ਜਲੰਧਰ-ਪਠਾਨਕੋਟ ਮਾਰਗ 'ਤੇ ਧਰਨਾ, ਪੰਜ ਕਿਲੋਮੀਟਰ ਤੱਕ ਲੱਗਾ ਜਾਮ
Thursday, Apr 02, 2026 - 05:53 PM (IST)
ਕਿਸ਼ਨਗੜ੍ਹ/ਅਲਾਵਲਪੁਰ (ਬੈਂਸ, ਬੰਗੜ) : ਨਜ਼ਦੀਕੀ ਪਿੰਡ ਕਰਾੜੀ ਵਿਖੇ ਪਿੰਡ ਵਿਚ ਸਥਿਤ ਛੱਪੜ 'ਚ ਡਿੱਗਣ ਕਾਰਨ 32 ਸਾਲਾ ਨੌਜਵਾਨ ਨਰਿੰਦਰ ਸੁਰੀਲਾ ਦੀ ਮੌਤ ਹੋ ਗਈ। ਪੁਲਸ ਅਤੇ ਸਿਵਲ ਪ੍ਰਸ਼ਾਸਨ ਨੂੰ ਸੂਚਿਤ ਕਰਨ ਦੇ ਬਾਵਜੂਦ ਤਿੰਨ ਦਿਨ ਬਾਅਦ ਲਾਸ਼ ਮਿਲਣ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਲਾਸ਼ ਨੂੰ ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਬਿਆਸ ਪਿੰਡ ਵਿਖੇ ਰੱਖ ਕੇ ਪ੍ਰਸ਼ਾਸਨ ਖਿਲਾਫ ਧਰਨਾ ਦਿੱਤਾ ਗਿਆ। ਕਿਸ਼ਨਗੜ੍ਹ ਤੋਂ ਅਲਾਵਲਪੁਰ ਆਦਮਪੁਰ ਰੋਡ 'ਤੇ ਧਰਨੇ ਕਾਰਣ ਲਗਭਗ ਪੰਜ ਕਿਲੋਮੀਟਰ ਤੱਕ ਲੰਬਾ ਜਾਮ ਲੱਗ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਲੱਗ ਗਈਆਂ ਸਖ਼ਤ ਪਾਬੰਦੀਆਂ, ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ...
ਹਾਈਵੇਅ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ, ਜਿਸ ਕਾਰਣ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣੇ ਕਰਨਾ ਪਿਆ। ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਕੁਝ ਸਾਲ ਪਹਿਲਾਂ ਮ੍ਰਿਤਕ ਨੌਜਵਾਨ ਦਾ ਪਿਤਾ ਵੀ ਇਸੇ ਛੱਪੜ ਵਿਚ ਮੋਟਰਸਾਈਕਲ ਤੋਂ ਫਿਸਲ ਕੇ ਡਿੱਗ ਗਿਆ ਸੀ ਤੇ ਉਸ ਦੀ ਵੀ ਇਸੇ ਛੱਪੜ ਵਿਚ ਡੁੱਬਣ ਕਾਰਣ ਮੌਤ ਹੋ ਗਈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਦੁਖਦ ਖ਼ਬਰ, ਨਹਾਉਂਦੇ ਹੋਏ 35 ਸਾਲਾ ਗੁਰਸਿੱਖ ਮੁੰਡੇ ਦੀ ਅਚਾਨਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
