ਬ੍ਰਿਟੇਨ ਹੋਇਆ ਮੰਦੀ ਦਾ ਸ਼ਿਕਾਰ! ਬੀ. ਟੀ. ਗਰੁੱਪ ’ਚੋਂ ਕੱਢੇ ਜਾਣਗੇ 55,000 ਕਰਮਚਾਰੀ
Friday, May 19, 2023 - 10:21 AM (IST)
ਲੰਡਨ (ਯੂ. ਐੱਨ. ਆਈ.) - ਵੋਡਾਫੋਨ ਤੋਂ ਛਾਂਟੀ ਦੀ ਖ਼ਬਰ ਆਉਣ ਤੋਂ ਬਾਅਦ ਮੰਦੀ ਦੇ ਸੰਕੇਤਾਂ ਨੂੰ ਲੈ ਕੇ ਡਰ ਲੱਗਿਆ ਸੀ। ਹੁਣ ਜੋ ਬ੍ਰਿਟਿਸ਼ ਲੈਂਡ ਤੋਂ ਖ਼ਬਰ ਆਈ ਉਹ ਸੱਚ ’ਚ ਖੌਫ਼ਨਾਕ ਹੈ। ਬ੍ਰਿਟੇਨ ਦਾ ਦਿੱਗਜ਼ ਅਤੇ ਸਭ ਤੋਂ ਵੱਡਾ ਬ੍ਰਾਡਬੈਂਡ ਅਤੇ ਮੋਬਾਇਲ ਪ੍ਰੋਵਾਈਡਰ ਬੀ. ਟੀ. ਗਰੁੱਪ ਨੇ ਕਿਹਾ ਕਿ ਉਹ ਦਹਾਕੇ ਦੇ ਅਖੀਰ ਤੱਕ ਯਾਨੀ 2030 ਤੱਕ ਕ੍ਰਾਂਟ੍ਰੈਕਟਰਸ ਸਮੇਤ ਆਪਣੇ ਕੁੱਲ ਕਰਮਚਾਰੀਆਂ ਦੀ ਗਿਣਤੀ ’ਚ 55,000 ਨੌਕਰੀਆਂ ਤੱਕ ਦੀ ਘਾਟ ਕਰੇਗਾ। ਕੰਪਨੀ ਦੇ ਬੌਸ ਫਿਲਿਪ ਜਾਨਸਨ ਮੁਤਾਬਕ ਨੈਸ਼ਨਲ ਫਾਈਬਰ ਨੈੱਟਵਰਕ ਨੂੰ ਬਣਾਉਣ ਲਈ ਟ੍ਰਾਂਸਫਾਰਮੇਸ਼ਨ ’ਤੇ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਦਿੱਲੀ-ਸਿਡਨੀ ਏਅਰ ਇੰਡੀਆ ਦੀ ਫਲਾਈਟ ਨੂੰ ਅਚਾਨਕ ਹਵਾ 'ਚ ਲੱਗੇ ਝਟਕੇ, ਕਈ ਯਾਤਰੀ ਹੋਏ ਜ਼ਖ਼ਮੀ
ਉਨ੍ਹਾਂ ਨੇ ਕਿਹਾ ਕਿ ਫਾਈਬਰ ਰੋਲ-ਆਊਟ ਨੂੰ ਪੂਰਾ ਕਰਨ ਤੋਂ ਬਾਅਦ ਇਸ ਦੇ ਕੰਮ ਕਰਨ ਦੇ ਤਰੀਕੇ ਨੂੰ ਡਿਜੀਟਾਈਜ਼ ਕਰਨ ਅਤੇ ਇਸ ਦੇ ਸਟ੍ਰਕਚਰ ਨੂੰ ਸੌਖਾਲਾ ਬਣਾਉਣ ਤੋਂ ਬਾਅਦ ਬੀ. ਟੀ. ਦਹਾਕੇ ਦੇ ਅਖੀਰ ਤੱਕ ਘੱਟ ਵਰਕਫੋਰਸ ਅਤੇ ਘੱਟ ਲਾਗਤ ਆਧਾਰ ’ਤੇ ਭਰੋਸਾ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਵਾਂ ਬੀ. ਟੀ. ਗਰੁੱਪ ਇਕ ਬ੍ਰਾਈਟ ਫਿਊਚਰ ਨਾਲ ਇਕ ਛੋਟਾ ਬਿਜ਼ਨੈੱਸ ਹੋਵੇਗਾ। ਫਿਲਿਪ ਮੁਤਾਬਕ ਗਰੁੱਪ ਕਰਮਚਾਰੀਆਂ ਦੀ ਕੁੱਲ ਗਿਣਤੀ 2030 ਦੇ ਵਿੱਤੀ ਸਾਲ ਤੱਕ 1,30,000 ਤੋਂ ਘਟ ਕੇ 75,000 ਅਤੇ 90,000 ਦੇ ਦਰਮਿਆਨ ਹੋ ਜਾਏਗੀ। ਉਸ ਸਮੇਂ ਤੱਕ ਇਸ ਦੇ ਫੁਲ-ਫਾਈਬਰ ਨੈੱਟਵਰਕ ਦਾ ਨਿਰਮਾਣ ਪੂਰਾ ਹੋ ਜਾਏਗਾ।
ਇਹ ਵੀ ਪੜ੍ਹੋ : ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਹੱਥਾਂ ’ਚ ਸੌਂਪਣ ਦੀ ਰੌਂਅ 'ਚ ਕੇਂਦਰ, ਇਨ੍ਹਾਂ ਬੈਂਕਾਂ ਦਾ ਲੱਗ ਸਕਦੈ ਨੰਬਰ
ਮਾਲੀਏ ’ਚ ਹੋਇਆ ਵਾਧਾ
ਵਿੱਤੀ ਨਤੀਜੇ ਬਾਰੇ ਜਾਣਕਾਰੀ ਦਿੰਦੇ ਹੋਏ ਜਾਨਸਨ ਨੇ ਕਿਹਾ ਕਿ ਬੀ. ਟੀ. ਨੇ ਅਰਥਵਿਵਸਥਾ ’ਚ ਅਸਥਿਰਤਾ ਤੋਂ ਬਾਅਦ ਵੀ ਚੰਗੀ ਤਰੱਕੀ ਕੀਤੀ ਹੈ। ਨੈੱਟਵਰਕ ’ਚ ਵਾਧੇ ਤੋਂ ਬਾਅਦ 7.9 ਬਿਲੀਅਨ ਪੌਂਡ (10 ਬਿਲੀਅਨ ਡਾਲਰ) ਨਾਲ ਕੋਰ ਰੈਵੇਨਿਊ ’ਚ 5 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਪਰ ਕੈਸ਼ ਕੈਪੀਟਲ ਐਕਸਪੈਂਡੀਚਰ ’ਚ ਵਾਧੇ ਕਾਰਣ ਫ੍ਰੀ ਕੈਸ਼ ਫਲੋ 5 ਫੀਸਦੀ ਡਿਗ ਕੇ 1.3 ਬਿਲੀਅਨ ਪੌਂਡ ਹੋ ਗਿਆ।
9 ਫ਼ੀਸਦੀ ਤੱਕ ਡਿਗ ਗਏ ਕੰਪਨੀ ਦੇ ਸ਼ੇਅਰ
ਇਸ ਫ਼ੈਸਲੇ ਤੋਂ ਬਾਅਦ ਕੰਪਨੀ ਦੇ ਸ਼ੇਅਰ 9 ਫ਼ੀਸਦੀ ਦੀ ਗਿਰਾਵਟ ਨਾਲ ਖੁੱਲ੍ਹੇ ਸਨ। ਮੌਜੂਦਾ ਸਮੇਂ ਵਿਚ ਕੰਪਨੀ ਦਾ ਸ਼ੇਅਰ 7 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਨਾਲ 137.60 ਜੀ. ਬੀ. ਐਕਸ. ’ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਕੰਪਨੀ ਦਾ ਸ਼ੇਅਰ 135.50 ਜੀ. ਬੀ. ਐਕਸ. ’ਤੇ ਖੁੱਲ੍ਹਾ ਹੋਇਆ ਸੀ। ਜੀ. ਬੀ. ਐਕਸ. ਅਸਲ ’ਚ ਪੌਂਡ ਦਾ 100ਵਾਂ ਹਿੱਸਾ ਹੁੰਦਾ ਹੈ। ਇਸ ਤੋਂ ਪਹਿਲਾਂ ਵੋਡਾਫੋਨ ਵਲੋਂ ਅਗਲੇ 3 ਸਾਲਾਂ ’ਚ 11 ਹਜ਼ਾਰ ਕਰਮਚਾਰੀਆਂ ਨੂੰ ਕੱਢਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਹੁਣ ਵਿਦੇਸ਼ਾਂ 'ਚ ਮਹਿਕੇਗੀ ਪੰਜਾਬ ਦੀ ਬਾਸਮਤੀ, ਪਹਿਲੀ ਵਾਰ ਤਾਇਨਾਤ ਹੋਣਗੇ ਕਿਸਾਨ ਮਿੱਤਰ
ਨੋਟ - ਇਸ ਖ਼ਬਰ ਦ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ