ਕੋਰੋਨਾ ਵਾਇਰਸ ਕਾਰਣ ਹੋਰ ਵਿਗੜੀ ਏਅਰ ਇੰਡੀਆ ਦੀ ਮਾਲੀ ਹਾਲਤ : ਰਾਜੀਵ ਬਾਂਸਲ

04/10/2020 11:01:39 PM

ਮੁੰਬਈ (ਇੰਟ.)-ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੇ ਪ੍ਰਮੁੱਖ ਰਾਜੀਵ ਬਾਂਸਲ ਨੇ ਕਿਹਾ ਕਿ ਕੋਰੋਨਾ ਵਾਇਰਸ ਨੇ ਕੰਪਨੀ ਦੀ ਪਹਿਲਾਂ ਤੋਂ ਖਰਾਬ ਅਾਰਥਿਕ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ। ਹਾਲਾਂਕਿ ਕੰਪਨੀ ਨੇ ਕਿਸੇ ਤਰ੍ਹਾਂ ਆਪਣਾ ਸੰਚਾਲਨ ਜਾਰੀ ਰੱਖਿਆ ਹੋਇਆ ਹੈ। ਬਾਂਸਲ ਨੇ ਕਰਮਚਾਰੀਆਂ ਨੂੰ ਭੇਜੇ ਮੈਸੇਜ ’ਚ ਕਿਹਾ ਕਿ ਮਹਾਮਾਰੀ ਦੌਰਾਨ ਰਾਹਤ ਅਤੇ ਬਚਾਅ ਲਈ ਵਿਸ਼ੇਸ਼ ਉਡਾਣਾਂ ਸ਼ੁਰੂ ਕਰਨ ’ਚ ਸਾਰੀਆਂ ਜ਼ਰੂਰੀ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਏਅਰ ਇੰਡੀਆ ਕੋਵਿਡ-19 ਮਹਾਮਾਰੀ ਸ਼ੁਰੂ ਹੋਣ ਤੋਂ ਕਾਫੀ ਪਹਿਲਾਂ ਹੀ ਖਰਾਬ ਅਾਰਥਿਕ ਸਥਿਤੀ ’ਚੋਂ ਲੰਘ ਰਹੀ ਹੈ। ਮਹਾਮਾਰੀ ਦੇ ਮਾੜੇ ਪ੍ਰਭਾਵਾਂ ਖਾਸ ਤੌਰ ’ਤੇ ਹਵਾਬਾਜ਼ੀ ਖੇਤਰ ’ਤੇ ਪਏ ਅਸਰ ਨੇ ਕੰਪਨੀ ਦੀ ਮਾਲੀ ਹਾਲਤ ਹੋਰ ਖਰਾਬ ਕਰ ਦਿੱਤੀ ਹੈ। ਇਸ ਤੋਂ ਬਾਅਦ ਵੀ ਤੁਹਾਡੀ ਕੰਪਨੀ ਨੇ ਸੰਚਾਲਨ ਬਣਾਏ ਰੱਖਣ ਲਈ ਕੋਈ ਕਸਰ ਨਹੀਂ ਛੱਡੀ ਹੈ। ਬਾਂਸਲ ਨੇ ਕਰਮਚਾਰੀਆਂ ਨੂੰ ਯਾਦ ਦਿਵਾਇਆ ਕਿ ਕੰਪਨੀ ਹਰ ਮੁਸ਼ਕਿਲ ਸਮੇਂ ’ਚ ਉਨ੍ਹਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਮੁਸਾਫਿਰਾਂ ਦੇ ਨਾਲ ਹੀ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਿਹਤ ਕੰਪਨੀ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਨਾਲ ਜੂਝਣ ਲਈ ਕੰਪਨੀ ਕਰਮਚਾਰੀਆਂ ਨੂੰ ਸੁਰੱਖਿਆ ਅਤੇ ਬਚਾਅ ਦੇ ਸਾਰੇ ਸਾਧਨ ਮੁਹੱਈਆ ਕਰਵਾ ਰਹੀ ਹੈ।


Karan Kumar

Content Editor

Related News