ਸ਼ਮਸ਼ਾਨਘਾਟ ''ਤੇ ਕਬਜ਼ਾ ਕਰਨ ਤੋਂ ਰੋਕਣ ''ਤੇ ਸਰਪੰਚ ਸਮੇਤ ਔਰਤਾਂ ਦੀ ਕੁੱਟਮਾਰ, 6 ਖਿਲਾਫ ਮਾਮਲਾ ਦਰਜ
Sunday, Jul 06, 2025 - 07:30 PM (IST)

ਬੁਢਲਾਡ/ਬਰੇਟਾ (ਬਾਂਸਲ) : ਸ਼ਮਸ਼ਾਨ ਘਾਟ 'ਤੇ ਕਬਜ਼ਾ ਕਰਨ ਤੋਂ ਰੋਕਣ ਵਾਲੇ ਦਿਆਲਪੁਰਾ ਦੇ ਸਰਪੰਚ ਅਤੇ ਕੁਝ ਔਰਤਾਂ ਦੀ ਕੁੱਟਮਾਰ ਦੇ ਮਾਮਲੇ 'ਚ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੰਚ ਹਰਪ੍ਰੀਤ ਕੌਰ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਪਿੰਡ ਵਿੱਚ ਕਬਰੀਸਤਾਨ ਦੇ ਪਿਛਲੇ ਪਾਸੇ ਗੁਰਦੋਰਾ ਦੇ ਜੋ ਘਰ ਸਾਹਮਣੇ ਰਹਿੰਦੇ ਹਨ। ਉਨ੍ਹਾਂ ਦੀ ਨਾਲ ਲੱਗਦੀ ਜ਼ਮੀਨ ਨੂੰ ਕੋਈ ਰਾਸਤਾ ਨਾ ਹੋਣ ਕਰ ਕੇ ਉਥੇ ਬਣੇ ਹੋਏ ਸ਼ਮਸ਼ਾਨਘਾਟ ਦੇ ਪਿਛਲੇ ਪਾਸੇ ਜ਼ਮੀਨ ਖਾਲ੍ਹੀ ਪਈ ਹੈ। ਉਹ ਅਤੇ ਉਨ੍ਹਾਂ ਦੇ ਪਿੰਡ ਦੀਆਂ ਹੋਰ ਔਰਤਾਂ ਮੌਜੂਦਾਂ ਪੰਚ ਨਿਰਮਲ ਸਿੰਘ, ਪ੍ਰੀਤਮ ਸਿੰਘ, ਸਿਕੰਦਰ ਸਿੰਘ ਵੀ ਮੌਜੂਦ ਸਨ। ਜਿੱਥੇ ਐੱਸ.ਸੀ. ਭਾਈਚਾਰੇ ਦੇ ਲੋਕ ਸ਼ਮਸ਼ਾਨ ਘਾਟ ਵਿੱਚ ਸਫਾਈ ਕਰ ਰਹੇ ਸਨ ਤਾਂ ਉਥੇ ਪਿੰਡ ਦੇ ਬਲਕਾਰ ਸਿੰਘ ਅਤੇ ਉਸਦੇ ਨਾਲ ਜਨਰਲ ਕੈਟਾਗਿਰੀ ਨਾਲ ਸਬੰਧੀ ਕਈ ਹੋਰ ਵਿਅਕਤੀ ਜਿਨ੍ਹਾਂ ਵਿੱਚ ਜੀਵਨ ਸਿੰਘ ਵੀ ਸੀ, ਜਿਨ੍ਹਾਂ ਨੇ ਕਬਰਿਸਤਾਨ ਅਤੇ ਸ਼ਮਸ਼ਾਨ ਘਾਟ ਕੋਲ ਆ ਕੇ ਸ਼ਮਸ਼ਾਨ ਘਾਟ ਦੀ ਚਾਰਦੀਵਾਰੀ ਢਾਹੁਣੀ ਸ਼ੁਰੂ ਕਰ ਦਿੱਤੀ। ਜਿਨ੍ਹਾਂ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਸਾਡੇ ਵਿਰੋਧ ਕਰਨ ਦੇ ਬਾਵਜੂਦ ਵੀ ਚਾਰਦੀਵਾਰੀ ਢਾਹੁਣ ਵਿੱਚ ਲੱਗੇ ਰਹੇ।
ਇਸ ਮਗਰੋਂ ਉਨ੍ਹਾਂ ਨੇ ਸਰਪੰਚ ਗੁਰਦੀਪ ਸਿੰਘ ਅਤੇ ਹੋਰ ਲੋਕਾਂ ਨੂੰ ਉਥੇ ਬੁਲਾਇਆ, ਜਿਥੇ ਉਨ੍ਹਾਂ ਖਿਲਾਫ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਦਿਆਂ ਹੱਥੋ ਪਾਈ ਕੀਤੀ ਤੇ ਕੁੱਟਮਾਰ ਕੀਤੀ। ਜੇਕਰ ਇਨ੍ਹਾਂ ਦਾ ਵਿਰੋਧ ਨਾ ਕਰਦੇ ਤਾਂ ਸ਼ਮਸ਼ਾਨ ਘਾਟ ਦੀ ਜ਼ਮੀਨ 'ਤੇ ਕਬਜ਼ਾ ਕਰ ਲੈਣਾ ਸੀ। ਲੜਾਈ 'ਚ ਜ਼ਖਮੀ ਔਰਤਾਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਪੁਲਸ ਨੇ ਪੰਚ ਹਰਪ੍ਰੀਤ ਕੌਰ ਦੇ ਬਿਆਨ 'ਤੇ ਜੀਵਨ ਸਿੰਘ, ਹਰਦੀਪ ਸਿੰਘ, ਬਲਕਾਰ ਸਿੰਘ, ਹਰਜਿੰਦਰ ਸਿੰਘ ਜਿੰਦਾ, ਤੇਜਾ ਸਿੰਘ, ਰਮਨਦੀਪ ਸਿੰਘ ਦਿਆਲਪੁਰਾ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e