ਜਾਰੀ ਹੋਣ ਤੋਂ ਪਹਿਲਾਂ ਇਸ ਸ਼ਖਸ ਕੋਲ ਪਹੁੰਚਿਆ 50 ਰੁਪਏ ਦਾ ਨੋਟ, ਜਾਣੋ ਕਿਵੇਂ

Friday, Aug 25, 2017 - 01:30 PM (IST)

ਜਾਰੀ ਹੋਣ ਤੋਂ ਪਹਿਲਾਂ ਇਸ ਸ਼ਖਸ ਕੋਲ ਪਹੁੰਚਿਆ 50 ਰੁਪਏ ਦਾ ਨੋਟ, ਜਾਣੋ ਕਿਵੇਂ

ਲਖਨਊ—2000 ਦੇ ਨਵੇਂ ਨੋਟ ਤੋਂ ਬਾਅਦ ਬਾਜ਼ਾਰ 'ਚ 50 ਦਾ ਨਵਾਂ ਨੋਟ ਆ ਗਿਆ ਹੈ ਇਸ ਗੱਲ ਦਾ ਦਾਅਵਾ ਯੂ. ਪੀ. ਦੀ ਰਾਜਧਾਨੀ ਲਖਨਊ ਦੇ ਰਹਿਣ ਵਾਲੇ ਡਾ. ਰਈਸ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 50 ਰੁਪਏ ਦਾ ਪਹਿਲਾਂ ਨਵਾਂ ਨੋਟ ਮਿਲਿਆ ਹੈ।ਉਨ੍ਹਾਂ ਕਿਹਾ ਕਿ ਇਸ ਨੋਟ ਦੀ ਸ਼ਕਲ ਕੁਝ-ਕੁਝ 5 ਰੁਪਏ ਦੇ ਪੁਰਾਣੇ ਨੋਟ ਵਰਗੀ ਦਿਸਦੀ ਹੈ। ਦੱਸਿਆ ਜਾਂਦਾ ਹੈ ਕਿ ਆਰ. ਬੀ. ਆਈ. ਨੇ 50 ਰੁਪਏ ਦਾ ਨਵਾਂ ਨੋਟ ਲਿਆਉਣ ਦੀ ਗੱਲ ਸਾਲ 2016 'ਚ ਨੋਟਬੰਦੀ ਦੌਰਾਨ ਹੀ ਕਹੀ ਸੀ। ਪਿਛਲੇ ਦਿਨੀਂ ਕੇਂਦਰ ਸਰਕਾਰ ਦੇ ਸੂਤਰਾਂ ਨੇ ਵੀ 50 ਅਤੇ 200 ਰੁਪਏ ਦੇ ਨਵੇਂ ਨੋਟ ਛੇਤੀ ਹੀ ਮਾਰਕਿਟ 'ਚ ਆਉਣ ਦੀ ਗੱਲ ਕਹੀ ਸੀ ਜਿਨ੍ਹਾਂ 'ਚੋਂ 200 ਰੁਪਏ ਦਾ ਨਵਾਂ ਨੋਟ ਅੱਜ ਯਾਨੀ ਸ਼ੁੱਕਰਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ। 8 ਨਵੰਬਰ ਨੂੰ ਕੇਂਦਰ ਸਰਕਾਰ ਨੇ 500 ਅਤੇ 1000 ਦੇ ਨੋਟ ਬੈਨ ਕਰ ਦਿੱਤੇ ਸਨ। ਇਸ ਦੇ ਬਦਲੇ 2000 ਰੁਪਏ ਦਾ ਨਵਾਂ ਨੋਟ ਮਾਰਕਿਟ 'ਚ ਲਿਆਂਦਾ ਗਿਆ ਸੀ। ਸਰਕਾਰ ਨੇ ਇਹ ਕਦਮ ਬਲੈਕਮਨੀ 'ਤੇ ਰੋਕ ਲਗਾਉਣ ਲਈ ਚੁੱਕਿਆ ਸੀ।

PunjabKesari
ਨਵੇਂ ਨੋਟ ਦੇ ਫੀਚਰਸ
ਆਰ. ਬੀ. ਆਈ. ਮੁਤਾਬਕ ਇਸ ਨੋਟ ਦਾ ਰੰਗ ਆਸਮਾਨੀ ਹੈ। ਨਵੇਂ ਨੋਟ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਦੇ ਤਹਿਤ ਹਨ, ਜਿਸ 'ਤੇ ਆਰ. ਬੀ. ਆਈ. ਦੇ ਗਵਰਨਰ ਉਰਜਿਤ ਪਟੇਲ ਦੇ ਹਸਤਾਖਰ ਹਨ। ਇਸ ਦਾ ਸਾਈਜ਼ 66 ਐੱਮ. ਐੱਮ. 135 ਐੱਮ. ਐੱਮ. ਹਨ।

PunjabKesari
ਨੋਟ ਦੇ ਫਰੰਟ 'ਚ 
ਇਸ ਨੋਟ ਦੇ ਫਰੰਟ 'ਚ ਦੇਵਨਗਰੀ ਅਤੇ ਅੰਗਰੇਜ਼ੀ 'ਚ 50 ਰੁਪਏ ਲਿਖਿਆ ਹੈ। ਨੋਟ ਦੇ ਵਿਚਕਾਰ ਮਹਾਤਮਾ ਗਾਂਦੀ ਦੀ ਤਸਵੀਰ ਹੈ। ਮਾਈਕ੍ਰੋ ਲੇਟਰ 'ਚ ਆਰ. ਬੀ. ਆਈ., ਇੰਡੀਆ ਅਤੇ 50 ਰੁਪਏ ਲਿਖਿਆ ਹੈ। ਸਕਿਓਰਿਟੀ ਥਰੈੱਡ 'ਚ 'ਭਾਰਤ' ਅਤੇ 'ਆਰ. ਬੀ. ਆਈ.' ਹੈ। ਨੋਟ ਦੇ ਸੱਜੇ ਪਾਸੇ ਅਸ਼ੋਕ ਦਾ ਚਿੰਨ੍ਹ ਹੈ। ਗਾਰੰਟੀ ਕਲੋਜ, ਗਵਰਨਰ ਦੇ ਹਸਤਾਖਰ ਅਤੇ ਧਾਰਕ ਦੇ ਪ੍ਰਤੀ ਵਚਨ ਹੈ। ਸਭ ਤੋਂ ਉੱਪਰ ਖੱਬੇ ਪਾਸੇ ਨੰਬਰ ਪੈਨਲ 'ਤੇ ਛੋਟੇ ਤੋਂ ਵੱਡੇ ਹੁੰਦੇ ਹੋਏ ਨੰਬਰ ਹੋਣਗੇ ਅਤੇ ਸੱਜੇ ਪਾਸੇ ਵੀ ਛੋਟੇ ਤੋਂ ਵੱਡੇ ਹੁੰਦੇ ਹੋਏ ਨੰਬਰ ਛਪੇ ਹੋਣਗੇ। ਮਹਾਤਮਾ ਗਾਂਧੀ ਦੀ ਫੋਟੋ ਅਤੇ ਇਲੈਕਟ੍ਰੋਟਾਈਪ ਵਾਟਰਮਾਰਕਸ ਹੈ। 

PunjabKesari
ਨੋਟ ਦੇ ਪਿੱਛੇ
ਖੱਬੇ ਪਾਸੇ ਪ੍ਰਿਟਿੰਗ ਦਾ ਸਾਲ ਲਿਖਿਆ ਹੈ। ਸਲੋਗਨ ਨਾਲ ਸਵੱਛ ਭਾਰਤ ਦਾ ਲੋਗੋ ਹੈ। ਲੈਂਗਵੇਜ ਪੈਨਲ ਹੈ। ਹੰਪੀ ਦੇ ਰਥ ਦੀ ਫੋਟੋ ਹੈ। ਦੇਵਨਗਰੀ 'ਚ 50 ਲਿਖਿਆ ਹੈ।


Related News