2010 ਤੋਂ ਹੁਣ ਤੱਕ ਬਿਟਕੁਆਇਨ ਨੇ 90 ਲੱਖ ਫੀਸਦੀ ਦਿੱਤਾ ਰਿਟਰਨ, ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ
Friday, Jan 03, 2020 - 10:08 AM (IST)

ਨਿਊਯਾਰਕ — ਜੇਕਰ ਤੁਹਾਨੂੰ ਕਈ ਸਾਲ ਪਹਿਲਾਂ ਕੋਈ ਸਟਾਕ ਜਾਂ ਕਮੋਡਿਟੀ ਨੂੰ ਛੱਡ ਕੇ ਇਕ ਡਿਜੀਟਲ ਟੋਕਨ ਖਰੀਦਣ ਨੂੰ ਕਹਿੰਦਾ ਤਾਂ ਤੁਸੀਂ ਉਸ ਦੀ ਗੱਲ ’ਤੇ ਕਦੇ ਵਿਸ਼ਵਾਸ ਨਹੀਂ ਕਰਦੇ ਪਰ ਅੱਜ ਬਿਟਕੁਆਇਨ ਵਰਗੀ ਡਿਜੀਟਲ ਕਰੰਸੀ ਬੰਪਰ ਰਿਟਰਨ ਦੇਣ ਵਾਲਾ ਏਸੈੱਟ ਬਣ ਗਈ ਹੈ। ਬਿਟਕੁਆਇਨ ਦੀ ਸ਼ੁਰੂਆਤ ਹੌਲੀ ਰਹੀ ਸੀ ਅਤੇ ਇਹ ਫਰਾਡ, ਚੋਰੀ ਅਤੇ ਸਕੈਮ ’ਚ ਵੀ ਫਸਿਆ, ਜਿਸ ਦੇ ਨਾਲ ਬਹੁਤ ਸਾਰੇ ਨਿਵੇਸ਼ਕ ਦੂਰ ਹੋ ਗਏ ਅਤੇ ਇਸ ਦੀ ਨਿਯਮਿਤ ਜਾਂਚ ਸ਼ੁਰੂ ਹੋਈ ਪਰ ਇਕ ਵਾਰ ਮੁੱਖ ਧਾਰਾ ’ਚ ਆਉਣ ਤੋਂ ਬਾਅਦ ਇਹ ਦਹਾਕੇ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਏਸੈੱਟ ਬਣ ਗਈ।
ਦੁਨੀਆ ਦੇ ਸਭ ਤੋਂ ਵੱਡੇ ਡਿਜੀਟਲ ਟੋਕਨ ਨੇ ਜੁਲਾਈ 2010 ਤੋਂ ਹੁਣ ਤੱਕ 90 ਲੱਖ ਫੀਸਦੀ ਤੋਂ ਜ਼ਿਆਦਾ ਰਿਟਰਨ ਦਿੱਤਾ ਹੈ। 31 ਦਸੰਬਰ 2018 ਨੂੰ ਇਹ 3700 ਡਾਲਰ ’ਤੇ ਟ੍ਰੇਡ ਕਰ ਰਿਹਾ ਸੀ। 2019 ’ਚ ਇਹ ਵਧ ਕੇ 7300 ਡਾਲਰ ’ਤੇ ਟ੍ਰੇਡ ਕਰ ਰਿਹਾ ਸੀ। ਸਾਲ 2019 ’ਚ ਇਸ ਨੇ 97 ਫੀਸਦੀ ਜ਼ਿਆਦਾ ਰਿਟਰਨ ਦਿੱਤਾ। 2017 ’ਚ ਇਹ ਵੱਧ ਤੋਂ ਵੱਧ 20,000 ਡਾਲਰ ’ਤੇ ਟ੍ਰੇਡ ਕਰ ਰਿਹਾ ਸੀ। ਪਿਛਲੇ 10 ਸਾਲਾਂ ’ਚ ਇਸ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਅਤੇ ਇਸ ਨੇ ਦੂਸਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਦੂਜੇ ਸਾਰੇ ਬਦਲ ਇਸ ਦੇ ਆਸ-ਪਾਸ ਵੀ ਨਹੀਂ ਹਨ। ਇਸ ਮਿਆਦ ’ਚ ਐੱਸ. ਐਂਡ ਪੀ. 500 ਲਗਭਗ ਡਿੱਗ ਗਿਆ। ਸੋਨੇ ’ਚ 25 ਫੀਸਦੀ ਵਾਧਾ ਰਿਹਾ। ਰਸਲ 3000 ’ਚ ਸਭ ਤੋਂ ਚੰਗੇਰੇ ਪ੍ਰਦਰਸ਼ਨ ਕਰਨ ਵਾਲੇ ਸਟਾਕ ਵੀ 3000 ਫੀਸਦੀ ਵਧੇ। ਇਨ੍ਹਾਂ ਦੇ ਮੁਕਾਬਲੇ ਬਿਟਕੁਆਇਨ ਦਾ ਪ੍ਰਦਰਸ਼ਨ ਲਾਜਵਾਬ ਹੈ। 2017 ਦੀ ਸ਼ੁਰੂਆਤ ’ਚ ਬਿਟਕੁਆਇਨ ’ਚ 1000 ਡਾਲਰ ਦਾ ਵਾਧਾ ਆਇਆ। ਸਾਲ ਦੇ ਅਖੀਰ ਤੱਕ ਇਹ 14,000 ਡਾਲਰ ਤੋਂ ਉੱਪਰ ਟ੍ਰੇਡ ਕਰ ਕਰ ਰਿਹਾ ਸੀ। 2018 ਦੇ ਅਖੀਰ ਤੱਕ ਬਿਟਕੁਆਇਨ 3000 ਡਾਲਰ ਤੋਂ ਜ਼ਿਆਦਾ ’ਤੇ ਸੀ। 2019 ਦੀਆਂ ਗਰਮੀਆਂ ’ਚ ਇਹ 13,800 ਡਾਲਰ ਦਾ ਰਿਟਰਨ ਦੇ ਰਿਹਾ ਸੀ।
ਕੀ ਹੈ ਬਿਟਕੁਆਇਨ?
ਬਿਟਕੁਆਇਨ ਡਿਜੀਟਲ ਕਰੰਸੀ ਹੈ, ਜਿਸ ਨੂੰ ਇੰਟਰਨੈੱਟ ਕਰੰਸੀ ਵੀ ਕਿਹਾ ਜਾਂਦਾ ਹੈ। ਬਿਟਕੁਆਇਨ ਨੂੰ ਸਿਰਫ ਆਨਲਾਈਨ ਇਸਤੇਮਾਲ ਕੀਤਾ ਜਾ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਬਿਟਕੁਆਇਨ ਦੀ ਖੋਜ ਸੰਤੋਸ਼ੀ ਨਾਕੋਮੋਤੋ ਨਾਮੀ ਵਿਅਕਤੀ ਨੇ ਕੀਤੀ ਸੀ। ਬਿਟਕੁਆਇਨ ਦੀ ਵਰਤੋਂ ਐਕਸਚੇਂਜ ਦੇ ਇਕ ਜ਼ਰੀਏ ਦੇ ਤੌਰ ’ਤੇ ਜ਼ਿਆਦਾ ਨਹੀਂ ਕੀਤੀ ਜਾ ਰਹੀ ਹੈ। ਇਸ ਨਾਲ ਜੁਡ਼ੇ ਘਪਲਿਆਂ ’ਤੇ ਵੀ ਅਜੇ ਕਾਬੂ ਨਹੀਂ ਪਾਇਆ ਗਿਆ ਹੈ।