BMW ਦੀਆਂ ਕਾਰਾਂ ''ਚ ਖ਼ਰਾਬੀ! 36,000 ਤੋਂ ਵੱਧ SUV ਗੱਡੀਆਂ ਮੰਗਵਾਈਆਂ ਵਾਪਸ

Friday, Jan 02, 2026 - 10:49 PM (IST)

BMW ਦੀਆਂ ਕਾਰਾਂ ''ਚ ਖ਼ਰਾਬੀ! 36,000 ਤੋਂ ਵੱਧ SUV ਗੱਡੀਆਂ ਮੰਗਵਾਈਆਂ ਵਾਪਸ

ਆਟੋ ਡੈਸਕ- ਜਰਮਨੀ ਦੀ ਮਸ਼ਹੂਰ ਲਗਜ਼ਰੀ ਕਾਰ ਨਿਰਮਾਤਾ ਕੰਪਨੀ BMW ਨੇ ਸੁਰੱਖਿਆ ਦੇ ਲਿਹਾਜ਼ ਨਾਲ ਇੱਕ ਵੱਡਾ ਕਦਮ ਚੁੱਕਦੇ ਹੋਏ ਆਪਣੀਆਂ 36,922 SUV ਗੱਡੀਆਂ ਨੂੰ ਵਾਪਸ ਮੰਗਵਾਉਣ (ਦਾ ਐਲਾਨ ਕੀਤਾ ਹੈ। ਕੰਪਨੀ ਨੇ ਮੰਨਿਆ ਹੈ ਕਿ ਇਨ੍ਹਾਂ ਗੱਡੀਆਂ ਦੇ ਸੌਫਟਵੇਅਰ ਵਿੱਚ ਇੱਕ ਅਜਿਹੀ ਖਾਮੀ ਹੈ ਜੋ ਸੜਕ 'ਤੇ ਚਲਦੇ ਸਮੇਂ ਖਤਰਨਾਕ ਸਾਬਤ ਹੋ ਸਕਦੀ ਹੈ।

ਬਿਨਾਂ ਵਜ੍ਹਾ ਹਿੱਲਣ ਲੱਗਦਾ ਹੈ ਸਟੀਅਰਿੰਗ 

ਕੰਪਨੀ ਨੇ ਦੱਸਿਆ ਕਿ ਇਨ੍ਹਾਂ ਗੱਡੀਆਂ ਦੇ ਸੌਫਟਵੇਅਰ ਵਿੱਚ ਗੰਭੀਰ ਨੁਕਸ ਪਾਇਆ ਗਿਆ ਹੈ, ਜਿਸ ਕਾਰਨ ਚਲਦੀ ਗੱਡੀ ਦਾ ਸਟੀਅਰਿੰਗ ਵ੍ਹੀਲ ਅਚਾਨਕ ਅੱਗੇ-ਪਿੱਛੇ ਅਤੇ ਸੱਜੇ-ਖੱਬੇ ਝਟਕੇ ਮਾਰਨ ਲੱਗਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਟੀਅਰਿੰਗ ਬਿਨਾਂ ਕਿਸੇ ਡਰਾਈਵਰ ਇਨਪੁਟ ਦੇ ਆਪਣੇ ਆਪ ਮੂਵ ਕਰਨ ਲੱਗਦਾ ਹੈ, ਜਿਸ ਕਾਰਨ ਡਰਾਈਵਰ ਦਾ ਗੱਡੀ 'ਤੇ ਕੰਟਰੋਲ ਕਮਜ਼ੋਰ ਹੋ ਸਕਦਾ ਹੈ। ਖਾਸ ਕਰਕੇ ਤੇਜ਼ ਰਫ਼ਤਾਰ ਜਾਂ ਭਾਰੀ ਟ੍ਰੈਫਿਕ ਵਿੱਚ ਅਜਿਹਾ ਹੋਣਾ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਸਕਦਾ ਹੈ।

PunjabKesari

ਗਲਤ ਸੌਫਟਵੇਅਰ ਅਪਡੇਟ ਬਣਿਆ ਕਾਰਨ 

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਸਮੱਸਿਆ ਗੱਡੀਆਂ ਦੇ ਇਲੈਕਟ੍ਰਾਨਿਕ ਪਾਵਰ ਸਟੀਅਰਿੰਗ ਸਿਸਟਮ ਨਾਲ ਜੁੜੀ ਹੋਈ ਹੈ। ਇੱਕ ਗਲਤ ਜਾਂ ਅਧੂਰੇ ਸੌਫਟਵੇਅਰ ਅਪਡੇਟ ਕਾਰਨ ਇਹ ਸਿਸਟਮ ਗੜਬੜਾ ਗਿਆ, ਜਿਸ ਕਾਰਨ ਸਟੀਅਰਿੰਗ ਵਿੱਚ ਇਹ ਅਸੰਤੁਲਨ ਪੈਦਾ ਹੋ ਰਿਹਾ ਹੈ।

ਗਾਹਕਾਂ ਦੀ ਸੁਰੱਖਿਆ ਪਹਿਲੀ ਤਰਜੀਹ 

BMW ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਲਈ ਗਾਹਕਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਇਸੇ ਕਾਰਨ ਇਹ ਰੀਕਾਲ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਕੰਪਨੀ ਇਸ ਤਕਨੀਕੀ ਖਾਮੀ ਨੂੰ ਜਲਦ ਤੋਂ ਜਲਦ ਠੀਕ ਕਰਨ ਲਈ ਕੰਮ ਕਰ ਰਹੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਸਮੱਸਿਆ ਦੁਬਾਰਾ ਨਾ ਆਵੇ। ਕਈ ਡਰਾਈਵਰਾਂ ਨੇ ਪਹਿਲਾਂ ਹੀ ਸ਼ਿਕਾਇਤ ਕੀਤੀ ਸੀ ਕਿ ਗੱਡੀ ਚਲਾਉਂਦੇ ਸਮੇਂ ਸਟੀਅਰਿੰਗ ਦੇ ਆਪਣੇ ਆਪ ਹਿੱਲਣ ਕਾਰਨ ਉਨ੍ਹਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ।


author

Rakesh

Content Editor

Related News