ਮਾਨਸੂਨ ''ਤੇ ਚੱਕਰਵਾਤ ਤੁਫ਼ਾਨ ਦਾ ਬਣਿਆ ਅਸਰ, ਕੇਰਲ ''ਚ ਵਿਖਾਈ ਦੇ ਰਿਹੈ ਸਭ ਤੋਂ ਵੱਧ ਪ੍ਰਭਾਵ

Tuesday, Jun 06, 2023 - 04:35 PM (IST)

ਮਾਨਸੂਨ ''ਤੇ ਚੱਕਰਵਾਤ ਤੁਫ਼ਾਨ ਦਾ ਬਣਿਆ ਅਸਰ, ਕੇਰਲ ''ਚ ਵਿਖਾਈ ਦੇ ਰਿਹੈ ਸਭ ਤੋਂ ਵੱਧ ਪ੍ਰਭਾਵ

ਬਿਜ਼ਨੈੱਸ ਡੈਸਕ : ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਵਲੋਂ ਸੋਮਵਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਦੱਖਣ-ਪੂਰਬੀ ਅਰਬ ਸਾਗਰ (ਪੋਰਬੰਦਰ ਦੇ ਦੱਖਣ) 'ਤੇ ਇੱਕ ਦਬਾਅ ਖੇਤਰ ਬਣ ਰਿਹਾ ਹੈ, ਜੋ ਉੱਤਰ-ਪੱਛਮ ਵਾਲੇ ਪਾਸੇ ਨੂੰ ਵੱਧ ਰਿਹਾ ਹੈ, ਜਿਸ ਦੇ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅਗਲੇ ਦੋ ਦਿਨਾਂ 'ਚ ਇਹ ਹੋਰ ਤੇਜ਼ ਹੋ ਸਕਦਾ ਹੈ, ਜਿਸ ਦਾ ਕੇਰਲ ਤੱਟ ਵੱਲ ਮਾਨਸੂਨ ਦੀ ਪ੍ਰਗਤੀ 'ਤੇ ਅਸਰ ਪੈ ਸਕਦਾ ਹੈ। ਇੱਧਰ ਕੇਰਲ 'ਚ ਵੀ ਮਾਨਸੂਨ ਦੇ ਸ਼ੁਰੂ ਹੋਣ ਦਾ ਦੇਸ਼ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਹਾਲਾਂਕਿ ਮੌਸਮ ਵਿਭਾਗ ਨੇ ਕੇਰਲ 'ਚ ਮਾਨਸੂਨ ਦੇ ਆਉਣ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ। 

ਦੂਜੇ ਪਾਸੇ ਨਿੱਜੀ ਖੇਤਰ ਦੀ ਭਵਿੱਖਬਾਣੀ ਕਰਨ ਇਕ ਹੋਰ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੂੰ 7 ਜੂਨ ਨੂੰ ਕੇਰਲ ਦੇ ਤੱਟ 'ਤੇ ਮਾਨਸੂਨ ਪਹੁੰਚਣ ਦੀ ਉਮੀਦ ਸੀ ਪਰ ਹੁਣ ਇਹ 9 ਜੂਨ ਨੂੰ ਪਹੁੰਚ ਜਾਵੇਗੀ।  ਦੱਸ ਦੇਈਏ ਕਿ ਦੱਖਣ-ਪੱਛਮੀ ਮਾਨਸੂਨ ਆਮ ਤੌਰ 'ਤੇ 1 ਜੂਨ ਨੂੰ ਕੇਰਲ 'ਚ ਕਰੀਬ ਸੱਤ ਦਿਨਾਂ ਦੀ ਕਮੀ ਜਾਂ ਵਾਧੇ ਨਾਲ ਦਾਖਲ ਹੁੰਦਾ ਹੈ। ਇਸ ਦੇ ਨਾਲ ਹੀ ਮਾਨਸੂਨ 4 ਜੂਨ ਤੱਕ ਕੇਰਲ ਪਹੁੰਚ ਸਕਦਾ ਹੈ। ਇਸ ਦੌਰਾਨ ਜੇਕਰ ਅਸੀਂ ਪਿਛਲੇ ਸਾਲਾਂ ਦੇ ਰਿਕਾਰਡਾਂ 'ਤੇ ਨਜ਼ਰ ਮਾਰੀਏ ਤਾਂ ਦੱਖਣ-ਪੂਰਬੀ ਮਾਨਸੂਨ ਪਿਛਲੇ ਸਾਲ 29 ਮਈ, 2021 ਵਿੱਚ 3 ਜੂਨ, 2020 ਵਿੱਚ 1 ਜੂਨ, 2019 ਵਿੱਚ 8 ਜੂਨ ਅਤੇ 2018 ਵਿੱਚ 29 ਮਈ ਨੂੰ ਆਇਆ ਸੀ। 

ਸੂਤਰਾਂ ਅਨੁਸਾਰ ਕਈ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੇਰਲ ਪਹੁੰਚਣ ਵਿੱਚ ਥੋੜ੍ਹੀ ਦੇਰੀ ਦਾ ਮਤਲਬ ਇਹ ਨਹੀਂ ਹੈ ਕਿ ਮਾਨਸੂਨ ਦੇਸ਼ ਦੇ ਹੋਰ ਹਿੱਸਿਆਂ ਵਿੱਚ ਦੇਰੀ ਨਾਲ ਪਹੁੰਚੇਗਾ। ਗੋਆ ਦੇ ਪੱਛਮ-ਦੱਖਣ-ਪੱਛਣ ਤੋਂ ਲਗਭਗ 920 ਕਿਲੋਮੀਟਰ, ਮੁੰਬਈ ਤੋਂ 1,120 ਕਿਲੋਮੀਟਰ ਦੱਖਣ-ਦੱਖਣ-ਪੱਛਮ, ਪੋਰਬੰਦਰ ਤੋਂ 1,160 ਕਿਲੋਮੀਟਰ ਦੱਖਣ ਅਤੇ ਕਰਾਚੀ ਤੋਂ 1,520 ਕਿਲੋਮੀਟਰ ਦੱਖਣ ਇਕ ਦਬਾਅ ਖੇਤਰ ਬਣਿਆ ਹੋਇਆ ਹੈ। ਇਸ ਤੋਂ ਇਲਾਵਾ, ਇਸ ਚੱਕਰਵਾਤ ਦੇ ਪ੍ਰਭਾਵ ਕਾਰਨ ਅਗਲੇ 24 ਘੰਟਿਆਂ ਤੱਕ ਇਸ ਖੇਤਰ ਵਿੱਚ ਘੱਟ ਦਬਾਅ ਰਹੇਗਾ। ਅਗਲੇ 24 ਘੰਟਿਆਂ ਦੌਰਾਨ ਪੂਰਬੀ ਮੱਧ ਅਰਬ ਸਾਗਰ ਦੇ ਦੱਖਣ-ਪੂਰਬੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਇਸ ਦੇ ਉੱਤਰ ਵੱਲ ਦੀ ਗਤੀ ਦੇ ਤੇਜ਼ ਹੋਣ ਦੀ ਬਹੁਤ ਸੰਭਾਵਨਾ ਹੈ। 

ਅਜਿਹੀ ਸਥਿਤੀ ਬਣਨ ਅਤੇ ਇਸ ਦਾ ਅਸਰ ਤੇਜ਼ ਹੋਣ ਕਾਰਨ ਉੱਤਰ ਵੱਲ ਇਸ ਦੇ ਵੱਧਣ ਨਾਲ ਕੇਰਲ ਦੇ ਤੱਟ ਨਾਲ ਦੱਖਣ-ਪੱਛਮੀ ਮਾਨਸੂਨ ਦੇ ਆਉਣ 'ਤੇ ਵੱਡਾ ਪ੍ਰਭਾਵ ਪੈ ਸਕਦਾ ਹੈ। ਦੂਜੇ ਪਾਸੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਉੱਤਰ ਪੱਛਮੀ ਭਾਰਤ ਵਿੱਚ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੂਰਬੀ ਅਤੇ ਉੱਤਰ-ਪੂਰਬ, ਮੱਧ ਅਤੇ ਦੱਖਣੀ ਪ੍ਰਾਇਦੀਪ ਵਿੱਚ ਮੱਧਮ ਮੀਂਹ ਦੀ ਸੰਭਾਵਨਾ ਹੈ।


author

rajwinder kaur

Content Editor

Related News