ਕੋਵਿਡ ਦੀ ਮਾਰ, ਬੀਤੇ ਵਿੱਤੀ ਸਾਲ ਇੰਨੀ ਘਟੀ ਯਾਤਰੀ ਵਾਹਨਾਂ ਦੀ ਬਰਾਮਦ

04/18/2021 1:36:23 PM

ਨਵੀਂ ਦਿੱਲੀ- ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਬੀਤੇ ਵਿੱਤੀ ਸਾਲ 2020-21 ਵਿਚ ਦੇਸ਼ ਤੋਂ ਯਾਤਰੀ ਵਾਹਨਾਂ ਦੀ ਬਰਾਮਦ 39 ਫ਼ੀਸਦੀ ਘੱਟ ਰਹੀ। ਮੁੱਖ ਤੌਰ 'ਤੇ ਇਹ ਗਿਰਾਵਟ ਪਹਿਲੀ ਛਿਮਾਹੀ ਵਿਚ ਆਈ। ਮਹਾਮਾਰੀ ਦੀ ਵਜ੍ਹਾ ਨਾਲ ਲਾਗੂ ਤਾਲਾਬੰਦੀ ਅਤੇ ਲੌਜਿਸਟਿਕਸ ਤੇ ਸਪਲਾਈ ਚੇਨ ਵਿਚ ਰੁਕਾਵਟਾਂ ਦੀ ਵਜ੍ਹਾ ਨਾਲ ਯਾਤਰੀ ਵਾਹਨਾਂ ਦੀ ਬਰਾਮਦ ਪ੍ਰਭਾਵਿਤ ਹੋਈ।

ਹਾਲਾਂਕਿ, ਉਦਯੋਗ ਨੇ ਦੂਜੀ ਛਿਮਾਹੀ ਵਿਚ ਬਰਾਮਦ ਨੂੰ ਬਿਹਤਰ ਕਰਨ ਦਾ ਯਤਨ ਕੀਤਾ ਪਰ ਇਸ ਦੇ ਬਾਵਜੂਦ ਬਰਾਮਦ ਅੰਕੜਾ ਇਸ ਤੋਂ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਘੱਟ ਰਿਹਾ। 

ਵਾਹਨ ਨਿਰਮਤਾਵਾਂ ਦੇ ਸੰਗਠਨ ਸਿਆਮ ਦੇ ਅੰਕੜਿਆਂ ਮੁਤਾਬਕ, ਬੀਤੇ ਵਿੱਤੀ ਸਾਲ ਵਿਚ ਯਾਤਰੀ ਵਾਹਨਾਂ ਦੀ ਬਰਾਮਦ 38.92 ਫ਼ੀਸਦੀ ਘੱਟ ਕੇ 4,04,400 ਇਕਾਈ ਰਹੀ। ਇਸ ਤੋਂ ਪਿਛਲੇ ਵਿੱਤੀ ਸਾਲ 2019-20 ਵਿਚ 6,62,118 ਯਾਤਰੀ ਵਾਹਨ ਬਰਾਮਦ ਹੋਏ ਸਨ। ਇਸ ਦੌਰਾਨ ਕਾਰਾਂ ਦੀ ਬਰਾਮਦ 44.32 ਫ਼ੀਸਦੀ ਘੱਟ ਕੇ 2,64,927 ਰਹੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ 4,75,801 ਰਹੀ ਸੀ। ਇਸੇ ਤਰ੍ਹਾਂ ਯੁਟਿਲਿਟੀ ਵਾਹਨਾਂ ਦੀ ਬਰਾਮਦ 24.88 ਫ਼ੀਸਦੀ ਘੱਟ ਰਹੀ। ਵੈਨ ਦੀ ਬਰਾਮਦ 42.16 ਫ਼ੀਸਦੀ ਘਟੀ।


Sanjeev

Content Editor

Related News