ਕਮਰਸ਼ੀਅਲ ਵਾਹਨਾਂ ਦੀ ਵਿਕਰੀ ਨਾਰਮਲ ਹੋਣ ’ਚ ਲੱਗ ਸਕਦੈ ਉਮੀਦ ਤੋਂ ਵੱਧ ਸਮਾਂ : ਇੰਡਰਾ

12/28/2020 5:04:27 PM

ਨਵੀਂ ਦਿੱਲੀ (ਭਾਸ਼ਾ) : ਇੰਡੀਆ ਰੇਟਿੰਗਸ ਐਂਡ ਰਿਸਰਚ (ਇੰਡਰਾ) ਮੁਤਾਬਕ ਭਾਰਤ ’ਚ ਵਿਆਪਕ ਆਰਥਿਕ ਸੰਕੇਤਕਾਂ ’ਚ ਸੁਧਾਰ ਦੇ ਬਾਵਜੂਦ ਕਮਰਸ਼ੀਅਲ ਵਾਹਨਾਂ ਦੀ ਵਿਕਰੀ ਨਾਰਮਲ ਹੋਣ ’ਚ ਉਮੀਦ ਤੋਂ ਵੱਧ ਸਮਾਂ ਲੱਗ ਸਕਦਾ ਹੈ। ਇੰਡਰਾ ਨੇ ਕਿਹਾ ਕਿ ਈ-ਕਾਮਰਸ ਸੇਗਮੈਂਟ ’ਚ ਸੁਧਾਰ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਦਰਮਿਆਨੇ ਅਤੇ ਭਾਰੀ ਕਮਰਸ਼ੀਅਲ ਵਾਹਨ (ਐੱਮ. ਐੱਚ. ਸੀ. ਵੀ.) ਦੀ ਵਿਕਰੀ 2021-22 ਦੀ ਚੌਥੀ ਤਿਮਾਹੀ ਤੋਂ ਪਹਿਲਾਂ ਨਾਰਮਲ ਹੋਣ ਦੀ ਉਮੀਦ ਨਹੀਂ ਹੈ।

ਰੇਟਿੰਗ ਏਜੰਸੀ ਨੇ ਕਿਹਾ ਕਿ ਵਿੱਤੀ ਸਾਲ 2020-21 ’ਚ ਐੱਮ. ਐੱਚ. ਸੀ. ਵੀ. ਦੀ ਵਿਕਰੀ ’ਚ ਪਿਛਲੇ ਸਾਲ ਦੇ ਮੁਕਾਬਲੇ 35-45 ਫ਼ੀਸਦੀ ਦੀ ਗਿਰਾਵਟ ਆ ਸਕਦੀ ਹੈ, ਹਾਲਾਂਕਿ ਐੱਲ. ਸੀ. ਵੀ. ਦੀ ਵਿਕਰੀ ’ਚ ਗਿਰਾਵਟ 20-25 ਫ਼ੀਸਦੀ ਤੱਕ ਰਹਿਣ ਦਾ ਅਨੁਮਾਨ ਹੈ। ਇੰਡਰਾ ਨੇ ਇਕ ਬਿਆਨ ’ਚ ਕਿਹਾ ਕਿ ਵਿੱਤੀ ਸਾਲ 2021-22 ’ਚ ਉਦਯੋਗ 2 ਅੰਕਾਂ ਦਾ ਵਾਧਾ ਹਾਸਲ ਕਰ ਸਕਦਾ ਹੈ। ਅਜਿਹਾ ਖ਼ਾਸ ਤੌਰ ’ਤੇ ਵਿੱਤੀ ਸਾਲ 2020-21 ਦੇ ਘੱਟ ਆਧਾਰ ਪ੍ਰਭਾਵ ਕਾਰਣ ਹੋਵੇਗਾ।

ਫੈੱਡਰੇਸ਼ਨ ਆਫ ਆਟੋਮੋਬਾਈਲ ਡੀਲਰਸ ਐਸੋਸੀਏਸ਼ਨ (ਫਾਡਾ) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਇੰਡਰਾ ਨੇ ਕਿਹਾ ਕਿ ਕਮਰਸ਼ੀਅਲ ਵਾਹਨਾਂ ਦੀ ਪ੍ਰਚੂਨ ਵਿਕਰੀ ’ਚ ਨਵੰਬਰ 2020 ’ਚ ਵਾਧਾ ਹੋਇਆ (ਅਕਤੂਬਰ ਦੇ ਮੁਕਾਬਲੇ 13 ਫ਼ੀਸਦੀ), ਹਾਲਾਂਕਿ ਇਹ ਇਸ ਤੋਂ ਪਿਛਲੇ ਸਾਲ ਦਰਜ ਕੀਤੀ ਗਈ ਔਸਤ ਪ੍ਰਤੀ ਮਹੀਨਾ ਵਿਕਰੀ ਤੋਂ ਕਾਫ਼ੀ ਘੱਟ ਹੈ। ਨਵੰਬਰ ’ਚ ਵਿਕਰੀ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 31 ਫ਼ੀਸਦੀ ਘਟੀ ਸੀ।


cherry

Content Editor

Related News