ਟਾਟਾ ਸਟੀਲ ਦੇ ਸ਼ੇਅਰਾਂ 'ਤੇ ਬ੍ਰੋਕਰੇਜਾਂ ਨੇ ਬਦਲੀ ਰਾਇ, ਇੰਨਾ ਕੀਤਾ ਟੀਚਾ ਮੁੱਲ

Saturday, May 08, 2021 - 03:45 PM (IST)

ਟਾਟਾ ਸਟੀਲ ਦੇ ਸ਼ੇਅਰਾਂ 'ਤੇ ਬ੍ਰੋਕਰੇਜਾਂ ਨੇ ਬਦਲੀ ਰਾਇ, ਇੰਨਾ ਕੀਤਾ ਟੀਚਾ ਮੁੱਲ

ਮੁੰਬਈ- ਪਿਛਲੇ ਵਿੱਤੀ ਸਾਲ ਦੇ ਮਾਰਚ ਤਿਮਾਹੀ ਵਿਚ ਟਾਟਾ ਸਟੀਲ ਦਾ ਇਕਜੁੱਟ ਸ਼ੁੱਧ ਮੁਨਾਫਾ 6,644 ਕਰੋੜ ਰੁਪਏ ਰਹਿਣ ਮਗਰੋਂ ਬ੍ਰੋਕਰੇਜਾਂ ਨੇ ਇਸ ਦੇ ਸਟਾਕਸ ਵਿਚ ਉਛਾਲ ਦਾ ਅੰਦਾਜ਼ਾ ਵਧਾ ਦਿੱਤਾ ਹੈ। ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ਵਿਚ ਟਾਟਾ ਸਟੀਲ ਨੇ 1,481 ਕਰੋੜ ਰੁਪਏ ਦਾ ਘਾਟਾ ਦਰਜ ਕੀਤਾ ਸੀ। 

ਬ੍ਰੋਕਰੇਜਾਂ ਦਾ ਕਹਿਣਾ ਹੈ ਕੰਪਨੀ ਦਾ ਮਾਰਚ ਤਿਮਾਹੀ ਵਿਚ ਮਾਲੀਆ, ਓਪਰੇਟਿੰਗ ਇਨਕਮ ਤੇ ਸ਼ੁੱਧ ਮੁਨਾਫਾ ਉਮੀਦਾਂ ਤੋਂ ਖਰ੍ਹਾ ਰਿਹਾ। ਸ਼ੁੱਕਰਵਾਰ ਨੂੰ ਟਾਟਾ ਸਟੀਲ ਦੇ ਸ਼ੇਅਰ ਕਾਰੋਬਾਰ ਦੌਰਾਨ 1,192 ਰੁਪਏ ਨਾਲ 52 ਹਫ਼ਤੇ ਦੇ ਉੱਚ ਪੱਧਰ ਨੂੰ ਛੂਹਣ ਪਿੱਛੋਂ 7.4 ਫ਼ੀਸਦੀ ਦੀ ਤੇਜ਼ੀ ਨਾਲ 1,182.35 ਰੁਪਏ 'ਤੇ ਬੰਦ ਹੋਏ।

ਜੈਫਰੀਜ਼ ਨੇ ਟਾਟਾ ਸਟੀਲ ਦੀ ਖ਼ਰੀਦਾਰੀ ਨੂੰ ਬਰਕਰਾਰ ਰੱਖਿਆ ਹੈ ਅਤੇ ਨਤੀਜਿਆਂ ਤੋਂ ਪਹਿਲਾਂ ਟਾਰਗੇਟ ਪ੍ਰਾਈਸ ਜੋ 1,125 ਰੁਪਏ ਸੀ ਉਸ ਨੂੰ ਹੁਣ ਵਧਾ ਕੇ 1,500 ਰੁਪਏ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਸੋਨੇ ਨੂੰ ਲੈ ਕੇ ਵੱਡੀ ਖ਼ਬਰ, ਇਕ ਮਹੀਨੇ 'ਚ 10 ਗ੍ਰਾਮ ਦਾ ਹੋ ਸਕਦਾ ਹੈ ਇੰਨਾ ਮੁੱਲ

ਇਸੇ ਤਰ੍ਹਾਂ ਅੰਬਿਟ ਨੇ ਟੀਚਾ ਮੁੱਲ 1,275 ਰੁਪਏ ਤੋਂ ਵਧਾ ਕੇ 1,335 ਰੁਪਏ ਕਰ ਦਿੱਤਾ ਹੈ। ਸੀ. ਐੱਲ. ਐੱਸ. ਏ. ਨੇ ਟੀਚਾ ਮੁੱਲ ਵਧਾ ਕੇ 1,350 ਰੁਪਏ ਕਰ ਦਿੱਤਾ ਹੈ, ਜੋ ਪਹਿਲਾਂ 1,150 ਰੁਪਏ ਦਾ ਸੀ। ਮੈਕੁਏਰੀ ਨੇ ਟੀਚੇ ਦਾ ਮੁੱਲ 57 ਫ਼ੀਸਦੀ ਵਧਾ ਕੇ 1,645 ਰੁਪਏ ਕਰ ਦਿੱਤਾ ਹੈ। ਇਨਵੇਸੈਟਕ, ਆਈ. ਡੀ. ਬੀ. ਆਈ. ਕੈਪੀਟਲ, ਐਡਲਵੇਸ ਤੇ ਐਂਟੀਕ ਸਟਾਕ ਬ੍ਰੋਕਿੰਗ ਨੇ ਟੀਚੇ ਦੇ ਮੁੱਲ ਵਿਚ 33 ਤੋਂ 81.5 ਫ਼ੀਸਦੀ ਦਾ ਵਾਧਾ ਕੀਤਾ ਹੈ। ਐਂਟੀਕ ਸਟਾਕ ਬ੍ਰੋਕਿੰਗ ਨੇ ਟਾਟਾ ਸਟੀਲ ਦੇ ਨਤੀਜਿਆਂ ਤੋਂ ਪਹਿਲਾਂ ਟਾਰਗੇਟ ਪ੍ਰਾਈਸ 763 ਰੁਪਏ ਨਿਰਧਾਰਤ ਕੀਤਾ ਸੀ, ਜੋ ਹੁਣ 1,385 ਰੁਪਏ ਕਰ ਦਿੱਤਾ ਹੈ। ਸੀ. ਐੱਲ. ਐੱਸ. ਏ. ਨੇ ਕਿਹਾ ਕਿ ਟਾਟਾ ਸਟੀਲ ਦੇ ਮੁਨਾਫੇ ਵਿਚ ਆਉਣ ਦੀ ਚਿੰਤਾ ਹੁਣ ਬੀਤੇ ਸਮੇਂ ਦੀ ਗੱਲ ਹੋ ਗਈ ਹੈ। ਜੈਫਰੀਜ਼ ਨੇ ਕਿਹਾ ਕਿ ਜੂਨ ਤਿਮਾਹੀ ਵਿਚ ਕੰਪਨੀ ਦਾ ਮਾਰਜਨ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਸਟੀਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਇਹ ਵੀ ਪੜ੍ਹੋ- AXIS ਬੈਂਕ ਵੱਲੋਂ FD ਦਰਾਂ 'ਚ ਤਬਦੀਲੀ, 1 ਲੱਖ 'ਤੇ ਇੰਝ ਕਮਾਓ ਮੋਟਾ ਪੈਸਾ

►ਨੋਟ- ਸ਼ੇਅਰ ਬਾਜ਼ਾਰ 'ਚ ਨਿਵੇਸ਼ ਜੋਖ਼ਮ ਭਰਿਆ ਹੁੰਦਾ ਹੈ, ਬਿਨਾਂ ਮਾਹਰ ਦੇ ਪੈਸਾ ਨਾ ਲਾਓ। ਇਕ ਗਲਤੀ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ।


author

Sanjeev

Content Editor

Related News