ਪੱਛਮੀ ਏਸ਼ੀਆ ’ਚ ਤਾਜ਼ਾ ਹਮਲਿਆਂ ਤੋਂ ਬਾਅਦ ਕੱਚਾ ਤੇਲ 100 ਡਾਲਰ ਪ੍ਰਤੀ ਬੈਰਲ ਤੋਂ ਪਾਰ

Thursday, Sep 10, 2026 - 01:50 PM (IST)

ਪੱਛਮੀ ਏਸ਼ੀਆ ’ਚ ਤਾਜ਼ਾ ਹਮਲਿਆਂ ਤੋਂ ਬਾਅਦ ਕੱਚਾ ਤੇਲ 100 ਡਾਲਰ ਪ੍ਰਤੀ ਬੈਰਲ ਤੋਂ ਪਾਰ

ਬਿਜ਼ਨੈੱਸ ਡੈਸਕ - ਪੱਛਮੀ ਏਸ਼ੀਆ ’ਚ ਤੇਲ ਪਲਾਂਟਾਂ ਅਤੇ ਟੈਂਕਰ ’ਤੇ ਹਮਲਿਆਂ ਤੋਂ ਬਾਅਦ ਕੱਚੇ ਤੇਲ ਦੀ ਕੀਮਤ ਲੱਗਭਗ 6 ਹਫਤਿਆਂ ’ਚ ਪਹਿਲੀ ਵਾਰ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਈ ਹੈ। ਇਨ੍ਹਾਂ ਹਮਲਿਆਂ ਨਾਲ ਪਹਿਲਾਂ ਤੋਂ ਕਮਜ਼ੋਰ ਸਪਲਾਈ ਲੜੀ ਦੇ ਹੋਰ ਪ੍ਰਭਾਵਿਤ ਹੋਣ ਦਾ ਖਦਸ਼ਾ ਵਧ ਗਿਆ ਹੈ।

ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼

ਅੰਤਰਰਾਸ਼ਟਰੀ ਤੇਲ ਮਾਪਦੰਡ ਬ੍ਰੇਂਟ ਕੱਚੇ ਤੇਲ ਦਾ ਸਭ ਤੋਂ ਵੱਧ ਕਾਰੋਬਾਰ ਵਾਲਾ ਵਾਅਦਾ ਸਮਝੌਤਾ ਮੰਗਲਵਾਰ ਨੂੰ 97.89 ਡਾਲਰ ਪ੍ਰਤੀ ਬੈਰਲ ’ਤੇ ਬੰਦ ਹੋਇਆ ਸੀ। ਇਸ ਦੀ ਕੀਮਤ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਕੁਝ ਸਮੇਂ ਲਈ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਈ। ਕੱਚੇ ਤੇਲ ਦੀ ਕੀਮਤ ਵਧਣ ਨਾਲ ਪੈਟਰੋਲ, ਡੀਜ਼ਲ ਅਤੇ ਜਹਾਜ਼ ਈਂਧਨ ਦੇ ਭਾਅ ਵੀ ਵਧ ਸਕਦੇ ਹਨ।

ਇਹ ਵੀ ਪੜ੍ਹੋ :  ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼

ਇਸ ਨਾਲ ਯਾਤਰਾ ਦੀ ਲਾਗਤ ਵਧਣ ਦੇ ਨਾਲ-ਨਾਲ ਤਾਜ਼ਾ ਖਾਣ-ਪੀਣ ਦੀਆਂ ਵਸਤਾਂ ਅਤੇ ਫਰਨੀਚਰ ਅਤੇ ਘਰੇਲੂ ਉਪਕਰਣਾਂ ਵਰਗੀਆਂ ਲੰਮੀ ਦੂਰੀ ਤੱਕ ਭੇਜੀਆਂ ਜਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਤੇ ਵੀ ਅਸਰ ਪੈ ਸਕਦਾ ਹੈ। ਬਾਜ਼ਾਰ ’ਚ ਇਹ ਪ੍ਰਤੀਕਿਰਿਆ ਉਸ ਸਮੇਂ ਆਈ, ਜਦੋਂ ਅਮਰੀਕੀ ਫੌਜ ਨੇ ਦੱਸਿਆ ਕਿ ਉਸ ਨੇ ਆਪਣੇ ਜੰਗੀ ਜਹਾਜ਼ ’ਤੇ ਹੋਏ ਮਿਜ਼ਾਈਲ ਹਮਲੇ ਦੀ ਕੋਸ਼ਿਸ਼ ਦੇ ਜਵਾਬ ’ਚ ਈਰਾਨ ਦੇ 5 ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ ਈਰਾਨ ਦਾ ਸਮਰਥਨ ਪ੍ਰਾਪਤ ਹੂਤੀ ਵਿਦਰੋਹੀ ਸਮੂਹ ਦੇ ਹਮਲਿਆਂ ਨਾਲ ਸਾਊਦੀ ਅਰਬ ’ਚ ਤੇਲ ਪਲਾਂਟਾਂ ’ਚ ਅੱਗ ਲੱਗ ਗਈ।

ਇਹ ਵੀ ਪੜ੍ਹੋ : ਇਲਾਇਚੀ ਦੀਆਂ ਕੀਮਤਾਂ 'ਚ ਭਾਰੀ ਉਛਾਲ; ਇਸ ਕਾਰਨ ਰੇਟ ਹੋਰ ਵਧਣ ਦੇ ਮਿਲ ਰਹੇ ਸੰਕੇਤ
ਇਹ ਵੀ ਪੜ੍ਹੋ
: ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News