ਪਤਨੀ ਤੇ ਸੱਸ ਤੋਂ ਦੁਖੀ ਮੁੰਡੇ ਨੇ ਕੀਦੀ ਖ਼ੁਦਕੁਸ਼ੀ! ਇਨਸਾਫ਼ ਨਾ ਮਿਲਣ ''ਤੇ ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ

Friday, Apr 03, 2026 - 04:27 PM (IST)

ਪਤਨੀ ਤੇ ਸੱਸ ਤੋਂ ਦੁਖੀ ਮੁੰਡੇ ਨੇ ਕੀਦੀ ਖ਼ੁਦਕੁਸ਼ੀ! ਇਨਸਾਫ਼ ਨਾ ਮਿਲਣ ''ਤੇ ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ

ਲੁਧਿਆਣਾ (ਤਰੁਣ): ਪਤਨੀ ਤੇ ਸੱਸ ਦੇ ਖ਼ਿਲਾਫ਼ ਸੁਸਾਈਡ ਨੋਟ ਲਿਖ ਕੇ ਖ਼ੁਦਕੁਸ਼ੀ ਕਰਨ ਵਾਲੇ ਵਿਕਰਮਜੀਤ ਸਿੰਘ ਦੇ ਪਰਿਵਾਰ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਰੋਸ ਪ੍ਰਦਰਸ਼ਨ ਕੀਤਾ ਹੈ। 26 ਮਾਰਚ ਨੂੰ ਬਾਲ  ਸਿੰਘ ਨਗਰ ਇਲਾਕੇ ਵਿਚ 28 ਸਾਲਾ ਵਿਕਰਮਜੀਤ ਸਿੰਘ ਨੇ ਕਮਰੇ ਵਿਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਮਰਨ ਤੋਂ ਪਹਿਲਾਂ ਉਸ ਨੇ 2 ਸੁਸਾਈਡ ਨੋਟ ਪਤਨੀ ਤੇ ਸੱਸ ਦੇ ਖ਼ਿਲਾਫ਼ ਛੱਡੇ ਸਨ। ਇਸ ਮਗਰੋਂ ਥਾਣਾ ਦਰੇਸੀ ਦੀ ਪੁਲਸ ਨੇ ਮ੍ਰਿਤਕ ਦੀ ਮਾਂ ਤੇ ਭਰਾ ਖੇਮਰਾਜ ਦੇ ਬਿਆਨਾਂ 'ਤੇ ਮ੍ਰਿਤਕ ਦੀ ਪਤਨੀ ਕਾਜਲ ਤੇ ਸੱਸ ਰਾਜਰਾਨੀ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। 

ਸ਼ੁੱਕਰਵਾਰ ਦੁਪਹਿਰ ਬਸਤੀ ਜੋਧੇਵਾਲ ਚੌਕ ਵਿਚ ਮ੍ਰਿਤਕ ਵਿਕਰਮਜੀਤ ਦੀ ਮਾਂ, ਭਰਾ ਸਮੇਤ ਪਰਿਵਾਰ ਵੱਲੋਂ ਸਮਰਥਕਾਂ ਸਮੇਤ ਪ੍ਰਦਰਸ਼ਨ ਕਰ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਭਰਾ ਖੇਮਰਾਜ ਦਾ ਕਹਿਣਾ ਹੈ ਕਕਿ ਉਸ ਦੇ ਭਰਾ ਦੀ ਮੌਤ ਨੂੰ 9 ਦਿਨ ਹੋ ਚੁੱਕੇ ਹਨਨ। ਪੁਲਸ ਨੇ ਖਾਨਾਪੂਰਤੀ ਲਈ ਕੇਸ ਦਰਜ ਕੀਤਾ ਹੈ। ਜਦਕਿ ਦੋਵੇਂ ਮੁਲਜ਼ਮ ਸ਼ਰੇਆਮ ਘੁੰਮ ਰਹੇ ਹਨ। ਖੇਮਰਾਜ ਨੇ ਪੁਲਸ ਪ੍ਰਸ਼ਾਸਨ ਤੋਂ ਦੋਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। 

ਇਸ ਸਬੰਧੀ ਥਾਣਾ ਮੁਖੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਵਿਕਰਮਜੀਤ ਦਾ ਪਰਿਵਾਰ ਕੱਲ੍ਹ ਹੀ ਉਨ੍ਹਾਂ ਨੂੰ ਮਿਲ ਕੇ ਗਿਆ ਹੈ। ਪ੍ਰਦਰਸ਼ਨ ਵਾਲੀ ਗੋਈ ਗੱਲ ਨਹੀਂ ਹੈ, ਪਰਿਵਾਰ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਹੈ। 


author

Anmol Tagra

Content Editor

Related News