ਰਾਜਮਾਰਗਾਂ ’ਤੇ ਫਰਵਰੀ ਤੋਂ ਸ਼ੁਰੂ ਹੋ ਜਾਣਗੇ ਬੈਰੀਅਰ-ਫ੍ਰੀ ਟੋਲ : ਗਡਕਰੀ
Friday, Sep 11, 2026 - 06:53 PM (IST)
ਬਿਜ਼ਨੈੱਸ ਡੈਸਕ - ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵਿਚ ਫਰਵਰੀ ਤੋਂ ਰਾਸ਼ਟਰੀ ਰਾਜਮਾਰਗਾਂ ’ਤੇ ਬੈਰੀਅਰ-ਫ੍ਰੀ ਟੋਲ ਸ਼ੁਰੂ ਹੋ ਜਾਣਗੇ। ਇਸ ਨਾਲ ਵਾਹਨ ਚਾਲਕਾਂ ਨੂੰ ਟੋਲ ਪਲਾਜ਼ਾ ’ਤੇ ਟੋਲ ਦੇਣ ਲਈ ਰੁਕਣਾ ਨਹੀਂ ਪਵੇਗਾ। ‘ਗਲੋਬਲ ਫਿਨਟੈਕ ਫੈਸਟ 2026’ ਵਿਚ ਆਪਣੇ ਸੰਬੋਧਨ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਹੁਣ ਫਾਸਟੈਗ ਨੂੰ ਗੱਡੀ ਦੀ ਨੰਬਰ-ਪਲੇਟ ਪਛਾਣਨ ਵਾਲੀ ਤਕਨੀਕ ਨਾਲ ਜੋੜਨ ’ਤੇ ਵਿਚਾਰ ਕਰ ਰਹੀ ਹੈ। ਉਹ ਟੋਲ ਵਸੂਲਣ ਦੇ ਅਜਿਹੇ ਸਿਸਟਮ ਵੱਲ ਵਧ ਰਹੇ ਹਨ ਜੋ ਜ਼ਿਆਦਾ ਟੈਕਨਾਲੋਜੀ ’ਤੇ ਆਧਾਰਿਤ ਹੋਵੇਗਾ ਅਤੇ ਜਿਸ ਨਾਲ ਟੋਲ ਕੁਲੈਕਸ਼ਨ ਵਿਚ ਵੀ ਕਾਫੀ ਵਾਧਾ ਹੋਵੇਗਾ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ ਦਰਮਿਆਨ ਦਿੱਲੀ 'ਚ 56 ਗਹਿਣਿਆਂ ਦੀਆਂ ਦੁਕਾਨਾਂ ਸੀਲ, ਕਾਰੋਬਾਰੀਆਂ 'ਚ ਵਧਿਆ ਰੋਸ
ਗਡਕਰੀ ਨੇ ਕਿਹਾ ਕਿ ਅਸੀਂ ਅਜਿਹਾ ਟੋਲ ਸਿਸਟਮ ਲਾਗੂ ਕਰਾਂਗੇ, ਜਿਸ ਵਿਚ ਨੰਬਰ ਪਲੇਟ ਅਤੇ ਫਾਸਟੈਗ ਦੋਵਾਂ ਦੀ ਵਰਤੋਂ ਹੋਵੇਗੀ, ਉਸ ਨਾਲ ਟੋਲ ਆਮਦਨ ਵਿਚ ਸਾਲਾਨਾ 10,000 ਕਰੋੜ ਰੁਪਏ ਦਾ ਵਾਧਾ ਹੋਵੇਗਾ।
ਇਹ ਵੀ ਪੜ੍ਹੋ : ਜਲਦ ਸਸਤੀ ਹੋਵੇਗੀ ਖੰਡ, ਜਾਣੋ ਤਿਉਹਾਰਾਂ ਤੋਂ ਪਹਿਲਾਂ ਕੀ ਹੈ ਸਰਕਾਰ ਦੀ ਯੋਜਨਾ
ਉਨ੍ਹਾਂ ਕਿਹਾ ਕਿ ਫਾਸਟੈਗ ਲਾਗੂ ਹੋਣ ਤੋਂ ਬਾਅਦ ਟੋਲ ਪਲਾਜ਼ਾ ’ਤੇ ਉਡੀਕ ਦਾ ਸਮਾਂ, ਜੋ ਕਦੇ 12 ਮਿੰਟ ਅਤੇ ਕੁਝ ਮਾਮਲਿਆਂ ਵਿਚ 30 ਮਿੰਟ ਤੱਕ ਹੁੰਦਾ ਸੀ, ਹੁਣ 80-90 ਫੀਸਦੀ ਤੱਕ ਘੱਟ ਹੋ ਗਿਆ ਹੈ। ਸਰਕਾਰ ਹੁਣ ਬਾਕੀ ਬਚੀ ਦੇਰੀ ਨੂੰ ਖਤਮ ਕਰਨ ਲਈ ਟੈਕਨਾਲੋਜੀ ਦੀ ਵਰਤੋਂ ਕਰ ਰਹੀ ਹੈ।
ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
