ਸੁਨੀਲ ਜਾਖੜ ਦਾ CM ਮਾਨ 'ਤੇ ਵੱਡਾ ਇਲਜ਼ਾਮ, ਕਾਂਗਰਸ 'ਤੇ ਲਾਇਆ 'ਆਪ' ਨਾਲ ਮਿਲੀ-ਭੁਗਤ ਦਾ ਦੋਸ਼

Wednesday, Mar 25, 2026 - 11:36 AM (IST)

ਸੁਨੀਲ ਜਾਖੜ ਦਾ CM ਮਾਨ 'ਤੇ ਵੱਡਾ ਇਲਜ਼ਾਮ, ਕਾਂਗਰਸ 'ਤੇ ਲਾਇਆ 'ਆਪ' ਨਾਲ ਮਿਲੀ-ਭੁਗਤ ਦਾ ਦੋਸ਼

ਚੰਡੀਗੜ੍ਹ : ਡਾ. ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ ’ਚ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਲੈ ਕੇ ਭਾਜਪਾ ਦੇ ਵਫ਼ਦ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ 'ਚ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ। ਮੀਡੀਆ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਪੈਰੋਲ 'ਤੇ ਹੈ। ਸੁਨੀਲ ਜਾਖੜ ਨੇ ਕਿਹਾ ਕਿ ਗਗਨਦੀਪ ਰੰਧਾਵਾ ਨੂੰ ਪੰਜਾਬ ਦੇ ਇਕ ਮੰਤਰੀ ਵਲੋਂ ਦਫ਼ਤਰ 'ਚ ਬੁਲਾ ਕੇ ਟਾਰਚਰ ਕੀਤਾ ਗਿਆ। ਉਨ੍ਹਾਂ ਨੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਵਿਰੋਧੀਆਂ (ਭਾਜਪਾ, ਅਕਾਲੀ ਅਤੇ ਕਾਂਗਰਸ) ਦੇ ਪ੍ਰਦਰਸ਼ਨ ਤੋਂ ਪਹਿਲਾਂ ਕਾਂਗਰਸ ਦੇ ਬਹੁਤ ਸੀਨੀਅਰ ਆਗੂ ਨੂੰ ਮੁੱਖ ਮੰਤਰੀ ਮਾਨ ਵਲੋਂ ਫੋਨ 'ਤੇ ਧਮਕੀ ਦਿੱਤੀ ਪਰ ਕਾਂਗਰਸ ਦੇ ਆਗੂ ਨੂੰ ਕੋਈ ਫ਼ਰਕ ਨਹੀਂ ਪਿਆ, ਜਦੋਂ ਕਿ ਗਗਨਦੀਪ ਰੰਧਾਵਾ ਵਰਗਾ ਸੰਵੇਦਨਸ਼ੀਲ ਵਿਅਕਤੀ ਅਜਿਹੀ ਜ਼ਲਾਲਤ ਨਹੀਂ ਸਹਾਰ ਸਕਿਆ।

ਇਹ ਵੀ ਪੜ੍ਹੋ : ਜਾਇਦਾਦ ਹੋਵੇਗੀ ਹੋਰ ਮਹਿੰਗੀ! ਅੱਜ ਐਲਾਨੇ ਜਾਣਗੇ ਨਵੇਂ ਕੁਲੈਕਟਰ ਰੇਟ, ਚੰਡੀਗੜ੍ਹ ਪ੍ਰਸ਼ਾਸਨ...

ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਉਕਤ ਕਾਂਗਰਸੀ ਆਗੂ ਦਾ ਨਾਂ ਜਨਤਕ ਕਰਨਗੇ। ਜਾਖੜ ਨੇ ਕਿਹਾ ਕਿ ਹੁਣ ਜਦੋਂ ਵਿਰੋਧੀ ਧਿਰ ਨੇ ਸੰਸਦ 'ਚ ਮੰਗ ਕੀਤੀ ਕਿ ਗਗਨਦੀਪ ਦਾ ਕੇਸ ਸੀ. ਬੀ. ਆਈ. ਨੂੰ ਭੇਜਿਆ ਜਾਵੇ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੁਰੰਤ ਇਸ 'ਤੇ ਹਾਮੀ ਭਰਦਿਆਂ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਸੀ. ਬੀ. ਆਈ. ਜਾਂਚ ਬਾਰੇ ਲਿਖਤੀ 'ਚ ਦੇਣ ਲਈ ਕਿਹਾ ਪਰ ਅੱਜ ਤਿੰਨ ਦਿਨ ਬੀਤਣ ਦੇ ਬਾਵਜੂਦ ਵੀ ਕਾਂਗਰਸ ਦੇ 3 ਸੰਸਦ ਮੈਂਬਰਾਂ ਨੇ ਸਾਈਨ ਨਹੀਂ ਕੀਤੇ ਕਿਉਂਕਿ ਇਹ ਸਾਰੇ ਆਮ ਆਦਮੀ ਪਾਰਟੀ ਨਾਲ ਰਲੇ ਹੋਏ ਹਨ। ਜਾਖੜ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਨਾਲ ਗੇਮ ਖੇਡ ਰਹੇ ਹਨ।

ਇਹ ਵੀ ਪੜ੍ਹੋ : LPG ਸੰਕਟ ਵਿਚਾਲੇ ਖ਼ਪਤਕਾਰਾਂ ਲਈ ਆਇਆ ਵੱਡਾ ਫ਼ੈਸਲਾ, ਚੰਡੀਗੜ੍ਹ ਪ੍ਰਸ਼ਾਸਨ ਨੇ ਚੁੱਕਿਆ ਸਖ਼ਤ ਕਦਮ

ਉਨ੍ਹਾਂ ਕਿਹਾ ਕਿ ਅਸੀਂ ਗਗਨਦੀਪ ਰੰਧਾਵਾ ਦੇ ਮਾਮਲੇ ਨੂੰ ਉਦੋਂ ਤੱਕ ਠੰਡਾ ਨਹੀਂ ਪੈਣ ਦੇ ਸਕਦੇ, ਜਦੋਂ ਤੱਕ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਜਾਂਦਾ। ਭਾਜਪਾ ਪੂਰੀ ਤਰ੍ਹਾਂ ਡੱਟ ਕੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਜੇਕਰ ਸਾਨੂੰ ਧਰਨੇ ਲਾਉਣੇ ਪਏ ਤਾਂ ਧਰਨੇ ਵੀ ਲਾਵਾਂਗੇ। ਜਾਖੜ ਨੇ ਕਿਹਾ ਕਿ ਅੱਜ ਹੁਣ ਇਹ ਦੇਖਣਾ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਸੀ. ਬੀ. ਆਈ. ਜਾਂਚ ਲਈ ਸਾਈਨ ਕਰਦੇ ਹਨ ਜਾਂ ਨਹੀਂ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News