ਬਿਹਾਰ ''ਚ 971 ਕਰੋੜ ਰੁਪਏ ਦੇ ਰਾਸ਼ਟੀ ਰਾਜਮਾਰਗ ਪ੍ਰਾਜੈਕਟ ਨੂੰ ਮਨਜ਼ੂਰੀ

09/10/2020 6:50:25 PM

ਨਵੀਂ ਦਿੱਲੀ- ਸਰਕਾਰ ਨੇ ਬਿਹਾਰ ਵਿਚ 971 ਕਰੋੜ ਰੁਪਏ ਦੀ ਰਾਸ਼ਟਰੀ ਰਾਜਮਾਰਗ ਪ੍ਰਾਜੈਕਟ ਨੂੰ ਵੀਰਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। 

ਇਹ ਰਾਸ਼ਟਰੀ ਰਾਜਮਾਰਗ-80 'ਤੇ 120 ਕਿਲੋਮੀਟਰ ਲੰਬੀ ਪ੍ਰਾਜੈਕਟ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਨੇ 120 ਕਿਲੋਮੀਟਰ ਲੰਬੀ ਮੁੰਗੇਰ-ਭਾਗਲਪੁਰ ਤ੍ਰਿਪੇਟ-ਕਹਲਗਾਂਵ ਸੈਕਸ਼ਨ 'ਤੇ ਕੰਕਰੀਟ ਸੜਕ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਮੰਤਰਾਲੇ ਨੇ ਕਿਹਾ ਕਿ ਮੁੰਗੇਰ-ਭਾਗਲਪੁਰ ਦੋ ਲੇਨ ਦਾ ਪ੍ਰਾਜੈਕਟ ਹੋਵੇਗਾ। ਵਿਚ-ਵਿਚ ਕੁਝ ਸੈਕਸ਼ਨਾਂ 'ਤੇ ਇਹ ਚਾਰ ਲੇਨ ਦੀ ਵੀ ਹੋਵੇਗੀ।

 

ਬਿਆਨ ਵਿਚ ਕਿਹਾ ਗਿਆ ਹੈ ਕਿ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਸ ਸੜਕ 'ਤੇ ਅਗਲੇ ਤਿੰਨ ਮਹੀਨਿਆਂ ਵਿਚ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਸੜਕ ਦੀ ਮੁਰੰਮਤ ਲਈ ਤਤਕਾਲ 20 ਕਰੋੜ ਰੁਪਏ ਵੀ ਜਾਰੀ ਕੀਤੇ ਗਏ ਹਨ। 


Sanjeev

Content Editor

Related News