ਭਾਰਤ ਨੂੰ ਵਿਕਸਿਤ ਬਣਾਉਣ ’ਚ ਬੈਂਕਾਂ ਨੂੰ ਨਿਭਾਉਣੀ ਹੋਵੇਗੀ ਅਹਿਮ ਭੂਮਿਕਾ : ਸੀਤਾਰਾਮਨ

Friday, Sep 20, 2024 - 04:58 PM (IST)

ਭਾਰਤ ਨੂੰ ਵਿਕਸਿਤ ਬਣਾਉਣ ’ਚ ਬੈਂਕਾਂ ਨੂੰ ਨਿਭਾਉਣੀ ਹੋਵੇਗੀ ਅਹਿਮ ਭੂਮਿਕਾ : ਸੀਤਾਰਾਮਨ

ਪੁਣੇ (ਭਾਸ਼ਾ) - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਜਾਂ ‘ਵਿਕਸਿਤ ਭਾਰਤ’ ਬਣਾਉਣ ਦੇ ਏਜੰਡੇ ਨੂੰ ਅੱਗੇ ਲਿਜਾਣ ਲਈ ਬੈਂਕਿੰਗ ਖੇਤਰ ਨੂੰ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ।

ਸੀਤਾਰਮਨ ਨੇ ਬੈਂਕ ਆਫ ਮਹਾਰਾਸ਼ਟਰ ਦੇ 90ਵੇਂ ਸਥਾਪਨਾ ਦਿਵਸ ’ਤੇ ਇੱਥੇ ਆਯੋਜਿਤ ਇਕ ਸਮਾਗਮ ’ਚ ਕਿਹਾ, ‘‘ਪ੍ਰਧਾਨ ਮੰਤਰੀ ਦੁਆਰਾ ਤੈਅ ਕੀਤੇ ਗਏ ਏਜੰਡੇ ਨੂੰ ਅੱਗੇ ਵਧਾਉਣ ’ਚ ਬੈਂਕਾਂ ਨੂੰ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ ਅਤੇ ਤੁਹਾਡੀ ਭੂਮਿਕਾ ਨਾਲ ਅਸੀਂ ਇਸ ਸੁਪਨੇ ਦੀ ਪ੍ਰਾਪਤੀ ਨੂੰ ਹੋਰ ਤੇਜ਼ ਕਰਾਂਗੇ।’’

ਇਹ ਵੀ ਪੜ੍ਹੋ :     ਭਾਰਤ ਦਾ ਡਾਇਮੰਡ ਸੈਕਟਰ ਸੰਕਟ ’ਚ, ਕਾਰਖਾਨੇ ਹੋ ਰਹੇ ਬੰਦ, ਦਰਾਮਦ ਅਤੇ ਬਰਾਮਦ ’ਚ ਭਾਰੀ ਗਿਰਾਵਟ

ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਬੁਨਿਆਦੀ ਢਾਂਚਾ ਖੇਤਰ ਨੂੰ ਸਸ਼ਕਤ ਰਫਤਾਰ ਦੇਣ ਅਤੇ ਐੱਮ. ਐੱਸ. ਐੱਮ. ਈ. ਖੇਤਰ ਨੂੰ ਜ਼ਰੂਰਤ ਦੇ ਹਿਸਾਬ ਨਾਲ ਫੰਡ ਮੁਹੱਈਆ ਕਰਵਾਉਣ, ਬੈਂਕ ਸੇਵਾਵਾਂ ’ਚ ਵਾਂਝੀ ਆਬਾਦੀ ਨੂੰ ਬੈਂਕ ਘੇਰੇ ’ਚ ਲਿਆਉਣ ਅਤੇ ਬੀਮਾ ਪਹੁੰਚ ਵਧਾਉਣ ’ਚ ਮਦਦ ਕਰਨੀ ਹੋਵੇਗੀ।

ਸੀਤਾਰਾਮਨ ਨੇ ਕਿਹਾ ਕਿ ਤਕਨਾਲੋਜੀ ਬੈਂਕਿੰਗ ਲੈਂਡਸਕੇਪ ਨੂੰ ਤੇਜ਼ੀ ਨਾਲ ਬਦਲ ਰਹੀ ਹੈ ਕਿਉਂਕਿ ਇਹ ਸਾਰੇ ਗਾਹਕਾਂ ਨੂੰ ਇਕ ਸੁਰੱਖਿਅਤ ਅਤੇ ਆਸਾਨੀ ਨਾਲ ਨੈਵੀਗੇਟ ਕਰਨ ਵਾਲਾ ਡਿਜੀਟਲ ਬੈਂਕਿੰਗ ਅਨੁਭਵ ਪ੍ਰਦਾਨ ਕਰਦੀ ਹੈ।

ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਬੈਂਕਾਂ ਲਈ ਤਕਨਾਲੋਜੀ ਸੁਰੱਖਿਆ ’ਤੇ ਵੀ ਜ਼ੋਰ ਦੇਣ ਲਈ ਵੀ ਕਿਹਾ।

ਇਹ ਵੀ ਪੜ੍ਹੋ :     ਇਨ੍ਹਾਂ ਸ਼ੁੱਭ ਮਹੂਰਤ 'ਚ ਹੋਣਗੇ 35 ਲੱਖ ਤੋਂ ਵਧ ਵਿਆਹ, ਵਧੇਗੀ ਸੋਨੇ ਦੀ ਖ਼ਰੀਦ, ਖਰਚ ਹੋਣਗੇ 4.25 ਕਰੋੜ

ਬੈਂਕਾਂ ਨੂੰ ਚਾਹੀਦੀ ਹੈ ਮਜ਼ਬੂਤ ​​ਪ੍ਰਣਾਲੀ

ਵਿੱਤ ਮੰਤਰੀ ਨੇ ਕਿਹਾ,‘‘ਤੁਹਾਡੇ (ਬੈਂਕਾਂ) ਅਜਿਹੇ ਡਿਜੀਟਲ ਸਿਸਟਮ ਨਹੀਂ ਰੱਖ ਸਕਦੇ ਹਨ, ਜੋ ਕਿਤੇ ਵੀ ਹੈਕ ਹੋ ਜਾਵੇ ਅਤੇ ਪੂਰਾ ਸਿਸਟਮ ਅਤੇ ਉਸ ’ਤੇ ਆਧਾਰਿਤ ਭਰੋਸਾ ਖਤਰੇ ’ਚ ਪੈ ਜਾਵੇ। ਇਸ ਲਈ ਤੁਹਾਨੂੰ ਇਕ ਮਜ਼ਬੂਤ ​​ਸਿਸਟਮ ਦੀ ਲੋੜ ਹੈ। ਤੁਹਾਨੂੰ ਹਰ ਸਮੇਂ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ’ਚ ਕਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਹਨ।’’

ਇਹ ਵੀ ਪੜ੍ਹੋ :    ਰਸੋਈ ਦਾ ਰਾਜਾ Tupperware ਹੋਇਆ ਦੀਵਾਲੀਆ

ਵਿੱਤ ਮੰਤਰੀ ਨੇ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਲਈ ਯੂਨੀਫਾਈਡ ਪੇਮੈਂਟ ਸਿਸਟਮ (ਯੂ. ਪੀ. ਆਈ.) ਦੀ ਵਧ ਰਹੀ ਲੋਕਪ੍ਰਿਅਤਾ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ’ਤੇ ਸਾਰੇ ਤਤਕਾਲ ਡਿਜੀਟਲ ਭੁਗਤਾਨਾਂ ਦਾ 45 ਫੀਸਦੀ ਭਾਰਤ ’ਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਯੂ. ਪੀ. ਆਈ. ਭੁਗਤਾਨ ਪ੍ਰਣਾਲੀ ਇਸ ਸਮੇਂ 7 ​​ਦੇਸ਼ਾਂ ’ਚ ਕਾਰਜਸ਼ੀਲ ਹੈ।

ਇਹ ਵੀ ਪੜ੍ਹੋ :     ਖੁਸ਼ਖਬਰੀ! ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਡਿੱਗੀਆਂ ਕੀਮਤਾਂ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News