ਸ਼੍ਰੀਲੰਕਾ ’ਚ ਹਾਲਾਤ ਬਦਤਰ, ਹਸਪਤਾਲਾਂ ਨੂੰ ਲੈਣਾ ਪਿਆ ਵੱਡਾ ਫ਼ੈਸਲਾ

Thursday, Mar 31, 2022 - 05:31 PM (IST)

ਸ਼੍ਰੀਲੰਕਾ ’ਚ ਹਾਲਾਤ ਬਦਤਰ, ਹਸਪਤਾਲਾਂ ਨੂੰ ਲੈਣਾ ਪਿਆ ਵੱਡਾ ਫ਼ੈਸਲਾ

ਨਵੀਂ ਦਿੱਲੀ - ਸਟ੍ਰੀਟ ਲਾਇਟ ਦੀ ਨਾਰੰਗੀ ਰੌਸ਼ਨੀ 'ਚ ਚਮਕਦੇ ਰਹਿਣ ਵਾਲੇ ਕੋਲੰਬੋ ਦੇ ਜ਼ਿਆਦਾਤਰ ਹਿੱਸੇ ਹਨੇਰੇ ’ਚ ਹਨ। ਬਾਕੀ ਹਿੱਸਿਆਂ ’ਚ ਵੀ ਇਸ ਤਰ੍ਹਾਂ ਦੇ ਹੀ ਹਾਲਾਤ ਹਨ। ਹਾਲਾਤ ਅਜਿਹੇ ਹਨ ਕਿ ਬਿਜਲੀ ਦੀ ਸਪਲਾਈ ਦੇਣ ਵਾਲੇ ਥਰਮਲ ਪਲਾਂਟ ਲਈ ਤੇਲ ਖ਼ਰੀਦਣ ਜੋਗੇ ਪੈਸੇ ਵੀ ਨਹੀਂ ਬਚੇ। ਹਸਪਤਾਲਾਂ ਨੇ ਆਮ ਕੀਤੀਆਂ ਜਾਣ ਵਾਲੀਆਂ ਸਰਜਰੀਆਂ ਵੀ ਰੱਦ ਕਰ ਦਿੱਤੀਆਂ ਹਨ। ਕਾਗਜ਼ ਦੀ ਘਾਟ ਕਾਰਨ ਸਕੂਲੀ ਪਰੀਖਿਆਵਾਂ ਰੋਕ ਦਿੱਤੀਆਂ ਗਈਆਂ ਹਨ। ਪੈਟਰੋਲ-ਈਂਧਨ ਦੀਆਂ ਦੁਕਾਨਾਂ ਦੇ ਬਾਹਰ ਲੰਮੀਆਂ ਲਾਇਨਾਂ ’ਚ ਲੱਗੇ ਲੋਕ ਗਸ਼ ਖਾ ਕੇ ਡਿੱਗਦੇ ਫਿਰ ਰਹੇ ਹਨ। ਇੰਨਾ ਹੀ ਨਹੀਂ ਬੀਤੇ ਹਫ਼ਤੇ ਲਾਇਨ 'ਚ ਲੱਗੇ ਲੋਕ ਭੜਕ ਉੱਠੇ ਅਤੇ ਹੱਥੋ ਪਾਈ 'ਚ  ਇਕ ਸ਼ਖ਼ਸ ਦੀ ਜਾਨ ਵੀ ਚਲੀ ਗਈ। ਵੱਧਦੀ ਮਹਿੰਗਾਈ ਤੋਂ ਪਰੇਸ਼ਾਨ ਸ਼੍ਰੀਲੰਕਾ ਦੇ ਵਾਸੀ ਨੌਕਰੀ ਸਮੇਤ ਕਿਸੇ ਹੋਰ ਕੰਮ ਕਾਜ ਦੀ ਤਲਾਸ਼ ਕਰਨ ਲਈ ਮਜ਼ਬੂਰ ਹੋ ਰਹੇ ਹਨ। ਜ਼ਿਕਰਯੋਗ ਹੈ ਕਿ 1948 ’ਚ ਆਜ਼ਾਦੀ ਤੋਂ ਬਾਅਦ ਇਹ ਦੇਸ਼ ਸਭ ਤੋਂ ਵੱਡੇ ਸੰਕਟ 'ਚੋਂ ਗੁਜ਼ਰ ਰਿਹਾ ਹੈ। 53 ਸਾਲ ਦੇ ਰਜਾਕ ਨੇ ਕਿਹਾ ਕਿ ਕਿਸੇ ਵੇਲੇ ਮੈਂ ਅਤੇ ਮੇਰੀ ਪਤਨੀ ਨੂੰ ਭੁੱਖੇ ਰਹਿਣਾ ਪੈਂਦਾ ਹੈ।

ਇਹ ਵੀ ਪੜ੍ਹੋ : ਏਲੋਨ ਮਸਕ ਖ਼ੁਦ ਨੂੰ ਨਹੀਂ ਸਗੋਂ ਪੁਤਿਨ ਨੂੰ ਮੰਨਦੇ ਹਨ ਦੁਨੀਆ ਦਾ ਨੰਬਰ-1 ਵਿਅਕਤੀ, ਜਾਣੋ ਵਜ੍ਹਾ

ਫਜ਼ੂਲ ਖਰਚ, ਗਲਤ ਨੀਤੀਆਂ, ਅੱਤਵਾਦ ਤੇ ਕਰੋਨਾ ਨੇ ਦੇਸ਼ ਦਾ ਦਿਵਾਲਾ ਕੱਢ ਦਿੱਤਾ ਹੈ। ਇਨ੍ਹਾਂ ਹਾਲਾਤ ਦੇ ਪਿੱਛੇ ਮਾੜਾ ਪ੍ਰਬੰਧ, ਅੱਤਵਾਦ , ਮੌਸਮ ਦੀ ਮਾਰ ਤੇ ਕਰੋਨਾ ਜ਼ਿੰਮਵਾਰ ਹਨ। 2019 ’ਚ ਇਸਟਰ 'ਤੇ ਅੱਤਵਾਦੀ ਹਮਲੇ ਨੇ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਕਰ ਦਿੱਤਾ ਸੀ । ਗਲਤ ਫ਼ੈਸਲਿਆਂ ਅਤੇ ਸਰਕਾਰ ਦੀ ਫਜ਼ੂਲ ਖਰਚੀ ਨੇ ਰਹਿੰਦੀ ਖੂੰਹਦੀ ਕਸਰ ਵੀ ਕੱਢ ਦਿੱਤੀ ਹੈ। ਬੀਤੇ ਸਾਲ ਸ਼੍ਰੀਲੰਕਾ ਨੂੰ ਪੂਰੀ ਤਰ੍ਹਾਂ ਖੇਤੀ ਕਰਨ ਵਾਲਾ ਦੇਸ਼ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਕੀਟਨਾਸ਼ਕ ’ਤੇ ਵੀ ਪਬੰਧੀ ਲਾਈ ਗਈ ਸੀ। ਨਿਰਾਸ਼ ਕਿਸਾਨਾਂ ਨੇ ਖੇਤ ਖਾਲੀ ਛੱਡ ਦਿੱਤੇ ਸਨ। ਜਿਸ ਕਾਰਨ ਖਾਦਾਂ ਦੀਆਂ ਕੀਮਤਾਂ ਸਿਖਰ 'ਤੇ ਪੁਹੰਚ ਗਈਆਂ ਸਨ।

ਇਹ ਵੀ ਪੜ੍ਹੋ : ਤਿੰਨ ਸਾਲਾਂ 'ਚ 10 ਪਰਮਾਣੂ ਰਿਐਕਟਰ ਦਾ ਨਿਰਮਾਣ ਕਰੇਗਾ ਭਾਰਤ, 1.05 ਲੱਖ ਕਰੋੜ ਰੁਪਏ ਦੀ ਆਵੇਗੀ ਲਾਗਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News