ICICI ਬੈਂਕ ਵਿਵਾਦ ਨਾਲ ਜੁੜੀਆਂ 6 ਕੰਪਨੀਆਂ ਦੀ ਜਾਂਚ ਕਰ ਰਿਹੈ ਕਾਰਪੋਰੇਟ ਮੰਤਰਾਲਾ

Wednesday, Jun 13, 2018 - 11:44 PM (IST)

ICICI ਬੈਂਕ ਵਿਵਾਦ ਨਾਲ ਜੁੜੀਆਂ 6 ਕੰਪਨੀਆਂ ਦੀ ਜਾਂਚ ਕਰ ਰਿਹੈ ਕਾਰਪੋਰੇਟ ਮੰਤਰਾਲਾ

ਨਵੀਂ ਦਿੱਲੀ— ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਨੇ ਆਈ. ਸੀ. ਆਈ. ਸੀ. ਆਈ. ਬੈਂਕ ਵਿਵਾਦ ਨਾਲ ਜੁੜੀ ਕੰਪਨੀ ਨਿਊਪਾਵਰ ਰੀਨਿਊਏਬਲਸ ਤੇ 5 ਹੋਰ ਕੰਪਨੀਆਂ ਦੀ ਜਾਂਚ ਸ਼ੁਰੂ ਕੀਤੀ ਹੈ। ਕੇਂਦਰੀ ਮੰਤਰੀ ਪੀ. ਪੀ. ਚੌਧਰੀ ਨੇ ਇਹ ਜਾਣਕਾਰੀ ਦਿੱਤੀ।  
ਚੌਧਰੀ ਨੇ ਇਕ ਇੰਟਰਵਿਊ 'ਚ ਕਿਹਾ ਕਿ ਮੰਤਰਾਲਾ ਨੇ ਆਈ. ਸੀ. ਆਈ. ਸੀ. ਆਈ. ਬੈਂਕ ਵਿਵਾਦ ਨਾਲ ਜੁੜੀਆਂ 6 ਕੰਪਨੀਆਂ ਖਿਲਾਫ ਕੰਪਨੀ ਐਕਟ 2013 ਦੀ ਧਾਰਾ 206 (5) ਤਹਿਤ 23 ਅਪ੍ਰੈਲ ਨੂੰ ਜਾਂਚ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਨਿਊਪਾਵਰ ਰੀਨਿਊਏਬਲਸ ਪ੍ਰਾਈਵੇਟ ਲਿਮਿਟਡ ਸਮੇਤ 6 ਕੰਪਨੀਆਂ ਖਿਲਾਫ ਜਾਂਚ ਚੱਲ ਰਹੀ ਹੈ। ਕਾਰਪੋਰੇਟ ਮਾਮਲਿਆਂ ਕੇ ਰਾਜ ਮੰਤਰੀ ਨੇ ਕਿਹਾ ਕਿ ਮੰਤਰਾਲਾ ਦੇ ਖੇਤਰੀ ਨਿਰਦੇਸ਼ਕ (ਪੱਛਮ ਖੇਤਰ) ਜਾਂਚ ਕਰ ਰਹੇ ਹਨ।  
ਜ਼ਿਕਰਯੋਗ ਹੈ ਕਿ ਆਈ. ਸੀ. ਆਈ. ਸੀ. ਆਈ. ਬੈਂਕ ਵਿਵਾਦ 'ਚ ਬੈਂਕ ਦੀ ਪ੍ਰਬੰਧ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਚੰਦਾ ਕੋਚਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਕਥਿਤ ਸ਼ਮੂਲੀਅਤ ਦੀ ਗੱਲ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਭਾਰਤੀ ਰਿਜ਼ਰਵ ਬੈਂਕ ਤੇ ਸੀ. ਬੀ. ਆਈ. ਵਰਗੀਆਂ ਏਜੰਸੀਆਂ ਵੀ ਦੇਖ ਰਹੀਆਂ ਹਨ। ਇਹ ਮਾਮਲਾ ਬੈਂਕ ਵੱਲੋਂ 2010 'ਚ ਵੀਡੀਓਕਾਨ ਸਮੂਹ ਨੂੰ 3,250 ਕਰੋੜ ਰੁਪਏ ਕੇ ਕਰਜ਼ੇ ਤੇ ਉਸ ਦੇ ਪੁਨਰਗਠਨ 'ਚ ਚੰਦਾ ਕੋਚਰ ਪਰਿਵਾਰ ਦੇ ਲੋਕਾਂ ਦੇ ਜੁੜੇ ਹੋਣ ਦੇ ਦੋਸ਼ਾਂ ਨਾਲ ਸਬੰਧਤ ਹੈ।


Related News