ਮੰਦੀ ਕਾਰਣ ਬੌਸ਼ ਹਰ ਮਹੀਨੇ 10 ਦਿਨ ਨਹੀਂ ਕਰੇਗੀ ਉਤਪਾਦਨ

10/06/2019 12:24:59 AM

ਨਵੀਂ ਦਿੱਲੀ (ਅਨਸ)-ਆਟੋ ਕਲਪੁਰਜ਼ੇ ਬਣਾਉਣ ਵਾਲੀ ਜਰਮਨੀ ਦੀ ਵੱਡੀ ਕੰਪਨੀ ਬੌਸ਼ ਇੰਡੀਆ ਨੇ ਮੰਦੀ ਕਾਰਣ ਵਿੱਤੀ ਸਾਲ 2019-20 ਦੀ ਤੀਸਰੀ ਤਿਮਾਹੀ 'ਚ ਹਰ ਮਹੀਨੇ 10 ਦਿਨਾਂ ਲਈ ਉਤਪਾਦਨ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਅਸੀਂ ਇਕ ਰੈਗੂਲੇਟਰੀ ਫਾਈਲਿੰਗ 'ਚ ਸ਼ੇਅਰ ਬਾਜ਼ਾਰ ਨੂੰ ਸੂਚਿਤ ਕਰ ਦਿੱਤਾ ਕਿ ਅਸੀਂ ਤੀਸਰੀ ਤਿਮਾਹੀ (ਅਕਤੂਬਰ-ਦਸੰਬਰ) ਦੌਰਾਨ ਹਰ ਮਹੀਨੇ 10 ਦਿਨ ਉਤਪਾਦਨ ਬੰਦ ਰੱਖਾਂਗੇ।


Karan Kumar

Content Editor

Related News