ਵਿਵਾਦਾਂ 'ਚ ਫਸੇ Byju's ਦੇ CEO, ਮਾਪਿਆਂ ਵਲੋਂ ਸ਼ਿਕਾਇਤਾਂ ਤੋਂ ਬਾਅਦ ਜਾਰੀ ਹੋਇਆ ਨੋਟਿਸ

Monday, Dec 19, 2022 - 10:51 AM (IST)

ਵਿਵਾਦਾਂ 'ਚ ਫਸੇ Byju's ਦੇ CEO, ਮਾਪਿਆਂ ਵਲੋਂ ਸ਼ਿਕਾਇਤਾਂ ਤੋਂ ਬਾਅਦ ਜਾਰੀ ਹੋਇਆ ਨੋਟਿਸ

ਨਵੀਂ ਦਿੱਲੀ : ਸਿੱਖਿਆ ਤਕਨਾਲੋਜੀ ਕੰਪਨੀ BYJU's ਦੇ CEO ਬਾਈਜੂ ਰਵਿੰਦਰਨ 'ਤੇ ਗੰਭੀਰ ਦੋਸ਼ ਲੱਗੇ ਹਨ। ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਐੱਨ.ਸੀ.ਪੀ.ਸੀ.ਆਰ.) ਨੇ ਕੋਰਸਾਂ ਨੂੰ ਗਲਤ ਢੰਗ ਨਾਲ ਵੇਚ ਕੇ ਵਿਦਿਆਰਥੀਆਂ ਦਾ ਸ਼ੋਸ਼ਣ ਕਰਨ ਦੇ ਦੋਸ਼ਾਂ ਤਹਿਤ ਐਡਟੈਕ ਕੰਪਨੀ ਬਾਈਜੂ ਦੇ ਸੀਈਓ ਰਵਿੰਦਰਨ ਨੂੰ ਨੋਟਿਸ ਜਾਰੀ ਕੀਤਾ ਹੈ।

NCPCR ਅਨੁਸਾਰ, BYJU's ਕਥਿਤ ਤੌਰ 'ਤੇ ਮਾਪਿਆਂ ਅਤੇ ਬੱਚਿਆਂ ਨੂੰ ਕਰਜ਼ੇ ਅਧਾਰਤ ਸਮਝੌਤਿਆਂ ਵਿੱਚ ਲੁਭਾਉਣ ਅਤੇ ਸ਼ੋਸ਼ਣ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ ਕੋਰਸ ਮਹਿੰਗੇ ਹੋਣ ਦੇ ਬਾਵਜੂਦ ਉਮੀਦ ਮੁਤਾਬਕ ਨਤੀਜੇ  ਨਾ ਨਿਕਲਣ ਕਾਰਨ ਬੱਚਿਆਂ ਦਾ ਮਾਨਸਿਕ ਸ਼ੋਸ਼ਣ ਹੋ ਰਿਹਾ ਹੈ। ਦੋਸ਼ ਹੈ ਕਿ ਕੰਪਨੀ ਮੰਗ 'ਤੇ ਰਿਫੰਡ ਵੀ ਨਹੀਂ ਦੇ ਰਹੀ ਹੈ। ਇਸ ਮਾਮਲੇ ਵਿੱਚ ਸੀਈਓ ਨੂੰ 23 ਦਸੰਬਰ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : GST council Meeting: ਮੀਟਿੰਗ 'ਚ ਦਰਾਂ ਨੂੰ ਲੈ ਕੇ ਆਇਆ ਫ਼ੈਸਲਾ, ਆਮ ਆਦਮੀ ਨੂੰ ਮਿਲੀ ਵੱਡੀ ਰਾਹਤ

ਕਰਜ਼ੇ ਵਿੱਚ ਮਾਤਾ-ਪਿਤਾ

ਇਕਨਾਮਿਕ ਟਾਈਮਜ਼ ਵਿਚ ਛਪੀ ਰਿਪੋਰਟ ਮੁਤਾਬਕ ਰਾਕੇਸ਼ ਕੁਮਾਰ ਸਤੰਬਰ ਦੀ ਇਕ ਸ਼ਾਮ ਨੂੰ ਉੱਤਰੀ ਭਾਰਤ ਦੇ ਇਕ ਪਾਰਕ ਵਿਚ ਆਪਣੀ ਬੇਟੀ ਨਾਲ ਖੇਡ ਰਹੇ ਸੀ। ਇਸ ਦੌਰਾਨ ਦੋ ਸੇਲਜ਼ਮੈਨ ਉਨ੍ਹਾਂ ਕੋਲ ਆਏ। ਸੇਲਜ਼ਮੈਨ ਨੇ ਦੱਸਿਆ ਕਿ ਉਹ ਐਜੂਕੇਸ਼ਨ ਟੈਕਨਾਲੋਜੀ ਕੰਪਨੀ ਬਾਈਜੂ ਲਈ ਕੰਮ ਕਰਦੇ ਹਨ। ਇਹ ਕੰਪਨੀ ਆਨਲਾਈਨ ਕਲਾਸਾਂ ਪ੍ਰਦਾਨ ਕਰਦੀ ਹੈ। ਉਸ ਨੇ ਰਾਕੇਸ਼ ਦੀ 11 ਸਾਲ ਦੀ ਧੀ ਲਈ 36,000 ਰੁਪਏ ਦਾ ਟਿਊਸ਼ਨ ਕੋਰਸ ਦੱਸਿਆ। ਸੇਲਜ਼ਮੈਨ ਨੇ ਉਨ੍ਹਾਂ ਦੇ ਬੱਚਿਆਂ ਤੋਂ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ ਅਤੇ ਕਿਹਾ ਕਿ ਉਹ ਪੜ੍ਹਾਈ ਵਿੱਚ ਕਮਜ਼ੋਰ ਹੋਣ ਬਾਰੇ ਦੱਸ ਕੇ ਰਾਕੇਸ਼ 'ਤੇ ਕੋਰਸ ਖਰੀਦਣ ਲਈ ਦਬਾਅ ਪਾਇਆ। ਉਸਨੇ ਸ਼ੁਰੂ ਵਿੱਚ ਇਨਕਾਰ ਕਰ ਦਿੱਤਾ ਕਿਉਂਕਿ ਕੋਰਸ ਬਹੁਤ ਮਹਿੰਗਾ ਸੀ। ਪਰ ਉਸ ਨੂੰ ਦੱਸਿਆ ਗਿਆ ਕਿ ਉਸ ਦੀ ਧੀ ਵੀ ਉਸ ਵਾਂਗ ਹੀ ਗਰੀਬ ਰਹਿ ਜਾਵੇਗੀ। ਇਸ ਤੋਂ ਬਾਅਦ ਉਹ ਕੋਰਸ ਖਰੀਦਣ ਲਈ ਰਾਜ਼ੀ ਹੋ ਗਿਆ। ਰਾਕੇਸ਼ ਅਨੁਸਾਰ ਉਸ ਨੇ ਇਹ ਕੋਰਸ ਖਰੀਦ ਕੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕੀਤੀ ਹੈ। ਹੁਣ ਉਹ ਆਰਥਿਕ ਤੰਗੀ ਵਿੱਚ ਹੈ। ਉਸਨੇ ਅਕਤੂਬਰ ਵਿੱਚ ਆਪਣੇ ਜੀਜਾ ਤੋਂ ਪੈਸੇ ਉਧਾਰ ਲਏ ਸਨ। 

ਇਹ ਵੀ ਪੜ੍ਹੋ : 42 ਫ਼ੀਸਦੀ ਤੱਕ ਡਿੱਗੀਆਂ ਕੱਚੇ ਤੇਲ ਦੀਆਂ ਕੀਮਤਾਂ , 2 ਰੁਪਏ ਵੀ ਨਹੀਂ ਘਟੇ ਪੈਟਰੋਲ-ਡੀਜ਼ਲ ਦੇ ਰੇਟ

ਸੋਸ਼ਲ ਮੀਡੀਆ 'ਤੇ ਲੋਕ ਕਰ ਰਹੇ ਹਨ ਸ਼ਿਕਾਇਤਾਂ 

ਬਾਈਜੂ ਭਾਰਤ ਵਿੱਚ ਸਭ ਤੋਂ ਕੀਮਤੀ ਸਟਾਰਟਅੱਪਸ ਵਿੱਚੋਂ ਇੱਕ ਹੈ। ਲੋਕ ਹੁਣ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਉਪਭੋਗਤਾ ਵੈੱਬਸਾਈਟਾਂ 'ਤੇ ਬਾਈਜੂ ਦੇ ਖਿਲਾਫ ਸ਼ਿਕਾਇਤ ਦਰਜ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਬਾਈਜੂ ਦੇ ਬਹੁਤ ਸਾਰੇ ਗਾਹਕ ਹਨ ਜੋ ਬਹੁਤ ਘੱਟ ਆਮਦਨ ਵਾਲੇ ਹਨ, ਉਨ੍ਹਾਂ ਦਾ ਦੋਸ਼ ਹੈ ਕਿ ਬਾਈਜੂ ਨੇ ਉਨ੍ਹਾਂ ਨੂੰ ਕੋਰਸ ਖਰੀਦਣ ਲਈ ਮਜਬੂਰ ਕੀਤਾ ਹੈ। ਕੰਪਨੀ ਲੋਕਾਂ ਦੇ ਪੈਸੇ ਵੀ ਵਾਪਸ ਨਹੀਂ ਕਰ ਰਹੀ ਹੈ। ਅਜਿਹੇ ਕਈ ਮਾਮਲੇ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਏ ਹਨ, ਜਿੱਥੇ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਕੋਰਸ ਉਨ੍ਹਾਂ ਦੀ ਉਮੀਦ ਮੁਤਾਬਕ ਨਹੀਂ ਹੋਏ ਅਤੇ ਹੁਣ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : Xiaomi ਨੂੰ ਵੱਡੀ ਰਾਹਤ, ਕੋਰਟ ਨੇ ਰਿਲੀਜ਼ ਕੀਤੇ ਫਰੀਜ਼ 37 ਅਰਬ ਰੁਪਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News