ਜਦੋਂ ਦੇਸ਼ ਨੂੰ ਲੋੜ ਸੀ, ਉਦੋਂ ਕਿਥੇ ਸੀ ਵਪਾਰ ਅਤੇ ਕਾਰੋਬਾਰੀ ਭਾਈਚਾਰਾ:ਗੋਇਲ

Sunday, Feb 23, 2020 - 10:00 AM (IST)

ਜਦੋਂ ਦੇਸ਼ ਨੂੰ ਲੋੜ ਸੀ, ਉਦੋਂ ਕਿਥੇ ਸੀ ਵਪਾਰ ਅਤੇ ਕਾਰੋਬਾਰੀ ਭਾਈਚਾਰਾ:ਗੋਇਲ

ਨਵੀਂ ਦਿੱਲੀ—ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਉਦਯੋਗ ਜਗਤ ਨੂੰ ਵਪਾਰਕ ਅਤੇ ਉਦਯੋਗ ਸੰਗਠਨਾਂ ਨੂੰ ਹਲਕੇ 'ਚ ਨਾ ਲੈਣ ਦੀ ਹਿਦਾਇਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਬਿਜ਼ਨੈੱਸਮੈਨ ਇਨ੍ਹਾਂ ਸੰਗਠਨਾਂ ਦੇ ਕੋਲ ਉਦੋਂ ਪਹੁੰਚਦੇ ਹਨ ਜਦੋਂ ਉਹ ਕਿਸੇ ਮੁਸ਼ਕਲ 'ਚ ਫਸਦੇ ਹਨ। ਗੋਇਲ ਨੇ ਕਿਹਾ ਕਿ ਕਈ ਵਾਰ ਉਨ੍ਹਾਂ ਨੇ ਦੇਖਿਆ ਹੈ ਕਿ ਸੀ.ਆਈ.ਆਈ., ਫਿੱਕੀ ਅਤੇ ਐਸੋਚੈਮ ਦੇ ਪ੍ਰੋਗਰਾਮਾਂ 'ਚ ਸਿਰਫ ਮੌਜੂਦਾ ਪ੍ਰੈਜੀਡੈਂਟ ਕੁਝ ਸਾਬਕਾ ਪ੍ਰੈਜੀਡੈਂਟ ਅਤੇ ਕੁਝ ਅਧਿਕਾਰੀ ਹੀ ਮੌਜੂਦ ਹੁੰਦੇ ਹਨ।
ਰਾਸ਼ਟਰੀ ਰਾਜਧਾਨੀ 'ਚ ਏ.ਆਈ.ਐੱਮ.ਏ. ਦੇ ਇਕ ਪ੍ਰੋਗਰਾਮ 'ਚ ਉਨ੍ਹਾਂ ਨੇ ਕਿਹਾ ਕਿ ਵਪਾਰ, ਉਦਯੋਗ ਅਤੇ ਕਾਰੋਬਾਰੀ ਭਾਈਚਾਰਾ ਉਦੋਂ ਕਿਥੇ ਸੀ ਜਦੋਂ ਦੇਸ਼ ਨੂੰ ਉਨ੍ਹਾਂ ਦੀ ਲੋੜ ਸੀ।
ਗੋਇਲ ਨੇ ਪ੍ਰੋਗਰਾਮ 'ਚ ਮੌਜੂਦ ਏ.ਆਈ.ਐੱਮ.ਏ. ਦੇ ਪ੍ਰੈਜੀਡੈਂਟ ਸੰਜੇ ਕਿਰਲੋਸਕਰ ਅਤੇ ਸਾਬਕਾ ਪ੍ਰੈਜੀਡੈਂਟ ਹਰਥ ਪਤੀ ਸਿੰਘਾਨੀਆ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੰਦੇਸ਼ ਨੂੰ ਆਪਣੇ ਸਾਰੇ ਸਹਿਕਰਮੀਆਂ ਅਤੇ ਮਿੱਤਰਾਂ ਤੱਕ ਪਹੁੰਚਾਏ ਕਿ ਉਹ ਵਪਾਰਕ ਅਤੇ ਉਦਯੋਗ ਸੰਗਠਨਾਂ ਨੂੰ ਉਹ ਹਲਕੇ 'ਚ ਨਾ ਲੈਣ।
ਉਨ੍ਹਾਂ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਕਿ ਜਦੋਂ ਤੁਸੀਂ ਮੁਸ਼ਕਲ 'ਚ ਹੋਵੋਗੇ ਤਾਂ ਉਦਯੋਗ ਸੰਗਠਨਾਂ ਦੇ ਕੋਲ ਨਹੀਂ ਜਾਣਗੇ। ਇਹ ਅਜਿਹੇ ਸੰਗਠਨ ਹਨ ਜਿਨ੍ਹਾਂ ਦਾ ਰਾਸ਼ਟਰ ਦੇ ਪ੍ਰਤੀ ਕਰਤੱਵ ਹੈ ਕਿ ਉਹ ਰਾਸ਼ਟਰੀ ਭੂਮਿਕਾ ਨਿਭਾਉਂਦੇ ਹਨ।  


author

Aarti dhillon

Content Editor

Related News