PM ਮੋਦੀ ਦੀ ਅਪੀਲ ਦਾ ਅਸਰ, ਲੋਕਾਂ ਨੇ ਸੋਨੇ ਤੋਂ ਬਣਾਈ ਦੂਰੀ, ਵਪਾਰ ਘਾਟੇ ’ਚ ਆਈ ਕਮੀ

Wednesday, Sep 16, 2026 - 12:53 PM (IST)

PM ਮੋਦੀ ਦੀ ਅਪੀਲ ਦਾ ਅਸਰ, ਲੋਕਾਂ ਨੇ ਸੋਨੇ ਤੋਂ ਬਣਾਈ ਦੂਰੀ, ਵਪਾਰ ਘਾਟੇ ’ਚ ਆਈ ਕਮੀ

ਬਿਜ਼ਨੈੱਸ ਡੈਸਕ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ’ਚ ਡਾਲਰ ਬਚਾਉਣ ਲਈ ਦੇਸ਼ ਵਾਸੀਆਂ ਨੂੰ ਸੋਨਾ ਨਾ ਖਰੀਦਣ ਦੀ ਅਪੀਲ ਕੀਤੀ ਸੀ। ਲੱਗਦਾ ਹੈ ਉਸ ਦਾ ਅਸਰ ਦਿਖਾਈ ਦੇ ਰਿਹਾ ਹੈ ਕਿਉਂਕਿ ਲੋਕਾਂ ਨੇ ਸੋਨੇ ਤੋਂ ਦੂਰੀ ਬਣਾ ਲਈ ਹੈ। ਭਾਰਤ ਦੀ ਸੋਨੇ ਦੀ ਦਰਾਮਦ ਅਗਸਤ ’ਚ ਸਾਲਾਨਾ ਆਧਾਰ ’ਤੇ 57.7 ਫੀਸਦੀ ਘੱਟ ਕੇ 2.3 ਅਰਬ ਅਮਰੀਕੀ ਡਾਲਰ ਰਹਿ ਗਈ, ਜੋ ਅਗਸਤ, 2025 ’ਚ 5.4 ਅਰਬ ਡਾਲਰ ਸੀ। ਉੱਥੇ ਹੀ ਦੂਜੇ ਪਾਸੇ ਭਾਰਤ ਦੀ ਵਸਤੂ ਬਰਾਮਦ ਅਗਸਤ ’ਚ ਸਾਲਾਨਾ ਆਧਾਰ ’ਤੇ 26.1 ਫੀਸਦੀ ਵਧ ਕੇ 43.81 ਅਰਬ ਡਾਲਰ ਹੋ ਗਈ ਹੈ। ਇਹ ਬਰਾਮਦ ’ਚ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।

ਇਹ ਵੀ ਪੜ੍ਹੋ : ਹੁਣ ਮੋਬਾਇਲ SIM ਦੀ ਤਰ੍ਹਾਂ ਪੋਰਟ ਕਰਵਾ ਸਕੋਗੇ FASTAG, ਨਹੀਂ ਉਤਾਰਨਾ ਪਵੇਗਾ ਸਟਿੱਕਰ

ਇਹ ਇਸ ਗੱਲ ਦੀ ਵੀ ਪੁਸ਼ਟੀ ਕਰਦਾ ਹੈ ਕਿ ਦੇਸ਼ ਦਾ ਬਰਾਮਦ ਖੇਤਰ ਲਗਾਤਾਰ ਮਜ਼ਬੂਤ ਪ੍ਰਦਰਸ਼ਨ ਕਰ ਰਿਹਾ ਹੈ। ਇਹ ਜਾਣਕਾਰੀ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਤੋਂ ਮਿਲਦੀ ਹੈ।

ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਅੰਕੜਿਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਰਾਮਦ ਵਾਧੇ ਦੀ ਚੰਗੀ ਰਫਤਾਰ ਬਣੀ ਹੋਈ ਹੈ ਅਤੇ ਇਸ ’ਚ ਹੋਰ ਤੇਜ਼ੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2026-27 ਦੇ ਪਹਿਲੇ 5 ਮਹੀਨਿਆਂ ’ਚ ਦਰਾਮਦ ’ਚ ਵਾਧਾ ਮਜ਼ਬੂਤ ਘਰੇਲੂ ਆਰਥਿਕ ਵਿਸਥਾਰ, ਊਰਜਾ ਦੀਆਂ ਵਧਦੀਆਂ ਲੋੜਾਂ ਅਤੇ ਨਿਰਮਾਣ ਖੇਤਰ ਦੇ ਤੇਜ਼ ਵਾਧੇ ਨੂੰ ਬਣਾਏ ਰੱਖਣ ਲਈ ਜ਼ਰੂਰੀ ਮਹੱਤਵਪੂਰਨ ਕੱਚੇ ਮਾਲ ਅਤੇ ਹੋਰ ਵਸਤਾਂ ਦੀ ਮੰਗ ਕਾਰਨ ਹੋਇਆ ਹੈ। ਇਸ ਨਾਲ ਵਪਾਰ ਘਾਟਾ ਵੀ ਵਧਿਆ ਹੈ।

ਇਹ ਵੀ ਪੜ੍ਹੋ : Zomato ਦਾ ਗਾਹਕਾਂ ਨੂੰ ਵੱਡਾ ਝਟਕਾ, COD 'ਤੇ ਦੇਣਾ ਹੋਵੇਗਾ Extra Charge

ਵਪਾਰ ਘਾਟੇ ’ਚ ਆਈ ਕਮੀ

ਇਸ ਦੌਰਾਨ ਦੇਸ਼ ਦੇ ਵਪਾਰ ਘਾਟੇ ’ਚ ਵੀ ਕਮੀ ਦੇਖਣ ਨੂੰ ਮਿਲੀ ਹੈ। ਦੇਸ਼ ’ਚ ਅਗਸਤ ’ਚ ਵਪਾਰ ਘਾਟਾ 26.86 ਅਰਬ ਡਾਲਰ ’ਤੇ ਰਿਹਾ, ਜੋ ਕਿ ਇਕ ਸਾਲ ਪਹਿਲਾਂ ਇਸੇ ਮਿਆਦ ’ਚ 27.22 ਅਰਬ ਡਾਲਰ ’ਤੇ ਸੀ। ਇਸ ਸਾਲ ਜੁਲਾਈ ’ਚ ਵਪਾਰ ਘਾਟਾ 32 ਅਰਬ ਡਾਲਰ ਸੀ।

ਅਗਸਤ ’ਚ ਵਸਤੂ ਦਰਾਮਦ ਸਾਲਾਨਾ ਆਧਾਰ ’ਤੇ 26 ਫੀਸਦੀ ਵਧ ਕੇ 72.67 ਅਰਬ ਡਾਲਰ ’ਤੇ ਰਹੀ ਹੈ, ਜੋ ਕਿ ਇਸ ਸਾਲ ਜੁਲਾਈ ’ਚ 76.22 ਅਰਬ ਡਾਲਰ ਸੀ। ਮਹੀਨਾਵਾਰ ਆਧਾਰ ’ਤੇ ਅਗਸਤ ’ਚ ਬਰਾਮਦ ’ਚ ਵੀ ਕਮੀ ਦਰਜ ਕੀਤੀ ਗਈ ਹੈ, ਜੋ ਕਿ ਜੁਲਾਈ ’ਚ 44.24 ਅਰਬ ਡਾਲਰ ’ਤੇ ਸੀ।

ਇਹ ਵੀ ਪੜ੍ਹੋ :  'ਤੁਹਾਡੀ ਅੱਜ ਤੋਂ ਛੁੱਟੀ..!', Office ਜਾਣ ਲਈ ਤਿਆਰ ਹੋਣ ਤੋਂ ਐਨ ਪਹਿਲਾਂ ਹਜ਼ਾਰਾਂ ਮੁਲਾਜ਼ਮਾਂ ਨੂੰ ਆ ਗਈ Mail

ਕਿੰਨਾ ਰਿਹਾ ਚਾਲੂ ਖਾਤਾ ਘਾਟਾ?

ਆਰ. ਬੀ. ਆਈ. ਦੇ ਇਸ ਮਹੀਨੇ ਦੀ ਸ਼ੁਰੂਆਤ ’ਚ ਜਾਰੀ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ ਭਾਰਤ ਦਾ ਚਾਲੂ ਖਾਤਾ ਘਾਟਾ (ਸੀ. ਏ. ਡੀ.) 4.2 ਅਰਬ ਡਾਲਰ ਰਿਹਾ। ਪੱਛਮੀ ਏਸ਼ੀਆ ਸੰਕਟ ਕਾਰਨ ਗਲੋਬਲ ਮਾਰਕੀਟ ’ਚ ਤੇਲ, ਐੱਲ. ਪੀ. ਜੀ. ਅਤੇ ਫਰਟੀਲਾਈਜ਼ਰ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਇਹ ਜੀ. ਡੀ. ਪੀ. ਦਾ 0.5 ਫੀਸਦੀ ਬਣਿਆ ਰਿਹਾ। ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਸੀ. ਏ. ਡੀ. ਦਾ ਅੰਦਾਜ਼ਾ ਜੀ. ਡੀ. ਪੀ. ਦਾ 0.4 ਫੀਸਦੀ ਸੀ।

ਇਹ ਵੀ ਪੜ੍ਹੋ : ਭਾਰਤ 'ਚ ‘Steel Slag’ ਨਾਲ ਬਣੀ Special ਸੜਕ, ਗਿੰਨੀਜ਼ ਵਰਲਡ ਰਿਕਾਰਡ ’ਚ ਬਣਾਈ ਥਾਂ
ਇਹ ਵੀ ਪੜ੍ਹੋ :  ਗਣਪਤੀ ਬੱਪਾ ਦੀ ਸਜਾਵਟ ਨੇ ਵਧਾਈ ਸੋਨੇ-ਚਾਂਦੀ ਦੀ ਚਮਕ, 4,000 ਕਰੋੜ ਦੇ ਕਾਰੋਬਾਰ ਦਾ ਅੰਦਾਜ਼ਾ
ਇਹ ਵੀ ਪੜ੍ਹੋ : ਬਿਪਾਸ਼ਾ ਬਾਸੂ ਦੇ ਪ੍ਰੋਟੀਨ ਪਾਊਡਰ 'ਚੋਂ ਨਿਕਲੇ ਕੀੜੇ, IAS ਅਧਿਕਾਰੀ ਤੁਕਾਰਾਮ ਮੁੰਡੇ ਨੂੰ ਕੀਤੀ ਇਹ ਅਪੀਲ
ਇਹ ਵੀ ਪੜ੍ਹੋ : 'ਆਪਣੀ-ਆਪਣੀ ਕਰੰਸੀ 'ਚ ਕਰੋ ਵਪਾਰ..!' BRICS 'ਚ ਡਾਲਰ ਨੂੰ ਕੀਤਾ ਗਿਆ Ignore

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News