ਬਾਇਓਕਾਨ ਮੁਖੀ ਦਾ ਸਰਕਾਰ ਨੂੰ ਸਵਾਲ, ਟੀਕੇ ਦੀ ਸਪਲਾਈ ਇੰਨੀ ਕਿਉਂ ਘਟੀ?

05/11/2021 3:27:29 PM

ਨਵੀਂ ਦਿੱਲੀ- ਬਾਇਓਕਾਨ ਦੀ ਕਾਰਜਕਾਰੀ ਮੁਖੀ ਕਿਰਣ ਮਜੂਮਦਾਰ ਸ਼ਾ ਨੇ ਕੋਵਿਡ-19 ਦੀ ਟੀਕੇ ਦੀ ਕਮੀ 'ਤੇ ਚਿੰਤਾ ਜਤਾਈ ਹੈ। ਉਨ੍ਹਾਂ ਨਾਲ ਹੀ ਸਰਕਾਰ ਨੂੰ ਇਸ ਦੀ ਉਪਲਬਧਤਾ ਵਿਚ ਪਾਰਦਰਸ਼ਤਾ ਦੀ ਮੰਗ ਕੀਤੀ ਹੈ, ਤਾਂ ਜੋ ਆਮ ਲੋਕ ਸੰਜਮ ਨਾਲ ਕੰਮ ਲੈਣ ਅਤੇ ਆਪਣੀ ਵਾਰੀ ਦੀ ਉਡੀਕ ਕਰਨ।

ਸਰਕਾਰ ਨੇ 1 ਮਈ ਤੋਂ ਕੋਵਿਡ-19 ਟੀਕਾਕਰਨ ਪ੍ਰੋਗਰਾਮ ਨੂੰ 18 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਲਈ ਖੋਲ੍ਹਣ ਦੀ ਘੋਸ਼ਣਾ ਕੀਤੀ ਸੀ। ਮਜੂਮਦਾਰ ਸ਼ਾ ਨੇ ਮੰਗਲਵਾਰ ਨੂੰ ਸਿਹਤ ਮੰਤਰਾਲਾ ਨੂੰ ਟੈਗ ਕਰਕੇ ਟਵੀਟ ਕੀਤਾ, ''ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਹਾਂ ਕਿ ਟੀਕੇ ਦੀ ਸਪਲਾਈ ਇੰਨੀ ਘੱਟ ਕਿਉਂ ਹੈ। ਸਿਹਤ ਮੰਤਰਾਲ, ਕੀ ਅਸੀਂ ਇਹ ਜਾਣ ਸਕਦੇ ਹਾਂ ਕਿ ਹਰ ਮਹੀਨੇ ਸੱਤ ਕਰੋੜ ਖੁਰਾਕਾਂ ਕਿੱਥੇ ਜਾ ਰਹੀਆਂ ਹਨ? ਜੇਕਰ ਸਪਲਾਈ ਦੀ ਸਮਾਂ ਸਾਰਣੀ ਜਨਤਕ ਕੀਤੀ ਜਾਵੇ ਤਾਂ ਲੋਕ ਸੰਜਮ ਨਾਲ ਉਡੀਕ ਕਰ ਸਕਦੇ ਹਨ।"

 

ਇਸ ਮਹੀਨੇ ਦੀ ਸ਼ੁਰੂਆਤ ਵਿਚ ਮੀਡੀਆ ਵਿਚ ਖ਼ਬਰਾਂ ਆਈਆਂ ਸਨ ਕਿ ਕੇਂਦਰ ਨੇ ਕੋਵਿਡ-19 ਟੀਕੇ ਲਈ ਕੋਈ ਨਵਾਂ ਆਰਡਰ ਨਹੀਂ ਦਿੱਤਾ ਹੈ, ਜਿਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿਹਤ ਮੰਤਰਾਲਾ ਨੇ ਕਿਹਾ ਕਿ ਸੀਰਮ ਇੰਸਟੀਚਿਊਟ ਨੂੰ ਕੋਵੀਸ਼ੀਲਡ ਟੀਕੇ ਦੀਆਂ 11 ਕਰੋੜ ਖੁਰਾਕਾਂ ਲਈ 100 ਫ਼ੀਸਦੀ ਅਗਾਊਂ ਦੇ ਤੌਰ 'ਤੇ 1,732.50 ਕਰੋੜ ਰੁਪਏ 28 ਅਪ੍ਰੈਲ ਨੂੰ ਦੇ ਦਿੱਤੇ ਗਏ ਸਨ। ਸਿਹਤ ਮੰਤਰਾਲਾ ਨੇ ਕਿਹਾ ਕਿ ਇਸ ਤੋਂ ਇਲਾਵਾ ਭਾਰਤ ਬਾਇਓਟੈਕ ਇੰਡੀਆ ਲਿਮਟਿਡ ਨੂੰ ਕੋਵੈਕਸੀਨ ਦੀਆਂ ਪੰਜ ਕਰੋੜ ਖੁਰਾਕਾਂ ਲਈ 28 ਅਪ੍ਰੈਲ ਨੂੰ 787.50 ਕਰੋੜ ਰੁਪਏ ਜਾਰੀ ਕੀਤੇ ਗਏ।


Sanjeev

Content Editor

Related News