤਰ੍ਹਾਂ ਨਸ਼ਾ ਪਹੁੰਚਾਉਂਦਾ ਰਿਹਾ ਹੈ। ਫਿਲਹਾਲ ਵਿਭਾਗ ਨੇ ਜਾਂਚ ਅਰੰਭ ਦਿੱਤੀ ਹੈ।


author

DILSHER

Content Editor

Related News