ਛੋਟੇ ਸ਼ਹਿਰਾਂ ’ਚ ਮੋਬਾਈਲ ਵਾਲੇਟ ਤੋਂ ਖਰੀਦ ਰਹੇ ਹਨ ਡਿਜੀਟਲ ਗੋਲਡ

Thursday, Dec 10, 2020 - 09:09 AM (IST)

ਛੋਟੇ ਸ਼ਹਿਰਾਂ ’ਚ ਮੋਬਾਈਲ ਵਾਲੇਟ ਤੋਂ ਖਰੀਦ ਰਹੇ ਹਨ ਡਿਜੀਟਲ ਗੋਲਡ

ਨਵੀਂ ਦਿੱਲੀ (ਇੰਟ.) – ਦੇਸ਼ ਦੇ ਛੋਟੇ ਸ਼ਹਿਰਾਂ ਤੋਂ ਵੀ ਸੋਨੇ ’ਚ ਨਿਵੇਸ਼ ਨੂੰ ਲੈ ਕੇ ਰੁਝਾਨ ਤੇਜ਼ੀ ਨਾਲ ਵਧਿਆ ਹੈ। ਭੌਤਿਕ ਸੋਨੇ (ਜਿਊਲਰੀ ਅਤੇ ਸਿੱਕੇ) ਦੀ ਖਰੀਦਦਾਰੀ ਉੱਚੀ ਕੀਮਤ ਕਾਰਣ ਨਾ ਕਰਨ ਵਾਲੇ ਛੋਟੇ ਨਿਵੇਸ਼ਕ ਹੁਣ ਡਿਜੀਟਲ ਗੋਲਡ ’ਚ ਨਿਵੇਸ਼ ਕਰ ਰਹੇ ਹਨ। ਇਸ ਬਦਲਾਅ ਨੂੰ ਲਿਆਉਣ ’ਚ ਅਹਿਮ ਭੂਮਿਕਾ ਮੋਬਾਈਲ ਵਾਲੇਟ ਕੰਪਨੀਆਂ (ਗੂਗਲ ਪੇਅ, ਪੇ. ਟੀ. ਐੱਮ., ਫੋਨ ਪੇਅ, ਐਮਾਜੋਨ ਪੇਅ ਆਦਿ) ਦੀਆਂ ਹਨ। ਇਨ੍ਹਾਂ ਕੰਪਨੀਆਂ ਵਲੋਂ ਛੋਟੇ ਨਿਵੇਸ਼ ਨਾਲ ਡਿਜੀਟਲ ਗੋਲਡ ’ਚ ਨਿਵੇਸ਼ ਦਾ ਬਦਲ ਦੇਣ ਨਾਲ ਇਹ ਬਦਲਾਅ ਆਇਆ ਹੈ।

ਪੇਅ. ਟੀ. ਐੱਮ. ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹੁਣ ਤੱਕ ਉਸ ਦੇ ਪਲੇਟਫਾਰਮ ’ਤੇ 7.30 ਕਰੋੜ ਤੋਂ ਵੱਧ ਲੋਕਾਂ ਨੇ ਡਿਜੀਟਲ ਗੋਲਡ ਖਰੀਦਿਆ ਹੈ। ਇਨ੍ਹਾਂ ’ਚੋਂ ਲਗਭਗ 40 ਫੀਸਦੀ ਖਰੀਦਦਾਰ ਛੋਟੇ ਸ਼ਹਿਰਾਂ ਅਤੇ ਕਸਬਿਆਂ ਤੋਂ ਹਨ, ਜੋ ਦਰਸਾਉਂਦਾ ਹੈ ਕਿ ਹੁਣ ਦੇਸ਼ ਭਰ ’ਚ ਲੋਕ ਡਿਜੀਟਲ ਗੋਲਡ ਨੂੰ ਵੀ ਇਕ ਗੰਭੀਰ ਨਿਵੇਸ਼ ਬਦਲ ਦੇ ਰੂਪ ’ਚ ਮੰਨ ਰਹੇ ਹਨ।

ਇਹ ਵੀ ਦੇਖੋ : 31 ਦਸੰਬਰ ਤੋਂ ਪਹਿਲਾਂ ਕਰੋ ਇਹ ਕੰਮ, ਨਹੀਂ ਤਾਂ ਲੱਗ ਸਕਦੈ 10 ਹਜ਼ਾਰ ਰੁਪਏ ਦਾ ਜੁਰਮਾਨਾ

ਕਮੋਡਿਟੀ ਬਾਜ਼ਾਰ ਦੇ ਮਾਹਰਾਂ ਮੁਤਾਬਕ ਡਿਜੀਟਲ ਗੋਲਡ ’ਚ ਛੋਟੇ ਨਿਵੇਸ਼ ਨਾਲ ਸ਼ੁਰੂਆਤ, ਸੋਨੇ ਦੀ ਸ਼ੁੱਧਤਾ ਦੀ ਗਾਰੰਟੀ ਅਤੇ ਬਾਜ਼ਾਰ ਦੇ ਮੌਜੂਦਾ ਭਾਅ ’ਤੇ ਖਰੀਦ-ਵਿਕਰੀ ਦਾ ਬਦਲ ਇਸ ਨੂੰ ਇਕ ਬਿਹਤਰ ਨਿਵੇਸ਼ ਮਾਧਿਅਮ ਬਣਾਉਣ ਦਾ ਕੰਮ ਕਰ ਰਿਹਾ ਹੈ। ਸੋਨੇ ਦੀ ਖਰੀਦਦਾਰੀ ਕਰਨਾ ਹੁਣ ਤੱਕ ਛੋਟੇ ਨਿਵੇਸ਼ਕਾਂ ਦੇ ਵੱਸ ’ਚ ਨਹੀਂ ਸੀ ਪਰ ਇਸ ਨਾਲ ਸੰਭਵ ਹੋ ਸਕਿਆ ਹੈ। ਇਸ ਨਾਲ ਆਉਣ ਵਾਲੇ ਦਿਨਾਂ ’ਚ ਡਿਜੀਟਲ ਗੋਲਡ ’ਚ ਨਿਵੇਸ਼ ਪ੍ਰਤੀ ਰੁਝਾਨ ਹੋਰ ਤੇਜ਼ੀ ਨਾਲ ਵਧੇਗਾ।

ਇਹ ਵੀ ਦੇਖੋ : ਪੈਟਰੋਲ ਦੀਆਂ ਕੀਮਤਾਂ 90 ਰੁਪਏ ਲਿਟਰ ਦੇ ਪਾਰ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਤਰ੍ਹਾਂ ਉਡਾਇਆ ਮਜ਼ਾਕ

ਵੱਡੀ ਮਾਰਕੀਟ ਨੂੰ ਦੇਖਦੇ ਹੋਏ ਵਾਲੇਟ ਕੰਪਨੀਆਂ ’ਚ ਦੌੜ

ਭਾਰਤ ’ਚ ਪਿਛਲੇ 6 ਮਹੀਨਿਆਂ ਦੌਰਾਨ ਡਿਜੀਟਲ ਸੋਨੇ ਦੇ ਲੈਣ-ਦੇਣ ’ਚ ਦੁੱਗਣਾ ਵਾਧਾ ਦਰਜ ਕੀਤਾ ਹੈ। ਪੇਅ. ਟੀ. ਐੱਮ. ਮੁਤਾਬਕ ਯੂਜ਼ਰਸ ’ਚ 50 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਐਵਰੇਜ ਆਰਡਰ ਮੁੱਲ ’ਚ 60 ਫੀਸਦੀ ਦਾ ਵਾਧਾ ਹੋਇਆ ਹੈ। ਇਸ ਨੂੰ ਦੇਖਦੇ ਹੋਏ ਵਾਲੇਟ ਕੰਪਨੀਆਂ ’ਚ ਇਸ ਸੇਗਮੈਂਟ ’ਚ ਬਾਜ਼ਾਰ ਹਿੱਸੇਦਾਰੀ ਵਧਾਉਣ ਦੀ ਦੌੜ ਮਚੀ ਹੋਈ ਹੈ। ਫੋਨਪੇਅ ਦਾ ਦਾਅਵਾ ਹੈ ਕਿ ਉਹ 35 ਫੀਸਦੀ ਮਾਰਕੀਟ ਸ਼ੇਅਰ ਨਾਲ ਹੀ ਡਿਜੀਟਲ ਗੋਲਡ ਖਰੀਦਣ ਲਈ ਭਾਰਤ ’ਚ ਸਭ ਤੋਂ ਵੱਡਾ ਡਿਜੀਟਲ ਪਲੇਟਫਾਰਮ ਬਣ ਕੇ ਉਭਰਿਆ ਹੈ। ਭਾਰਤ ਦੇ 18,500 ਤੋਂ ਵੱਧ ਪਿਨ ਕੋਡ ਨਾਲ ਗਾਹਕ ਫੋਨ ਪੇਅ ’ਤੇ ਡਿਜੀਟਲ ਗੋਲਡ ਖਰੀਦ ਚੁੱਕੇ ਹਨ, ਜਿਨ੍ਹਾਂ ’ਚੋਂ ਹੁਣ ਤੱਕ ਛੋਟੇ ਕਸਬਿਆਂ ਅਤੇ ਸ਼ਹਿਹਾਂ ਦੇ 60 ਫੀਸਦੀ ਤੋਂ ਜ਼ਿਆਦਾ ਗਾਹਕ ਸ਼ਾਮਲ ਹਨ।

ਇਹ ਵੀ ਦੇਖੋ : ‘GST ਵਿਚ ਰਜਿਸਟਰਡ ਛੋਟੇ ਕਾਰੋਬਾਰੀਆਂ ਨੂੰ ਜਨਵਰੀ ਤੋਂ ਸਾਲ ਦੇ ਦੌਰਾਨ ਦਾਖਲ ਕਰਨੀਆਂ ਹੋਣਗੀਆਂ 4 ਵਿਕਰੀ ਰਿਟਰਨ’

ਨੋਟ - ਤੁਸੀਂ ਕਿਸ ਤਰ੍ਹਾਂ ਦਾ ਸੋਨਾ ਖਰੀਦਣਾ ਪਸੰਦ ਕਰਦੇ ਹੋ ਡਿਜੀਟਲ ਸੋਨਾ ਜਾਂ ਭੌਤਿਕ ਸੋਨਾ ਇਸ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News