ਕੱਚਾ ਤੇਲ 96 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ, ਮੰਦੀ ਦੀ ਚਿੰਤਾ ਕਾਰਨ ਕੀਮਤਾਂ ''ਚ ਗਿਰਾਵਟ

Saturday, Aug 20, 2022 - 06:27 PM (IST)

ਕੱਚਾ ਤੇਲ 96 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ, ਮੰਦੀ ਦੀ ਚਿੰਤਾ ਕਾਰਨ ਕੀਮਤਾਂ ''ਚ ਗਿਰਾਵਟ

ਨਵੀਂ ਦਿੱਲੀ- ਦੁਨੀਆ ਭਰ 'ਚ ਮੰਦੀ ਦੀ ਚਿੰਤਾ ਕਾਰਨ ਮੰਗ ਘਟਣ ਦੇ ਖਦਸ਼ੇ ਵਿਚਾਲੇ ਸ਼ੁੱਕਰਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲੇ ਦੋ ਦਿਨਾਂ ਤੱਕ ਇਸ 'ਚ ਤੇਜ਼ੀ ਸੀ। ਬ੍ਰੈਂਟ ਕਰੂਡ ਵਾਇਦਾ 0.7 ਫੀਸਦੀ ਡਿੱਗ ਕੇ 95.91 ਡਾਲਰ ਬੈਰਲ 'ਤੇ ਆ ਗਿਆ। ਡਬਲਿਊ.ਟੀ.ਆਈ. ਕਰੂਡ 0.8 ਫੀਸਦੀ ਘੱਟ ਕੇ 89.81 ਬੈਰਲ ਡਾਲਰ 'ਤੇ ਆ ਰਿਹਾ। ਦੋਵਾਂ ਦੀਆਂ ਕੀਮਤਾਂ ਹਫਤੇ ਦੇ ਦੌਰਾਨ 2 ਫੀਸਦੀ ਤੋਂ ਜ਼ਿਆਦਾ ਡਿੱਗੀਆਂ।
ਬਾਂਡ ਦੀਆਂ ਵਿਆਜ ਦਰਾਂ 'ਚ ਤੇਜ਼ੀ
ਸਰਕਾਰੀ ਬਾਂਡ ਦੀ ਵਿਆਜ ਦਰ ਲਗਾਤਾਰ ਦੂਜੇ ਦਿਨ ਤੇਜ਼ੀ 'ਚ ਰਹੀ। ਇਹ 7.26 ਫੀਸਦੀ 'ਤੇ ਪਹੁੰਚ ਗਈ ਹੈ। ਵੀਰਵਾਰ ਨੂੰ ਇਸ 'ਚ 0.06 ਫੀਸਦੀ ਦੀ ਤੇਜ਼ੀ ਆਈ ਸੀ। ਹਾਲਾਂਕਿ ਇਹ ਲਗਾਤਾਰ ਪੰਜਵਾਂ ਹਫਤਾ ਹੈ, ਜਦੋਂ ਵਿਆਜ ਦਰ ਹੇਠਾਂ ਹੀ ਰਹੀ। ਦਰਅਸਲ ਮਹਿੰਗਾਈ ਦੀ ਚਿੰਤਾ ਕਾਰਨ ਅਜਿਹਾ ਹੋ ਰਿਹਾ ਹੈ। 10 ਸਾਲ ਦੇ ਨਵੇਂ ਬਾਂਡ ਦੀਆਂ ਵਿਆਜ ਦਰਾਂ ਅਨੁਮਾਨ ਤੋਂ ਜ਼ਿਆਦਾ ਉਪਰ ਹੋ ਗਈਆਂ ਹਨ। ਆਰ.ਬੀ.ਆਈ. ਨੇ 130 ਅਰਬ ਰੁਪਏ ਦੇ ਨਵੇਂ ਬਾਂਡ ਨੂੰ 7.26 ਫੀਸਦੀ ਵਿਆਜ ਦਰਾਂ 'ਤੇ ਵੇਚਿਆ ਹੈ, ਜਦੋਂਕਿ ਅਨੁਮਾਨ 7.23 ਫੀਸਦੀ ਦਾ ਸੀ।
 


author

Aarti dhillon

Content Editor

Related News