‘ਭਾਰਤ ਬਣਿਆ ਆਕਰਸ਼ਕ ਡਾਟਾ ਸੈਂਟਰ ਹੱਬ, ਮੁੰਬਈ ਦੁਨੀਆ ਦਾ ਦੂਜਾ ਸਭ ਤੋਂ ਸਸਤਾ ਬਾਜ਼ਾਰ’

Tuesday, Nov 11, 2025 - 11:40 AM (IST)

‘ਭਾਰਤ ਬਣਿਆ ਆਕਰਸ਼ਕ ਡਾਟਾ ਸੈਂਟਰ ਹੱਬ, ਮੁੰਬਈ ਦੁਨੀਆ ਦਾ ਦੂਜਾ ਸਭ ਤੋਂ ਸਸਤਾ ਬਾਜ਼ਾਰ’

ਨਵੀਂ ਦਿੱਲੀ (ਭਾਸ਼ਾ) - ਭਾਰਤ ਹੁਣ ਵਿਸ਼ਵ ਪੱਧਰ ’ਤੇ ਡਾਟਾ ਸੈਂਟਰ ਨਿਵੇਸ਼ ਲਈ ਪ੍ਰਮੁੱਖ ਉਭਰਦੇ ਬਾਜ਼ਾਰਾਂ ’ਚ ਸ਼ਾਮਲ ਹੋ ਗਿਆ ਹੈ। ਟਰਨਰ ਐਂਡ ਟਾਊਨਸੈਂਡ ਦੀ ਤਾਜ਼ਾ ਰਿਪੋਰਟ ਅਨੁਸਾਰ 2025 ’ਚ ਮੁੰਬਈ ਡਾਟਾ ਸੈਂਟਰ ਨਿਰਮਾਣ ਲਾਗਤ ਦੇ ਮਾਮਲੇ ’ਚ ਦੁਨੀਆ ਦਾ ਦੂਜਾ ਸਭ ਤੋਂ ਸਸਤਾ ਸ਼ਹਿਰ ਰਿਹਾ। ਰਿਪੋਰਟ ਮੁਤਾਬਕ ਮੁੰਬਈ ’ਚ ਡਾਟਾ ਸੈਂਟਰ ਨਿਰਮਾਣ ਦੀ ਲਾਗਤ ਸਿਰਫ 6.64 ਅਮਰੀਕੀ ਡਾਲਰ ਪ੍ਰਤੀ ਵਾਟ ਹੈ, ਜਿਸ ਨਾਲ ਇਹ 52 ਗਲੋਬਲ ਬਾਜ਼ਾਰਾਂ ’ਚ 51ਵੇਂ ਸਥਾਨ ’ਤੇ ਹੈ। ਮਤਲਬ ਸਭ ਤੋਂ ਘੱਟ ਲਾਗਤ ਵਾਲੇ ਸ਼ਹਿਰਾਂ ’ਚੋਂ ਇਕ। ਘੱਟ ਲਾਗਤ ਅਤੇ 6.71 ਅਮਰੀਕੀ ਸੈਂਟ ਪ੍ਰਤੀ ਕਿਲੋਵਾਟ ਘੰਟਾ ਦੀਆਂ ਸਸਤੀ ਬਿਜਲੀ ਦਰਾਂ ਕਾਰਨ ਭਾਰਤ ਨੂੰ ਟੋਕੀਓ, ਸਿੰਗਾਪੁਰ ਅਤੇ ਜ਼ਿਊਰਿਖ ਵਰਗੇ ਸ਼ਹਿਰਾਂ ’ਤੇ ਮੁਕਾਬਲਾਤਮਕ ਫ਼ਾਇਦਾ ਮਿਲਿਆ ਹੈ।

ਇਹ ਵੀ ਪੜ੍ਹੋ :     ਧੜੰਮ ਡਿੱਗੀ ਚਾਂਦੀ ਦੀ ਕੀਮਤ , ਸੋਨੇ ਦੇ ਭਾਅ ਵੀ ਟੁੱਟੇ, ਜਾਣੋ ਕਿੰਨੀ ਹੋਈ 24K-22K Gold ਦੀ ਦਰ

ਇਹ ਵੀ ਪੜ੍ਹੋ :     Gold-Silver ਦੀਆਂ ਕੀਮਤਾਂ 'ਚ ਤੂਫ਼ਾਨੀ ਵਾਧਾ, ਜਾਣੋ ਅਚਾਨਕ ਇੰਨਾ ਮਹਿੰਗਾ ਕਿਉਂ ਹੋ ਗਿਆ 10 ਗ੍ਰਾਮ ਸੋਨਾ

ਮੌਜੂਦਾ ਸਮੇਂ ’ਚ ਭਾਰਤ ਗਲੋਬਲ ਡਾਟਾ ਦਾ 20 ਫੀਸਦੀ ਪੈਦਾ ਕਰਦਾ ਹੈ ਪਰ ਇਸ ਕੋਲ ਦੁਨੀਆ ਦੀ ਕੁੱਲ ਡਾਟਾ ਸੈਂਟਰ ਸਮਰੱਥਾ ਦਾ ਸਿਰਫ 3 ਫੀਸਦੀ ਹੈ, ਜੋ ਦੇਸ਼ ’ਚ ਇਸ ਖੇਤਰ ਦੇ ਵਿਸ਼ਾਲ ਵਿਸਥਾਰ ਦੀ ਸੰਭਾਵਨਾ ਦਿਖਾਉਂਦਾ ਹੈ। ਟਰਨਰ ਐਂਡ ਟਾਊਨਸੈਂਡ ਦੇ ਏਸ਼ੀਆ ਰੀਅਲ ਅਸਟੇਟ ਨਿਰਦੇਸ਼ਕ ਸੁਮਿਤ ਮੁਖਰਜੀ ਨੇ ਕਿਹਾ ਕਿ ਭਾਰਤ ਹੁਣ ਇਕ ‘ਗਲੋਬਰ ਮੋਡ’ ’ਤੇ ਹੈ, ਜਿੱਥੇ 156 ਅਰਬ ਡਾਲਰ ਤੱਕ ਨਿਵੇਸ਼ ਦੀ ਲੋੜ ਹੈ ਅਤੇ ਮੁੰਬਈ ਵਰਗੇ ਸ਼ਹਿਰ ਆਪਣੀ ਘੱਟ ਲਾਗਤ ਵਾਲੀ ਨਿਰਮਾਣ ਸਮਰੱਥਾ ਕਾਰਨ ਇਸ ਵਿਕਾਸ ਦੇ ਕੇਂਦਰ ’ਚ ਹਨ।

ਇਹ ਵੀ ਪੜ੍ਹੋ :    ਵਿਆਹ ਦੇ ਸੀਜ਼ਨ 'ਚ Gold-Silver ਦੀਆਂ ਕੀਮਤਾਂ ਦਾ ਵੱਡਾ ਧਮਾਕਾ, ਕੀਮਤੀ ਧਾਤਾਂ ਦੀ ਰਫ਼ਤਾਰ ਹੋਈ ਤੇਜ਼
ਇਹ ਵੀ ਪੜ੍ਹੋ :     Cash Deposit 'ਤੇ IT ਵਿਭਾਗ ਦਾ ਸਖ਼ਤ ਨਿਯਮ, ਜਾਣੋ ਕਦੋਂ ਮਿਲ ਸਕਦੈ ਇਨਕਮ ਟੈਕਸ ਦਾ Notice

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News