ਭਾਰਤੀ ਪੇਟੈਂਟ ਦਫਤਰ ਦੀ ਸਖ਼ਤੀ : ਪ੍ਰਵਾਨਗੀ ਤੋਂ ਬਿਨਾਂ ਲੋਗੋ ਦੀ ਵਰਤੋਂ ਕਰਨ ਵਾਲਿਆਂ ਲਈ ਜਾਰੀ ਕੀਤੀ ਚਿਤਾਵਨੀ
Monday, Sep 14, 2026 - 03:57 PM (IST)
ਬਿਜ਼ਨੈੱਸ ਡੈਸਕ :- ਭਾਰਤੀ ਪੇਟੈਂਟ ਦਫਤਰ (ਆਈ. ਪੀ. ਓ.) ਦੇ ਅਧਿਕਾਰਤ ਲੋਗੋ, ਪ੍ਰਤੀਕ ਚਿੰਨ੍ਹ ਜਾਂ ਉਸ ਨਾਲ ਮਿਲਦੇ-ਜੁਲਦੇ ਡਿਜ਼ਾਈਨ ਦੀ ਵਰਤੋਂ ਹੁਣ ਸਬੰਧਤ ਮੰਤਰਾਲਾ ਦੀ ਅਗਾਊਂ-ਪ੍ਰਵਾਨਗੀ ਤੋਂ ਬਿਨਾਂ ਨਹੀਂ ਕੀਤੀ ਜਾ ਸਕੇਗੀ। ਡਿਪਾਰਟਮੈਂਟ ਆਫ਼ ਇੰਡਸਟਰੀ ਐਂਡ ਇੰਟਰਨਲ ਟਰੇਡ ਪ੍ਰਮੋਸ਼ਨ (ਡੀ .ਪੀ. ਆਈ. ਆਈ. ਟੀ.) ਨੇ ਜਨਤਕ ਨੋਟਿਸ ਜਾਰੀ ਕਰ ਕੇ ਇਸ ਸਬੰਧੀ ਨਿਰਦੇਸ਼ ਦਿੱਤੇ ਹਨ। ਨੋਟਿਸ ਅਨੁਸਾਰ ਕੋਈ ਵਿਅਕਤੀ, ਕਾਰੋਬਾਰੀ ਸੰਸਥਾ, ਡਿਜੀਟਲ ਪਲੇਟਫਾਰਮ, ਟ੍ਰੇਡਮਾਰਕ ਜਾਂ ਪੇਟੈਂਟ ਏਜੰਟ ਅਤੇ ਕਾਨੂੰਨੀ ਪੇਸ਼ੇਵਰ ਪ੍ਰਿੰਟ, ਵੈੱਬਸਾਈਟ, ਸੋਸ਼ਲ ਮੀਡੀਆ, ਡਿਜੀਟਲ ਇਸ਼ਤਿਹਾਰ ਜਾਂ ਹੋਰ ਮਾਧਿਅਮਾਂ ਵਿੱਚ ਆਈ.ਪੀ.ਓ. ਦੇ ਲੋਗੋ ਦੀ ਵਰਤੋਂ ਜਾਂ ਪ੍ਰਦਰਸ਼ਨ ਸਮਰੱਥ ਅਥਾਰਟੀ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ : ਬਦਲ ਜਾਵੇਗਾ ਜ਼ਮੀਨਾਂ ਦੀ ਰਜਿਸਟਰੀ ਕਰਵਾਉਣ ਦਾ ਪੂਰਾ ਸਿਸਟਮ ! ਸਰਕਾਰ ਨੇ ਲਾਂਚ ਕੀਤਾ 'ਭੂ-ਆਧਾਰ'
ਡੀ.ਪੀ.ਆਈ.ਆਈ.ਟੀ. ਦੇ ਧਿਆਨ ਵਿੱਚ ਆਇਆ ਹੈ ਕਿ ਕਈ ਏਜੰਸੀਆਂ, ਕੰਪਨੀਆਂ ਅਤੇ ਆਨਲਾਈਨ ਕਾਨੂੰਨੀ ਸੇਵਾ ਪਲੇਟਫਾਰਮ ਆਪਣੀਆਂ ਵੈੱਬਸਾਈਟਾਂ, ਪ੍ਰਚਾਰ ਸਮੱਗਰੀ ਅਤੇ ਡਿਜੀਟਲ ਇਸ਼ਤਿਹਾਰਾਂ ਵਿੱਚ ਆਈ.ਪੀ.ਓ. ਦੇ ਲੋਗੋ ਦੀ ਕਥਿਤ ਤੌਰ ’ਤੇ ਅਣਅਧਿਕਾਰਤ ਵਰਤੋਂ ਕਰ ਰਹੇ ਹਨ। ਸਰਕਾਰ ਨੇ ਕਿਹਾ ਕਿ ਇਸ ਨਾਲ ਲੋਕਾਂ ਅਤੇ ਪੇਟੈਂਟ ਅਰਜ਼ੀਕਾਰਾਂ ਵਿਚਕਾਰ ਸਰਕਾਰੀ ਸਮਰਥਨ ਜਾਂ ਮਾਨਤਾ ਨੂੰ ਲੈ ਕੇ ਗਲਤ ਧਾਰਨਾ ਬਣ ਸਕਦੀ ਹੈ।
ਇਹ ਵੀ ਪੜ੍ਹੋ : ਗਣਪਤੀ ਬੱਪਾ ਦੀ ਸਜਾਵਟ ਨੇ ਵਧਾਈ ਸੋਨੇ-ਚਾਂਦੀ ਦੀ ਚਮਕ, 4,000 ਕਰੋੜ ਦੇ ਕਾਰੋਬਾਰ ਦਾ ਅੰਦਾਜ਼ਾ
ਨੋਟਿਸ ਵਿੱਚ ਸਬੰਧਤ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਲੋਗੋ ਜਾਂ ਉਸ ਨਾਲ਼ ਮਿਲਦੇ-ਜੁਲਦੇ ਡਿਜ਼ਾਈਨ ਆਪਣੀ ਵੈੱਬਸਾਈਟ, ਬੈਨਰ, ਵਿਜ਼ਿਟਿੰਗ ਕਾਰਡ ਅਤੇ ਐਪ ਤੋਂ ਹਟਾਉਣ ਲਈ ਕਿਹਾ ਗਿਆ ਹੈ। ਉਲੰਘਣਾ ਕਰਨ ’ਤੇ ਦੀਵਾਨੀ ਅਤੇ ਫ਼ੌਜਦਾਰੀ ਕਾਰਵਾਈ, ਜੁਰਮਾਨਾ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਰਿਪੋਰਟ ਕਰਨ ਵਰਗੀਆਂ ਕਾਰਵਾਈਆਂ ਹੋ ਸਕਦੀਆਂ ਹਨ। ਸਰਕਾਰ ਨੇ ਲੋਕਾਂ, ਸਟਾਰਟਅੱਪ ਅਤੇ ਐੱਮ.ਐੱਸ.ਐੱਮ.ਈ. ਨੂੰ ਪੇਟੈਂਟ ਸੇਵਾਵਾਂ ਲੈਣ ਤੋਂ ਪਹਿਲਾਂ ਸਬੰਧਤ ਏਜੰਸੀਆਂ ਦੀ ਪ੍ਰਮਾਣਿਕਤਾ ਜਾਂਚਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ ਦਰਮਿਆਨ ਦਿੱਲੀ 'ਚ 56 ਗਹਿਣਿਆਂ ਦੀਆਂ ਦੁਕਾਨਾਂ ਸੀਲ, ਕਾਰੋਬਾਰੀਆਂ 'ਚ ਵਧਿਆ ਰੋਸ
ਇਹ ਵੀ ਪੜ੍ਹੋ : ਜਲਦ ਸਸਤੀ ਹੋਵੇਗੀ ਖੰਡ, ਜਾਣੋ ਤਿਉਹਾਰਾਂ ਤੋਂ ਪਹਿਲਾਂ ਕੀ ਹੈ ਸਰਕਾਰ ਦੀ ਯੋਜਨਾ
ਇਹ ਵੀ ਪੜ੍ਹੋ : ਬਿਪਾਸ਼ਾ ਬਾਸੂ ਦੇ ਪ੍ਰੋਟੀਨ ਪਾਊਡਰ 'ਚੋਂ ਨਿਕਲੇ ਕੀੜੇ, IAS ਅਧਿਕਾਰੀ ਤੁਕਾਰਾਮ ਮੁੰਡੇ ਨੂੰ ਕੀਤੀ ਇਹ ਅਪੀਲ
ਇਹ ਵੀ ਪੜ੍ਹੋ : 'ਆਪਣੀ-ਆਪਣੀ ਕਰੰਸੀ 'ਚ ਕਰੋ ਵਪਾਰ..!' BRICS 'ਚ ਡਾਲਰ ਨੂੰ ਕੀਤਾ ਗਿਆ Ignore
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
