BharatPe ਦੇ ਫਾਊਂਡਰ ਦੀ ਪਤਨੀ ਬਰਖ਼ਾਸਤ, ਲੱਗੇ ਵੱਡੇ ਇਲਜ਼ਾਮ
Thursday, Feb 24, 2022 - 05:19 PM (IST)
ਨਵੀਂ ਦਿੱਲੀ - Fintech ਕੰਪਨੀ BharatPe ਦੇ ਸੰਸਥਾਪਕ ਅਸ਼ਨੀਰ ਗਰੋਵਰ ਨੂੰ ਲੰਬੀ ਛੁੱਟੀ 'ਤੇ ਭੇਜਣ ਤੋਂ ਬਾਅਦ ਕੰਪਨੀ ਨੇ ਇਕ ਵੱਡਾ ਫ਼ੈਸਲਾ ਲੈਂਦੇ ਹੋਏ ਬੁੱਧਵਾਰ ਨੂੰ ਸਹਿ-ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਅਸ਼ਨੀਰ ਗਰੋਵਰ ਦੀ ਪਤਨੀ ਮਾਧੁਰੀ ਜੈਨ ਗਰੋਵਰ ਨੂੰ ਬਰਖ਼ਾਸਤ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ "ਮਾਧੁਰੀ ਜੈਨ ਦੀਆਂ ਸੇਵਾਵਾਂ ਕਰਮਚਾਰੀ ਸਮਝੌਤੇ ਦੀਆਂ ਸ਼ਰਤਾਂ ਦੇ ਆਧਾਰ 'ਤੇ ਖਤਮ ਕੀਤੀਆਂ ਗਈਆਂ ਹਨ।"
ਲੱਗਾ ਇਹ ਦੋਸ਼
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਧੁਰੀ ਜੈਨ ਨੂੰ ਵਿੱਤੀ ਬੇਨਿਯਮੀਆਂ ਕਾਰਨ ਕੰਪਨੀ ਤੋਂ ਹਟਾ ਦਿੱਤਾ ਗਿਆ ਹੈ। ਉਸ 'ਤੇ ਕੰਪਨੀ ਦੇ ਫੰਡਾਂ ਦੀ ਵਰਤੋਂ ਜਿਵੇਂ ਮੇਕਅਪ ਦੀਆਂ ਚੀਜ਼ਾਂ ਖਰੀਦਣ, ਨਿੱਜੀ ਬਿਊਟੀ ਟ੍ਰਿਟਮੈਂਟ, ਅਮਰੀਕਾ ਅਤੇ ਦੁਬਈ ਦੇ ਪਰਿਵਾਰਕ ਦੌਰਿਆਂ 'ਤੇ ਖਰਚ ਕਰਨ ਅਤੇ ਆਪਣੇ ਨਿੱਜੀ ਸਟਾਫ ਨੂੰ ਤਨਖਾਹ ਦੇਣ ਦਾ ਦੋਸ਼ ਹੈ। ਇਸ ਦੇ ਨਾਲ ਹੀ ਕੰਪਨੀ 'ਚ ਮਾਧੁਰੀ ਜੈਨ ਨੂੰ ਦਿੱਤੇ ਗਏ ਈਸੋਪਸ ਵੀ ਰੱਦ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : AirIndia ਦੇ ਕਾਮਿਆਂ ਲਈ ਦੋਹਰੀ ਖ਼ੁਸ਼ਖ਼ਬਰੀ , ਤਨਖ਼ਾਹ ਨੂੰ ਲੈ ਕੇ ਕੰਪਨੀ ਨੇ ਕੀਤਾ ਇਹ ਐਲਾਨ
ਰਿਪੋਰਟ ਵਿੱਚ ਹੋਇਆ ਇਨ੍ਹਾਂ ਤੱਥਾਂ ਦਾ ਖ਼ੁਲਾਸਾ
ਅਲਵਾਰੇਜ਼ ਐਂਡ ਮਾਰਸ਼ਲ (ਏ ਐਂਡ ਐਮ) ਦੁਆਰਾ ਕੰਪਨੀ ਦੇ ਬੋਰਡ ਨੂੰ ਇੱਕ ਆਡਿਟ ਰਿਪੋਰਟ ਪੇਸ਼ ਕੀਤੀ ਗਈ ਸੀ। ਇਸ ਰਿਪੋਰਟ ਵਿੱਚ ਭਰਤੀ ਧੋਖਾਧੜੀ ਅਤੇ ਫਰਜ਼ੀ ਵਿਕਰੇਤਾਵਾਂ ਨੂੰ ਪੈਸੇ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਆਡਿਟ ਰਿਪੋਰਟ ਮੁਤਾਬਕ ਕੰਪਨੀ ਖੁਦ ਭਰਤੀ ਕਰਦੀ ਸੀ। ਪਰ ਭਰਤੀ ਸਲਾਹਕਾਰਾਂ ਨੂੰ ਜਾਅਲੀ ਬਿੱਲ ਲਗਾ ਕੇ ਭਰਤੀ ਲਈ ਫੀਸ ਅਦਾ ਕੀਤੀ ਗਈ। ਜਿਸ ਦਾ ਸਿੱਧਾ ਸਬੰਧ ਅਸ਼ਨੀਰ ਗਰੋਵਰ ਦੀ ਪਤਨੀ ਮਾਧੁਰੀ ਜੈਨ ਨਾਲ ਹੈ।
ਕੰਪਨੀ ਦੇ ਬੋਰਡ ਨੇ ਮਾਧੁਰੀ ਜੈਨ ਦੇ ਪਤੀ ਅਸ਼ਨੀਰ ਗਰੋਵਰ ਨੂੰ ਈ-ਕਾਮਰਸ ਕੰਪਨੀ Nykaa ਦੇ ਸ਼ੇਅਰ ਨਾ ਮਿਲਣ 'ਤੇ ਕੋਟਕ ਬੈਂਕ ਦੇ ਇੱਕ ਕਰਮਚਾਰੀ ਨਾਲ ਅਪਮਾਨਜਨਕ ਭਾਸ਼ਾ ਵਿੱਚ ਗੱਲ ਕਰਨ ਲਈ ਪਹਿਲਾਂ ਹੀ ਲੰਬੀ ਛੁੱਟੀ 'ਤੇ ਭੇਜ ਦਿੱਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਸ਼ਨੀਰ ਗਰੋਵਰ ਨੇ ਦਾਅਵਾ ਕੀਤਾ ਹੈ ਕਿ ਕੰਪਨੀ ਦਾ ਬੋਰਡ ਉਸ ਨੂੰ ਕੰਪਨੀ ਤੋਂ ਕੱਢਣਾ ਚਾਹੁੰਦਾ ਹੈ। ਜਿਸ ਲਈ ਉਸਨੇ ਆਪਣੀ ਹਿੱਸੇਦਾਰੀ ਲਈ ਕੰਪਨੀ ਤੋਂ 4000 ਕਰੋੜ ਰੁਪਏ ਦੀ ਮੰਗ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਅਸ਼ਨੀਰ ਗਰੋਵਰ BharatPe ਦੇ ਸਹਿ-ਸੰਸਥਾਪਕ ਹਨ। 2018 ਵਿੱਚ ਉਸਨੇ ਆਪਣੇ ਦੋਸਤਾਂ ਨਾਲ ਭਾਰਤ ਪੇਅ ਦੀ ਸ਼ੁਰੂਆਤ ਕੀਤੀ ਸੀ।
ਇਹ ਵੀ ਪੜ੍ਹੋ : ਅਨਿਲ-ਟੀਨਾ ਅੰਬਾਨੀ ਦਾ ਬੇਟਾ ਅਨਮੋਲ ਵਿਆਹ ਦੇ ਬੰਧਨ 'ਚ ਬੱਝਿਆ, ਅੰਬਾਨੀ ਪਰਿਵਾਰ ਦੀ ਨੂੰਹ ਬਣੀ ਕ੍ਰਿਸ਼ਾ ਸਾਹ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।