ਚੀਨ ਨੇ ਬਣਾ ਲਿਆ ਸੋਨੇ ਦਾ ਸਾਮਰਾਜ, ਹੁਣ ਭਾਰਤ ਨੂੰ ਵੀ ਚਾਹੀਦੀ ਹੈ ਆਪਣੀ ਗੋਲਡ ਪਾਲਿਸੀ : ਐੱਸ. ਬੀ. ਆਈ. ਰਿਸਰਚ
Thursday, Nov 06, 2025 - 04:27 PM (IST)
ਨਵੀਂ ਦਿੱਲੀ (ਭਾਸ਼ਾ) - ਐੱਸ. ਬੀ. ਆਈ. ਰਿਸਰਚ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਨੇ ਆਪਣਾ ਸੋਨੇ ਦਾ ਸਾਮਰਾਜ ਮਜ਼ਬੂਤ ਕਰ ਕੇ ਗਲੋਬਲ ਪੱਧਰ ’ਤੇ ਦਬਦਬਾ ਸਥਾਪਤ ਕਰ ਲਿਆ ਹੈ ਅਤੇ ਹੁਣ ਭਾਰਤ ਨੂੰ ਵੀ ਆਪਣੀ ਗੋਲਡ ਪਾਲਿਸੀ ਬਣਾਉਣ ਦੀ ਲੋੜ ਹੈ ਤਾਂਕਿ ਘਰੇਲੂ ਸੋਨੇ ਦੇ ਭੰਡਾਰ ਅਤੇ ਨਿਵੇਸ਼ ਨੂੰ ਬਿਹਤਰ ਢੰਗ ਨਾਲ ਮੈਨੇਜ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਭਾਰਤ ਦੇ 4 ਸਭ ਤੋਂ ਵੱਡੇ ਬੈਂਕ ਹੋਣ ਵਾਲੇ ਹਨ ਬੰਦ, ਬਚਣਗੇ ਸਿਰਫ਼ ਇਹ ਸਰਕਾਰੀ Bank
ਸੋਨੇ ਦੀਆਂ ਕੀਮਤਾਂ ਦੇ ਨਵੀਆਂ ਉਚਾਈਆਂ ’ਤੇ ਪੁੱਜਣ ਵਿਚਾਲੇ ਇਸ ਲਈ ਇਕ ਵਿਆਪਕ ਨੀਤੀ (ਪਾਲਿਸੀ) ਦੀ ਲੋੜ ਹੈ ਕਿਉਂਕਿ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਸਰਾਫਾ ਬਾਜ਼ਾਰਾਂ ’ਚੋਂ ਇਕ ਹੈ, ਜੋ ਇਸ ਪੀਲੀ ਧਾਤੂ ਪ੍ਰਤੀ ਸੱਭਿਆਚਾਰਕ ਸਾਂਝ ਅਤੇ ਨਿਵੇਸ਼ ਦੀ ਮੰਗ ਨਾਲ ਪ੍ਰਭਾਵਿਤ ਹੈ। ਅੱਜ ਜਾਰੀ ਇਕ ਅਧਿਐਨ ’ਚ ਇਹ ਗੱਲ ਕਹੀ ਗਈ।
ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਆਰਥਿਕ ਖੋਜ ਵਿਭਾਗ ਵੱਲੋਂ ਜਾਰੀ ‘ਕਮਿੰਗ ਆਫ (ਏ ਟਰਬੁਲੈਂਟ) ਏਜ : ਦਿ ਗ੍ਰੇਟ ਗਲੋਬਲ ਗੋਲਡ ਰਸ਼’ ਸਿਰਲੇਖ ਵਾਲੀ ਰਿਪੋਰਟ ’ਚ ਕਿਹਾ ਗਿਆ ਕਿ ਭੂ-ਸਿਆਸੀ ਤਣਾਅ, ਆਰਥਿਕ ਬੇਯਕੀਨੀ ਅਤੇ ਕਮਜ਼ੋਰ ਅਮਰੀਕੀ ਡਾਲਰ ਕਾਰਨ ਸੋਨੇ ਦੀ ਕੀਮਤ ਨਵੀਆਂ ਉਚਾਈਆਂ ’ਤੇ ਪਹੁੰਚ ਰਹੀ ਹੈ। ਸਾਲ 2025 ’ਚ ਹੁਣ ਤੱਕ ਦੀਆਂ ਕੀਮਤਾਂ ’ਚ 50 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ । ਅਕਤੂਬਰ ’ਚ ਕੁਝ ਦਿਨ ਲਈ ਕੀਮਤਾਂ 4,000 ਅਮਰੀਕੀ ਡਾਲਰ ਪ੍ਰਤੀ ਔਂਸ ਤੋਂ ਹੇਠਾਂ ਆ ਗਈਆਂ ਪਰ ਨਵੰਬਰ ’ਚ ਫਿਰ 4,000 ਅਮਰੀਕੀ ਡਾਲਰ ਪ੍ਰਤੀ ਔਂਸ ਤੋਂ ਪਾਰ ਚਲੀਆਂ ਗਈਆਂ।
ਇਹ ਵੀ ਪੜ੍ਹੋ : ICICI, HDFC, SBI, PNB ਤੇ Axis Bank ਖ਼ਾਤਾਧਾਰਕਾਂ ਲਈ ਮਹੱਤਵਪੂਰਨ ਖ਼ਬਰ, ਹੋਇਆ ਵੱਡਾ ਬਦਲਾਅ
ਭਾਰਤ ਸਭ ਤੋਂ ਵੱਡੇ ਸੋਨਾ ਬਾਜ਼ਾਰਾਂ ’ਚੋਂ ਇਕ
ਰਿਪੋਰਟ ਕਹਿੰਦੀ ਹੈ ਕਿ ਸੋਨੇ ਦੀ ਘਰੇਲੂ ਸਪਲਾਈ ਭਾਰਤ ’ਚ ਕੁਲ ਸੋਨੇ ਦੀ ਸਪਲਾਈ ਦਾ ਸਿਰਫ ਇਕ ਅੰਸ਼ ਹੈ। ਵਿਸ਼ਵ ਸੋਨਾ ਪ੍ਰੀਸ਼ਦ ਦੇ ਅੰਦਾਜ਼ੇ ਅਨੁਸਾਰ 2024 ’ਚ ਕੁਲ ਸਪਲਾਈ ’ਚ ਦਰਾਮਦ ਦਾ ਯੋਗਦਾਨ ਲੱਗਭਗ 86 ਫੀਸਦੀ ਹੋਵੇਗਾ। ਇਸ ’ਚ ਕਿਹਾ ਗਿਆ ਕਿ ਭਾਰਤ ਸਭ ਤੋਂ ਵੱਡੇ ਸੋਨਾ ਬਾਜ਼ਾਰਾਂ ’ਚੋਂ ਇਕ ਹੈ, ਜੋ ਸੋਨੇ ਪ੍ਰਤੀ ਸੱਭਿਆਚਾਰਕ ਆਕਰਸ਼ਣ, ਨਿਵੇਸ਼ ਦੀ ਮੰਗ ਅਤੇ ਮਹਿੰਗਾਈ ਤੋਂ ਬਚਾਅ ਅਤੇ ਸੁਰੱਖਿਅਤ ਨਿਵੇਸ਼ ਸਮੇਤ ਹੋਰ ਆਰਥਿਕ ਕਾਰਕਾਂ ਨਾਲ ਪ੍ਰਭਾਵਿਤ ਹੈ।
ਭਾਰਤ ’ਚ ਸੋਨੇ ਦੀ ਕੁਲ ਖਪਤਕਾਰ ਮੰਗ 2024 ’ਚ ਵਧ ਕੇ 802.8 ਟਨ ਹੋ ਗਈ, ਜੋ ਗਲੋਬਲ ਸੋਨਾ ਮੰਗ ਦਾ 26 ਫੀਸਦੀ ਹੈ। ਇਸ ਨਾਲ ਭਾਰਤ, ਚੀਨ ਤੋਂ ਬਾਅਦ ਦੂਜੇ ਸਥਾਨ ’ਤੇ ਆ ਗਿਆ। ਚੀਨ ਦੀ ਖਪਤਕਾਰ ਮੰਗ 815.4 ਟਨ ਸੀ।
ਇਹ ਵੀ ਪੜ੍ਹੋ : ਵੱਡਾ ਝਟਕਾ! ਹੁਣ Gold 'ਤੇ ਨਹੀਂ ਮਿਲੇਗੀ ਇਹ ਟੈਕਸ ਛੋਟ, ਅੱਜ ਤੋਂ ਲਾਗੂ ਹੋਏ ਨਵੇਂ ਨਿਯਮ
ਚੀਨ ਦੀ ਸੋਨੇ ’ਤੇ ਹੈ ਇਕ ਰਾਸ਼ਟਰੀ ਨੀਤੀ
ਐੱਸ. ਬੀ. ਆਈ. ਅਧਿਐਨ ’ਚ ਕਿਹਾ ਗਿਆ ਕਿ ਚੀਨ ਦੀ ਸੋਨੇ ’ਤੇ ਇਕ ਰਾਸ਼ਟਰੀ ਨੀਤੀ ਹੈ, ਜਿਸ ਦਾ ਇਕ ਵਿਸ਼ੇਸ਼ ਉਦੇਸ਼ ਹੈ। ਇਹ ਅੰਤਰਰਾਸ਼ਟਰੀ ਵਪਾਰਕ ’ਚ ਸੋਨੇ ਦੇ ਵਪਾਰ, ਭੰਡਾਰਨ, ਮੁਲਾਂਕਣ ਅਤੇ ਵਰਤੋਂ ਦੇ ਤਰੀਕੇ ਨੂੰ ਨਵਾਂ ਰੂਪ ਦੇਣ ਲਈ ਇਕ ਵਿਆਪਕ ਦ੍ਰਿਸ਼ਟੀਕੋਣ ਰੱਖਦਾ ਹੈ। ਇਹ ਕਈ ਆਰਥਿਕ ਅਤੇ ਭੂ-ਸਿਆਸੀ ਪਹਿਲਾਂ ਨੂੰ ਇਕੱਠੇ ਸੰਬੋਧਨ ਕਰਨ ਲਈ ਇਕ ਏਕੀਕ੍ਰਿਤ ਪਹੁੰਚ ਦੀ ਤਰਜ਼ਮਾਨੀ ਕਰਦਾ ਹੈ। ਰਿਪੋਰਟ ’ਚ ਕਿਹਾ ਗਿਆ ਕਿ ਅਮਰੀਕਾ ਅਤੇ ਜਰਮਨੀ ਵਰਗੇ ਦੇਸ਼ ਆਪਣੇ ਕੁਲ ਭੰਡਾਰ ਦਾ 77 ਫੀਸਦੀ ਤੋਂ ਵੱਧ ਸੋਨੇ ਵਜੋਂ ਰੱਖਦੇ ਹਨ।
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਵਿੱਤੀ ਸਾਲ 2025-26 (10 ਅਕਤੂਬਰ ਤੱਕ) ’ਚ ਆਪਣੇ ਭੰਡਾਰ ਦਾ 15.2 ਫੀਸਦੀ ਸੋਨਾ ਰੱਖਿਆ, ਜਦੋਂਕਿ ਵਿੱਤੀ ਸਾਲ 2024-25 ’ਚ ਇਹ 13.8 ਫੀਸਦੀ ਅਤੇ ਵਿੱਤੀ ਸਾਲ 2023-24 ’ਚ 9.1 ਫੀਸਦੀ ਸੀ।
ਆਰ. ਬੀ. ਆਈ. ਦੇ ਸੋਨਾ ਭੰਡਾਰ ’ਚ 27 ਅਰਬ ਅਮਰੀਕੀ ਡਾਲਰ ਦਾ ਵਾਧਾ ਹੋਇਆ
ਰਿਜ਼ਰਵ ਫੰਡ ’ਚ ਬਦਲਾਵਾਂ ਦੇ ਸੰਦਰਭ ’ਚ ਆਰ. ਬੀ. ਆਈ. ਦੇ ਸੋਨਾ ਭੰਡਾਰ ’ਚ ਵਿੱਤੀ ਸਾਲ 2024-25 ’ਚ 25 ਅਰਬ ਅਮਰੀਕੀ ਡਾਲਰ ਅਤੇ ਵਿੱਤੀ ਸਾਲ 2025-26 ’ਚ 10 ਅਕਤੂਬਰ 2025 ਤੱਕ 27 ਅਰਬ ਅਮਰੀਕੀ ਡਾਲਰ ਦਾ ਵਾਧਾ ਹੋਇਆ ਹੈ, ਜਿਸ ਦਾ ਮੁੱਖ ਕਾਰਨ ਮੁਲਾਂਕਣ ’ਚ ਵਾਧਾ ਹੈ। ਮਾਤਰਾ ਦੇ ਸੰਦਰਭ ’ਚ ਕੇਂਦਰੀ ਬੈਂਕ ਨੇ ਵਿੱਤੀ ਸਾਲ 2025-26 (ਅਪ੍ਰੈਲ-ਸਤੰਬਰ) ’ਚ ਸਿਰਫ 0.6 ਟਨ ਸੋਨਾ ਜੋੜਿਆ, ਜਦੋਂਕਿ ਵਿੱਤੀ ਸਾਲ 2024-25 (ਅਪ੍ਰੈਲ-ਸਤੰਬਰ) ’ਚ ਇਹ 31.5 ਟਨ ਸੀ। ਭਾਰਤ ’ਚ ਸੋਨੇ ਦੀ ਮਾਈਨਿੰਗ ਸੀਮਿਤ ਹੈ, ਜਿਸ ਨਾਲ ਦਰਾਮਦ ’ਤੇ ਨਿਰਭਰਤਾ ਵੱਧ ਰਹੀ ਹੈ। ਵਿੱਤੀ ਸਾਲ 2024-25 ਦੌਰਾਨ 1,627 ਕਿਲੋ ਸੋਨੇ ਦੀ ਮਾਈਨਿੰਗ ਹੋਈ।
ਇਹ ਵੀ ਪੜ੍ਹੋ : ਸਾਲ 2026 'ਚ ਸੋਨਾ ਬਣਾਏਗਾ ਕਈ ਨਵੇਂ ਰਿਕਾਰਡ, ਇਸ ਪੱਧਰ 'ਤੇ ਪਹੁੰਚ ਜਾਣਗੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
