ਵੱਡੀ ਵਾਰਦਾਤ : ਜ਼ਮੀਨੀ ਵਿਵਾਦ ਮਗਰੋਂ ਮਹਿਲਾ ਦਾ ਗਲ਼ਾ ਵੱਢ ਕੇ ਕਤਲ
Thursday, Jul 10, 2025 - 07:43 PM (IST)

ਫਿਰੋਜ਼ਪੁਰ (ਸਨੀ ਚੌਪੜਾ) : ਫਿਰੋਜ਼ਪੁਰ 'ਚ ਮਹਿਲਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਮੀਦਾਰਾਂ ਪਰਿਵਾਰਾਂ ਵੱਲੋਂ ਦਲਿਤ ਪਰਿਵਾਰ ਦੀ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਅਤੇ ਅੱਜ ਜਿਸ ਤਰ੍ਹਾਂ ਹੀ ਪਾਣੀ ਲਗਾਣ ਲਈ ਦਲਿਤ ਮਹਿਲਾਵਾਂ ਖੇਤਾਂ 'ਚ ਗਈਆਂ ਤਾਂ ਅੱਗੋਂ ਜਮੀਦਾਰਾਂ ਵੱਲੋਂ ਆਪਣੇ ਹੋਰ ਸਾਥੀ ਲਿਆ ਕੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਗਿਆ ਤੇ ਕੱਸੀ ਮਾਰ ਕੇ ਇੱਕ ਮਹਿਲਾ ਦੀ ਗਰਦਨ ਹੀ ਵੱਢ ਦਿੱਤੀ ਗਈ। ਇਸ ਦੌਰਾਨ ਮੌਕੇ 'ਤੇ ਹੀ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦਾ ਨਾਮ ਕਸ਼ਮੀਰੋ ਬਾਈ ਦੱਸਿਆ ਜਾ ਰਿਹਾ ਹੈ। ਜਦ ਕਿ ਦੋ ਹੋਰ ਮਹਿਲਾਵਾਂ ਨੂੰ ਵੀ ਗੰਭੀਰ ਸੱਟਾਂ ਆਈਆਂ ਹਨ। ਜਿਨ੍ਹਾਂ ਨੂੰ ਇਲਾਜ ਲਈ ਨਿਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਇਹ ਸਾਢੇ ਚਾਰ ਕਿੱਲੇ ਜ਼ਮੀਨ ਦਾ ਵਿਵਾਦ ਚੱਲਿਆ ਆ ਰਿਹਾ ਹੈ ਅਤੇ ਇਸ ਜ਼ਮੀਨ ਉੱਪਰ ਦਲਿਤ ਪਰਿਵਾਰ ਕਾਬਜ ਹਨ। ਜਮੀਦਾਰ ਪਰਿਵਾਰ ਜ਼ਬਰਦਸਤੀ ਇਸ ਉੱਪਰ ਕਬਜ਼ਾ ਕਰਨਾ ਚਾਹੁੰਦੇ ਹਨ। ਜਿਸ ਨੂੰ ਲੈਕੇ ਪਹਿਲਾਂ ਵੀ ਕਈ ਵਾਰ ਵਾਦ-ਵਿਵਾਦ ਹੋ ਚੁੱਕਿਆ ਹੈ। ਜਮੀਦਾਰਾਂ ਵੱਲੋਂ ਕੁਝ ਹੋਰ ਬੰਦੇ ਨਾਲ ਲੈ ਕੇ ਦਲਿਤ ਪਰਿਵਾਰਾਂ 'ਤੇ ਹਮਲਾ ਕੀਤਾ ਗਿਆ ਹੈ ਜਦ ਕਿ ਉਨ੍ਹਾਂ ਦੇ ਆਦਮੀ ਬਾਹਰ ਕੰਮ ਲਈ ਗਏ ਹੋਏ ਸਨ ਤੇ ਪਿੱਛੋਂ ਮਹਿਲਾਵਾਂ ਕੱਲੀਆਂ ਸਨ। ਇਸ ਦੌਰਾਨ ਜਮੀਦਾਰਾਂ ਵੱਲੋਂ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਮਹਿਲਾਵਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਮਹਿਲਾਵਾਂ 'ਤੇ ਹੀ ਹਮਲਾ ਕਰ ਦਿੱਤਾ ਤੇ ਇੱਕ ਦੀ ਮੌਕੇ 'ਤੇ ਹੀ ਮੌਤ ਹੋਈ ਹੈ ਜਦਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਈਆਂ।
ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜ਼ਮੀਨੀ ਵਿਵਾਦ ਕਾਰਨ ਇਹ ਝਗੜਾ ਚੱਲ ਰਿਹਾ ਸੀ। ਕੁੱਝ ਲੋਕ ਜ਼ਮੀਨ 'ਤੇ ਕਬਜ਼ਾ ਕਰਨ ਜਾ ਰਹੇ ਸਨ ਤੇ ਦੂਜੇ ਪਾਸੇ ਆਗੇ ਔਰਤਾਂ ਸਨ ਜਿਨ੍ਹਾਂ ਉਤੇ ਹਮਲਾ ਕੀਤਾ ਗਿਆ ਅਤੇ ਇਕ ਔਰਤ ਦੀ ਹਮਲੇ ਵਿਚ ਮੌਤ ਹੋਈ ਹੈ ਤੇ ਦੋ ਔਰਤਾਂ ਜ਼ਖਮੀ ਹੋਇਆ ਹਨ। ਕਰੀਬ ਸਾਡੇ ਚਾਰ ਕਿਲ੍ਹੇ ਜ਼ਮੀਨ ਵਿਵਾਦ ਦੱਸਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e