ਖਪਤਕਾਰ ਫੋਰਮ ਨੇ ਕੂੜੇਦਾਨ ਨਾ ਦੇਣ ''ਤੇ CPWD ''ਤੇ ਲਾਇਆ ਜੁਰਮਾਨਾ

Thursday, Jul 12, 2018 - 11:59 PM (IST)

ਖਪਤਕਾਰ ਫੋਰਮ ਨੇ ਕੂੜੇਦਾਨ ਨਾ ਦੇਣ ''ਤੇ CPWD ''ਤੇ ਲਾਇਆ ਜੁਰਮਾਨਾ

ਨਵੀਂ ਦਿੱਲੀ -ਦਿੱਲੀ ਦੀ ਖਪਤਕਾਰ ਫੋਰਮ ਨੇ ਇਕ ਸਰਕਾਰੀ ਰਿਹਾਇਸ਼ੀ ਕਾਲੋਨੀ 'ਚ ਕੂੜੇਦਾਨ ਨਾ ਦੇਣ ਲਈ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀ. ਪੀ. ਡਬਲਯੂ. ਡੀ.) ਨੂੰ 'ਸੇਵਾ 'ਚ ਕਮੀ' ਦਾ ਦੋਸ਼ੀ ਠਹਿਰਾਉਂਦਿਆਂ ਉਸ 'ਤੇ ਜੁਰਮਾਨਾ ਲਾਇਆ ਹੈ। ਫੋਰਮ ਨੇ ਖਪਤਕਾਰ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਅਤੇ ਅਦਾਲਤੀ ਖਰਚੇ ਦੇ ਰੂਪ 'ਚ 5000 ਰੁਪਏ ਸੀ. ਪੀ. ਡਬਲਯੂ. ਡੀ. ਨੂੰ ਦੇਣ ਲਈ ਵੀ ਕਿਹਾ। 


ਕੀ ਹੈ ਮਾਮਲਾ
ਨਵੀਂ ਦਿੱਲੀ ਦੇ ਨਹਿਰੂ ਨਗਰ 'ਚ ਸਰਕਾਰੀ ਘਰ 'ਚ ਰਹਿ ਰਹੇ ਅਰਜੁਨ ਸਿੰਘ ਨੇ ਖਪਤਕਾਰ ਫੋਰਮ 'ਚ ਦਰਜ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਸਾਲ 2013 'ਚ ਉਸ ਨੂੰ ਮਕਾਨ ਦਾ ਕਬਜ਼ਾ ਦਿੱਤੇ ਜਾਣ ਤੋਂ ਮਗਰੋਂ ਉਨ੍ਹਾਂ ਦੀ ਕਾਲੋਨੀ 'ਚ ਕੋਈ ਕੂੜੇਦਾਨ ਨਹੀਂ ਦਿੱਤਾ ਗਿਆ। ਇਸ ਸਬੰਧ 'ਚ ਸੀ. ਪੀ. ਡਬਲਯੂ. ਡੀ. ਨਿਰਦੇਸ਼ਕ ਨੂੰ ਉਸ ਨੇ ਸ਼ਿਕਾਇਤ ਵੀ ਕੀਤੀ ਪਰ ਉਸ 'ਤੇ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਪ੍ਰੇਸ਼ਾਨ ਹੋ ਕੇ ਉਸ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ। 


ਇਹ ਕਿਹਾ ਫੋਰਮ ਨੇ
ਅਰੁਣ ਕੁਮਾਰ ਆਰਿਆ ਦੀ ਪ੍ਰਧਾਨਗੀ ਵਾਲੇ ਨਵੀਂ ਦਿੱਲੀ ਜ਼ਿਲਾ ਖਪਤਕਾਰ ਫੋਰਮ ਨੇ ਸੀ. ਪੀ. ਡਬਲਯੂ. ਡੀ. ਨੂੰ ਕੂੜੇਦਾਨ ਮੁਹੱਈਆ ਨਾ ਕਰਵਾਉਣ 'ਤੇ ਸੇਵਾ 'ਚ ਕਮੀ ਦਾ ਦੋਸ਼ੀ ਮੰਨਦਿਆਂ 5000 ਰੁਪਏ ਦਾ ਜੁਰਮਾਨਾ ਲਾਇਆ ਹੈ। ਨਾਲ ਹੀ ਉਸ ਨੂੰ ਤੁਰੰਤ ਸ਼ਿਕਾਇਤਕਰਤਾ ਨੂੰ 3 ਕੂੜੇਦਾਨ ਦੇਣ ਦਾ ਵੀ ਨਿਰਦੇਸ਼ ਦਿੱਤਾ ਹੈ।


Related News