ਕੋਲ ਇੰਡੀਆ ਨੂੰ ਮਿਲਿਆ 10 ਕਰੋੜ ਟਨ ਕੋਲਾ ਦਰਾਮਦ ਦੇ ਬਦਲੇ ਘਰੇਲੂ ਉਤਪਾਦਨ ਕਰਨ ਦਾ ਟੀਚਾ

Friday, May 15, 2020 - 02:24 AM (IST)

ਨਵੀਂ ਦਿੱਲੀ(ਭਾਸ਼ਾ) -ਜਨਤਕ ਖੇਤਰ ਦੀ ਕੋਲ ਇੰਡੀਆ ਲਿਮਟਿਡ ਨੂੰ ਸਰਕਾਰ ਨੇ 2020-21 'ਚ 10 ਕਰੋੜ ਟਨ ਕੋਲਾ ਦਰਾਮਦ ਦੇ ਸਥਾਨ 'ਤੇ ਘਰੇਲੂ ਉਤਪਾਦਨ ਕਰਨ ਦਾ ਟੀਚਾ ਦਿੱਤਾ ਹੈ। ਕੰਪਨੀ ਨੂੰ ਇਹ ਟੀਚਾ ਅਜਿਹੇ ਸਮੇਂ ਦਿੱਤਾ ਗਿਆ ਹੈ, ਜਦੋਂ ਦੇਸ਼ 'ਚ ਇਕ ਪਾਸੇ ਘਰੇਲੂ ਕੋਲੇ ਦੀ ਸਮਰੱਥਾ ਹੈ, ਉਥੇ ਹੀ ਦੂਜੇ ਪਾਸੇ ਕੋਲੇ ਦੀ ਮੰਗ 'ਚ ਗਿਰਾਵਟ ਆਈ ਹੈ।

ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਕੋਲ ਇੰਡੀਆ ਨੂੰ 2020-21 'ਚ ਘੱਟ ਤੋਂ ਘੱਟ 10 ਕਰੋੜ ਟਨ ਕੋਲਾ ਦਰਾਮਦ ਦੇ ਸਥਾਨ 'ਤੇ ਘਰੇਲੂ ਗੈਰ-ਕੋਕਿੰਗ ਕੋਲ ਦੇ ਉਤਪਾਦਨ ਦਾ ਟੀਚਾ ਦਿੱਤਾ ਗਿਆ ਹੈ। ਅਧਿਕਾਰੀ ਮੁਤਾਬਕ ਦਰਾਮਦ ਕੀਤੇ ਜਾਣ ਵਾਲੇ ਕੋਲੇ ਦੇ ਸਥਾਨ 'ਤੇ ਘਰੇਲੂ ਕੋਲੇ ਦੀ ਵਰਤੋਂ ਨੂੰ ਬੜ੍ਹਾਵਾ ਦੇਣ ਲਈ ਕੋਲ ਇੰਡੀਆ ਕਈ ਹੋਰ ਗੈਰ-ਸੰਗਠਿਤ ਖੇਤਰਾਂ ਨੂੰ ਆਪਣੇ ਨਾਲ ਜੋੜ ਰਹੀ ਹੈ।

ਇਸ 'ਚ ਸੀਮੈਂਟ, ਐਲੂਮੀਨੀਅਮ ਅਤੇ ਸਪੰਜ ਆਇਰਣ ਸ਼ਾਮਲ ਹਨ। ਇਸ ਤੋਂ ਇਲਾਵਾ ਕੰਪਨੀ ਨੇ ਕਈ ਵਾਧੂ ਲਾਗਤਾਂ ਨੂੰ ਹਟਾ ਕੇ ਕੋਲੇ ਲਈ ਰਾਖਵੇਂ ਮੁੱਲ ਜ਼ੀਰੋ ਕੀਤਾ ਹੈ । ਧਿਆਨ ਯੋਗ ਹੈ ਕਿ 2019-20 ਦੌਰਾਨ ਦੇਸ਼ ਨੇ 24.71 ਕਰੋੜ ਟਨ ਕੋਲੇ ਦੀ ਦਰਾਮਦ ਕੀਤਾ। ਇਹ 2018-19 'ਚ ਦਰਾਮਦੀ 23.53 ਕਰੋੜ ਟਨ ਤੋਂ 5 ਫੀਸਦੀ ਜ਼ਿਆਦਾ ਰਿਹਾ।


Karan Kumar

Content Editor

Related News