ਕੋਲ ਇੰਡੀਆ ਦਾ ਏਕੀਕ੍ਰਿਤ ਸ਼ੁੱਧ ਲਾਭ 14 ਫੀਸਦੀ ਵਧਿਆ

Tuesday, Nov 12, 2019 - 10:04 AM (IST)

ਨਵੀਂ ਦਿੱਲੀ—ਸਰਕਾਰੀ ਕੰਪਨੀ ਕੋਲ ਇੰਡੀਆ ਨੂੰ ਚਾਲੂ ਵਿੱਤੀ ਸਾਲ ਦੀ ਸਤੰਬਰ ਤਿਮਾਹੀ 'ਚ ਏਕੀਕ੍ਰਿਤ ਆਧਾਰ 'ਤੇ 3,522.7 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ। ਕੰਪਨੀ ਨੇ ਬੀ.ਐੱਸ.ਈ. ਨੂੰ ਦੱਸਿਆ ਕਿ ਇਹ ਪਿਛਲੇ ਸਾਲ ਦੀ ਸਮਾਨ ਤਿਮਾਹੀ ਦੇ 3,084.54 ਕਰੋੜ ਰੁਪਏ ਦੀ ਤੁਲਨਾ 'ਚ 14 ਫੀਸਦੀ ਜ਼ਿਆਦਾ ਹੈ। ਹਾਲਾਂਕਿ ਇਸ ਦੌਰਾਨ ਕੰਪਨੀ ਦੀ ਕੁੱਲ ਆਮਦਨ ਪਿਛਲੇ ਸਾਲ ਦੇ 23,486.35 ਕਰੋੜ ਰੁਪਏ ਤੋਂ ਡਿੱਗ ਕੇ 22,012.94 ਕਰੋੜ ਰੁਪਏ 'ਤੇ ਆ ਗਈ। ਕੰਪਨੀ ਨੇ ਕਿਹਾ ਕਿ ਆਮਦਨ 'ਚ ਗਿਰਾਵਟ ਦੇ ਬਾਅਦ ਵੀ ਉਸ ਦਾ ਮੁਨਾਫਾ ਵਧਣ ਦੇ ਕਾਰਨ ਦੇਣਦਾਰੀ 'ਚ ਕਮੀ ਆਉਣਾ ਹੈ। ਇਸ ਦੌਰਾਨ ਉਸ ਦੀ ਟੈਕਸ ਦੇਣਦਾਰੀ 2,031.71 ਕਰੋੜ ਰੁਪਏ ਤੋਂ ਘੱਟ ਹੋ ਕੇ 754.25 ਕਰੋੜ ਰੁਪਏ 'ਤੇ ਆ ਗਈ ਹੈ।


Aarti dhillon

Content Editor

Related News