ਕਰਮਚਾਰੀਆਂ ਦਾ ਬੋਨਸ ਬਾਜ਼ਾਰ ’ਚ ਲਿਆਇਆ ਬਹਾਰ, ਦੀਵਾਲੀ 'ਤੇ ਹੋਵੇਗਾ 3.5 ਲੱਖ ਕਰੋੜ ਦਾ ਕਾਰੋਬਾਰ!
Saturday, Nov 04, 2023 - 10:40 AM (IST)
ਨਵੀਂ ਦਿੱਲੀ (ਯੂ. ਐੱਨ. ਆਈ.)– ਨਰਾਤਿਆਂ ਦੇ ਨਾਲ ਸ਼ੁਰੂ ਹੋਣ ਵਾਲੇ ਤਿਓਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਚੰਗੀ ਹੋਈ ਸੀ, ਜੋ ਹੁਣ ਆਪਣੇ ਸਿਖਰ ’ਤੇ ਪੁੱਜ ਗਈ ਹੈ। ਦਿੱਲੀ ਸਮੇਤ ਦੇਸ਼ ਭਰ ਦੇ ਬਾਜ਼ਾਰਾਂ ਵਿੱਚ ਗਾਹਕਾਂ ਦੀ ਵਧਦੀ ਗਿਣਤੀ ਨੂੰ ਲੈ ਕੇ ਵੱਡਾ ਉਤਸ਼ਾਹ ਹੈ। ਹੁਣ ਕਰਵਾਚੌਥ ਤੋਂ ਬਾਅਦ ਦੀਵਾਲੀ ਦੀ ਖਰੀਦਦਾਰੀ ਲਈ ਲੋਕਾਂ ਨੇ ਬਾਜ਼ਾਰਾਂ ਦਾ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ।
ਦੱਸ ਦੇਈਏ ਕਿ ਕਨਫੈੱਡਰੇਸ਼ਨ ਆਫ ਆਲ ਇੰਡਆ ਟ੍ਰੇਡਰਸ ਯਾਨੀ ਕੈਟ ਦਾ ਅਨੁਮਾਨ ਹੈ ਕਿ ਇਸ ਸਾਲ ਦੀਵਾਲੀ ਸੀਜ਼ਨ ਵਿੱਚ ਦੇਸ਼ ਵਿੱਚ 3.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ 10 ਫ਼ੀਸਦੀ ਬਿਜ਼ਨੈੱਸ ਦੀ ਹਿੱਸੇਦਾਰੀ ਦੇਸ਼ ਦੀ ਰਾਜਧਾਨੀ ਦਿੱਲੀ ਦੀ ਹੋ ਸਕਦੀ ਹੈ। ਅਨੁਮਾਨ ਹੈ ਕਿ ਦਿੱਲੀ ਵਿੱਚ ਇਸ ਵਾਰ 35,000 ਕਰੋੜ ਰੁਪਏ ਦਾ ਬਿਜ਼ਨੈੱਸ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - ਸੰਕਟ 'ਚ ਜੈੱਟ ਏਅਰਵੇਜ਼ ਦੇ ਮਾਲਕ ਨਰੇਸ਼ ਗੋਇਲ, 538 ਕਰੋੜ ਦੀ ਜਾਇਦਾਦ ਜ਼ਬਤ, ਜਾਣੋ ਪੂਰਾ ਮਾਮਲਾ
ਕੈਟ ਦੇ ਕੌਮੀ ਪ੍ਰਧਾਨ ਬੀ. ਸੀ. ਭਰਤੀਆ ਨੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਹਾਲ ਹੀ ਵਿਚ ਕੇਂਦਰ ਸਰਕਾਰ ਨੇ ਕਰਮਚਾਰੀਆਂ ਲਈ ਬੋਨਸ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਸੂਬਾ ਸਰਕਾਰਾਂ ਵਲੋਂ ਵੀ ਬੋਨਸ ਦਾ ਐਲਾਨ ਹੋਇਆ ਸੀ। ਪ੍ਰਾਈਵੇਟ ਸੈਕਟਰ ਵਿੱਚ ਆਪਣੇ ਕਰਮਚਾਰੀਆਂ ਨੂੰ ਦੀਵਾਲੀ ਬੋਨਸ ਅਤੇ ਦੂਜੇ ਇੰਸੈਂਟਿਵ ਦੇਣ ਕਾਰਨ ਮੰਗ ’ਚ ਵਾਧਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ ਦਾ ਕਾਲਾ ਸਮਾਂ ਨਿਕਲ ਚੁੱਕਾ ਹੈ। ਲੋਕਾਂ ਦੀ ਵਿੱਤੀ ਸਥਿਤੀ ਬਿਹਤਰ ਹੋਈ ਹੈ। ਅਜਿਹੇ ਵਿੱਚ ਲੋਕ ਪੈਸਾ ਖ਼ਰਚ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ। ਕਰਵਾਚੌਥ ਦੀ ਤਾਜ਼ਾ ਉਦਾਹਰਣ ਸਾਰਿਆਂ ਦੇ ਸਾਹਮਣੇ ਹੈ, ਜਿਸ ਦਾ ਫ਼ਾਇਦਾ ਦੇਸ਼ ਦੀ ਆਰਥਿਕਤਾ ’ਚ ਵੀ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ
13 ਫ਼ੀਸਦੀ ਹੋ ਸਕਦੀ ਹੈ ਭੋਜਨ ਅਤੇ ਕਰਿਆਨੇ ਦੀ ਹਿੱਸੇਦਾਰੀ
ਕੈਟ ਮੁਤਾਬਕ ਇਸ ਦੀਵਾਲੀ ਸੀਜ਼ਨ ਵਿਚ ਦੇਸ਼ ਭਰ ਵਿੱਚ 3.5 ਲੱਖ ਕਰੋੜ ਦਾ ਅਨੁਮਾਨਿਤ ਕਾਰੋਬਾਰ ਹੋ ਸਕਦਾ ਹੈ। ਕੁੱਲ ਕਾਰੋਬਾਰ ਵਿਚ ਭੋਜਨ ਅਤੇ ਕਰਿਆਨੇ ਦੀ ਹਿੱਸੇਦਾਰੀ 13 ਫ਼ੀਸਦੀ ਹੋ ਸਕਦੀ ਹੈ। ਜਿਊਲਰੀ ਦੀ ਹਿੱਸੇਦਾਰੀ 9 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ। 12 ਫ਼ੀਸਦੀ ਹਿੱਸੇਦਾਰੀ ਗਾਰਮੈਂਟ ਸੈਕਟਰ, 4 ਫ਼ੀਸਦੀ ਡਰਾਈ ਫਰੂਟ, ਮਠਿਆਈ ਅਤੇ ਨਮਕੀਨ, 3 ਫ਼ੀਸਦੀ ਹਿੱਸੇਦਰੀ ਡੈਕੋਰੇਟਿਵ ਆਈਟਮ, 6 ਫ਼ੀਸਦੀ ਕਾਸਮੈਟਿਕਸ, 8 ਫ਼ੀਸਦੀ ਇਲੈਕਟ੍ਰਾਨਿਕਸ ਅਤੇ ਮੋਬਾਇਲ, 3 ਫ਼ੀਸਦੀ ਪੂਜਾ ਸਮੱਗਰੀ ਅਤੇ ਪੂਜਾ ਵਸਤਾਂ, 3 ਫ਼ੀਸਦੀ ਬਰਤਨ ਅਤੇ ਰਸੋਈ ਕੰਪੋਨੈਂਟ, 2 ਫ਼ੀਸਦੀ ਕਨਫੈਕਸ਼ਨਰੀ ਅਤੇ ਬੇਕਰੀ, 8 ਫ਼ੀਸਦੀ ਗਿਫਟ ਆਈਟਮਸ, 4 ਫ਼ੀਸਦੀ ਫਰਨੀਸ਼ਿੰਗ ਅਤੇ ਫਰਨੀਚਰ ਅਤੇ 20 ਫ਼ੀਸਦੀ ਦੀ ਹਿੱਸੇਦਾਰੀ ਆਟੋਮੋਬਾਇਲ, ਹਾਰਡਵੇਅਰ, ਇਲੈਕਟ੍ਰੀਕਲ, ਖਿਡੌਣੇ ਆਦਿ ਦੀ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - ਨਵੰਬਰ ਦੇ ਮਹੀਨੇ ਆਉਣਗੇ ਕਿਹੜੇ-ਕਿਹੜੇ ਵਰਤ ਅਤੇ ਤਿਉਹਾਰ, ਜਾਣਨ ਲਈ ਪੜ੍ਹੋ ਇਹ ਖ਼ਬਰ
ਕਦੋਂ ਖਤਮ ਹੋ ਰਿਹੈ ਦੀਵਾਲੀ ਸੀਜ਼ਨ
ਭਰਤੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੀਵਾਲੀ ਸੀਜ਼ਨ ਦੀ ਸੀਰੀਜ਼ ਵਿਚ 5 ਨਵੰਬਰ ਨੂੰ ਅਹੋਈ ਅਸ਼ਟਮੀ, 10 ਨਵੰਬਰ ਨੂੰ ਧਨਤੇਰਸ, 12 ਨਵੰਬਰ ਨੂੰ ਦੀਵਾਲੀ, 13 ਨਵੰਬਰ ਨੂੰ ਗੋਵਰਧਨ ਪੂਜਾ, 15 ਨਵੰਬਰ ਨੂੰ ਭਾਈ ਦੂਜ, 17 ਨਵੰਬਰ ਨੂੰ ਛਠ ਪੂਜਾ ਅਤੇ 23 ਨਵੰਬਰ ਨੂੰ ਤੁਲਸੀ ਵਿਆਹ ਹੋਵੇਗਾ। ਇਸ ਤੋਂ ਬਾਅਦ ਦੀਵਾਲੀ ਦਾ ਤਿਓਹਾਰੀ ਸੀਜ਼ਨ ਖ਼ਤਮ ਹੋ ਜਾਏਗਾ। ਅਜਿਹੇ ਵਿਚ ਦਿੱਲੀ ਸਮੇਤ ਦੇਸ਼ ਭਰ ਦੇ ਵਪਾਰੀਆਂ ਨੂੰ ਇਸ ਮੌਕੇ ਚੰਗੇ ਕਾਰੋਬਾਰ ਦੀ ਉਮੀਦ ਹੈ।
ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ 400 ਕਰੋੜ ਦੀ ਫਿਰੌਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8