UBS ਰਿਪੋਰਟ : 2028 ਤੱਕ ਭਾਰਤ ਬਣੇਗਾ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ
Wednesday, Nov 12, 2025 - 12:45 PM (IST)
ਨਵੀਂ ਦਿੱਲੀ - ਗਲੋਬਲ ਵਿੱਤੀ ਸੇਵਾ ਕੰਪਨੀ ਯੂ. ਬੀ. ਐੱਸ. ਦੀ ਤਾਜ਼ਾ ਰਿਪੋਰਟ ਅਨੁਸਾਰ, ਭਾਰਤ ਆਉਣ ਵਾਲੇ ਸਾਲਾਂ ’ਚ ਦੁਨੀਆ ਦੀ ਅਰਥਵਿਵਸਥਾ ’ਚ ਆਪਣੀ ਸਥਿਤੀ ਹੋਰ ਮਜ਼ਬੂਤ ਕਰਨ ਜਾ ਰਿਹਾ ਹੈ।
ਰਿਪੋਰਟ ਦਾ ਅੰਦਾਜ਼ਾ ਹੈ ਕਿ ਭਾਰਤ ਦਾ ਅਸਲ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) 2028 ਤੋਂ 2030 ਦੇ ਦਰਮਿਆਨ ਔਸਤਨ 6.5 ਫੀਸਦੀ ਦੀ ਦਰ ਨਾਲ ਵਧੇਗਾ। ਇਸ ਰਫ਼ਤਾਰ ਕਾਰਨ ਭਾਰਤ 2028 ਤੱਕ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ 2026 ਤੱਕ ਤੀਸਰਾ ਸਭ ਤੋਂ ਵੱਡਾ ਖਪਤਕਾਰ ਬਾਜ਼ਾਰ ਬਣ ਸਕਦਾ ਹੈ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਤੂਫ਼ਾਨੀ ਵਾਧਾ, ਜਾਣੋ ਅਚਾਨਕ ਇੰਨਾ ਮਹਿੰਗਾ ਕਿਉਂ ਹੋ ਗਿਆ 10 ਗ੍ਰਾਮ ਸੋਨਾ
ਵਿਸ਼ਵ ਆਰਥਿਕਤਾ ’ਚ ਸੁਸਤੀ ਪਰ ਭਾਰਤ ਲਈ ਹਾਂ-ਪੱਖੀ ਸੰਕੇਤ
ਯੂ. ਬੀ. ਐੱਸ. ਦਾ ਮੰਨਣਾ ਹੈ ਕਿ ਆਉਣ ਵਾਲੇ ਕੁਝ ਸਾਲਾਂ ’ਚ ਗਲੋਬਲ ਆਰਥਿਕ ਵਾਧੇ ’ਚ ਹਲਕੀ ਸੁਸਤੀ ਦੇਖਣ ਨੂੰ ਮਿਲ ਸਕਦੀ ਹੈ।
ਰਿਪੋਰਟ ਅਨੁਸਾਰ ਦੁਨੀਆ ਦੀ ਆਰਥਿਕਤਾ ਦੀ ਵਾਧਾ ਦਰ 2025 ’ਚ 3.2 ਫੀਸਦੀ, 2026 ’ਚ 3.1 ਫੀਸਦੀ ਰਹ ਸਕਦੀ ਹੈ ਪਰ 2028 ਤੱਕ ਇਸ ਦੇ 3.3 ਫੀਸਦੀ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Cash Deposit 'ਤੇ IT ਵਿਭਾਗ ਦਾ ਸਖ਼ਤ ਨਿਯਮ, ਜਾਣੋ ਕਦੋਂ ਮਿਲ ਸਕਦੈ ਇਨਕਮ ਟੈਕਸ ਦਾ Notice
ਹਾਲਾਂਕਿ, ਯੂ. ਬੀ. ਐੱਸ. ਨੇ ਕਿਹਾ ਹੈ ਕਿ ਇਸ ਗਲੋਬਲ ਮੰਦੀ ਦੇ ਬਾਵਜੂਦ ਭਾਰਤ ਲਈ ਤਸਵੀਰ ਉਮੀਦ ਨਾਲ ਭਰੀ ਹੋਈ ਹੈ। ਮਜ਼ਬੂਤ ਘਰੇਲੂ ਮੰਗ, ਨੀਤਿਗਤ ਸਮਰਥਨ ਅਤੇ ਨੌਜਵਾਨ ਆਬਾਦੀ ਭਾਰਤ ਨੂੰ ਏਸ਼ੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਬਣਾਈ ਰੱਖਣਗੇ।
ਭਾਰਤੀ ਸ਼ੇਅਰ ਬਜ਼ਾਰ ’ਤੇ ਯੂ. ਬੀ. ਐੱਸ. ਦੀ ਸਾਵਧਾਨੀ ਵਰਤਣ ਵਾਲੀ ਸਲਾਹ
ਯੂ. ਬੀ. ਐੱਸ. ਨੇ ਜਿੱਥੇ ਭਾਰਤ ਦੀ ਆਰਥਿਕ ਦਿਸ਼ਾ ਨੂੰ ਮਜ਼ਬੂਤ ਦੱਸਿਆ ਹੈ, ਉੱਥੇ ਭਾਰਤੀ ਸ਼ੇਅਰ ਬਜ਼ਾਰ ਨੂੰ ਲੈ ਕੇ ਥੋੜ੍ਹੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਤੁਹਾਡੇ ਬਾਅਦ ਕਿਸ ਨੂੰ ਮਿਲੇਗੀ Bank 'ਚ ਜਮ੍ਹਾ ਰਾਸ਼ੀ, ਜਾਣੋ Nominees ਨਿਰਧਾਰਤ ਕਰਨ ਲਈ RBI ਦੇ ਨਿਯਮ
ਰਿਪੋਰਟ ’ਚ ਕਿਹਾ ਗਿਆ ਹੈ ਕਿ ਫਿਲਹਾਲ ਭਾਰਤੀ ਕੰਪਨੀਆਂ ਦੇ ਸ਼ੇਅਰ ਅਸਲ ਪ੍ਰਦਰਸ਼ਨ ਨਾਲੋਂ ਜ਼ਿਆਦਾ ਮੁਲਾਂਕਣ ’ਤੇ ਹਨ। ਇਸੇ ਕਾਰਨ ਯੂ. ਬੀ. ਐੱਸ. ਨੇ ਭਾਰਤੀ ਸ਼ੇਅਰਾਂ ਲਈ ਆਪਣਾ ਰੁੱਖ ‘ਅੰਡਰਵੇਟ’ ਰੱਖਿਆ ਹੈ, ਭਾਵ ਨਿਵੇਸ਼ਕਾਂ ਨੂੰ ਸਾਵਧਾਨੀ ਨਾਲ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ।
ਰਿਪੋਰਟ ਅਨੁਸਾਰ, ਪ੍ਰਚੂਨ ਨਿਵੇਸ਼ਕ ਬਜ਼ਾਰ ’ਚ ਜੋਸ਼ ਨਾਲ ਨਿਵੇਸ਼ ਕਰ ਰਹੇ ਹਨ, ਜਿਸ ਨਾਲ ਬਜ਼ਾਰ ਸੰਭਾਲਿਆ ਹੋਇਆ ਹੈ। ਹਾਲਾਂਕਿ , ਵਿਦੇਸ਼ੀ ਨਿਵੇਸ਼ਕਾਂ ਦੀ ਬਿਕਵਾਲੀ ਅਤੇ ਨਵੀਆਂ ਕੰਪਨੀਆਂ ਦੇ ਆਈ. ਪੀ. ਓ. ਜਾਰੀ ਕਰਨ ਦੀਆਂ ਵਧਦੀਆਂ ਸਰਗਰਮੀਆਂ ਭਵਿੱਖ ’ਚ ਬਜ਼ਾਰ ’ਤੇ ਦਬਾਅ ਪਾ ਸਕਦੀਆਂ ਹਨ।
ਯੂ. ਬੀ. ਐੱਸ. ਨੇ ਇਹ ਵੀ ਜ਼ਿਕਰ ਕੀਤਾ ਕਿ ਭਾਰਤ ’ਚ ਅਜੇ ਤੱਕ ਅਮਰੀਕਾ ਜਾਂ ਚੀਨ ਵਾਂਗ ਏ. ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਨਾਲ ਜੁੜੀਆਂ ਵੱਡੀਆਂ ਸੂਚੀਬੱਧ ਕੰਪਨੀਆਂ ਨਹੀਂ ਹਨ। ਫਿਰ ਵੀ ਬੈਂਕਿੰਗ ਅਤੇ ਰੋਜ਼ਾਨਾ ਖਪਤ ਵਾਲੀਆਂ ਵਸਤਾਂ ਬਣਾਉਣ ਵਾਲੇ ਖੇਤਰ ਨੂੰ ਸੰਸਥਾਨ ਨੇ ਸਥਿਰ ਅਤੇ ਮਜ਼ਬੂਤ ਦੱਸਿਆ ਹੈ।
ਇਹ ਵੀ ਪੜ੍ਹੋ : ਘੱਟ ਬਜਟ 'ਚ ਵਿਦੇਸ਼ ਯਾਤਰਾ ਦਾ ਪਲਾਨ? ਇਨ੍ਹਾਂ ਦੇਸ਼ਾਂ ਚ ਭਾਰਤੀ ਰੁਪਏ ਦੀ ਕੀਮਤ ਜ਼ਿਆਦਾ, ਘੁੰਮਣਾ ਹੋਵੇਗਾ ਸਸਤਾ
ਹੋਰ ਵਿਦੇਸ਼ੀ ਬ੍ਰੋਕਰੇਜ਼ ਹਾਊਸ ਭਾਰਤ ਨੂੰ ਲੈ ਕੇ ਵਧੇਰੇ ਆਸ਼ਾਵਾਦੀ
ਯੂ. ਬੀ. ਐੱਸ. ਦਾ ਸਾਵਧਾਨੀ ਵਾਲਾ ਦ੍ਰਿਸ਼ਟੀਕੋਣ ਬਾਕੀ ਵਿਦੇਸ਼ੀ ਵਿੱਤੀ ਸੰਸਥਾਨਾਂ ਤੋਂ ਵੱਖਰਾ ਹੈ। ਗੋਲਡਮੈਨ ਸਾਕਸ ਨੇ ਭਾਰਤੀ ਸ਼ੇਅਰਾਂ ’ਤੇ ਭਰੋਸਾ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ‘ਓਵਰਵੇਟ’ ਰੇਟਿੰਗ ਦਿੱਤੀ ਹੈ ਅਤੇ ਨਿਫਟੀ ਦਾ ਟੀਚਾ 29,000 ਅੰਕ ਤੈਅ ਕੀਤਾ ਹੈ। ਉੱਥੇ ਹੀ, ਮਾਰਗਨ ਸਟੈਨਲੀ ਦਾ ਅੰਦਾਜ਼ਾ ਹੈ ਕਿ ਸੈਂਸੈਕਸ ਜੂਨ 2026 ਤੱਕ 1,00,000 ਅੰਕ ਤੱਕ ਪਹੁੰਚ ਸਕਦਾ ਹੈ।
ਓਧਰ, ਐੱਮ. ਐੱਸ. ਸੀ. ਆਈ. ਇੰਡੀਆ ਇੰਡੈਕਸ ਨੇ 2025 ’ਚ ਹੁਣ ਤੱਕ 3.9 ਫੀਸਦੀ ਦਾ ਵਾਧਾ ਦਰਸਾਇਆ ਹੈ ਪਰ ਇਹ ਅਜੇ ਵੀ ਹੋਰ ਉੱਭਰਦੇ ਬਾਜ਼ਾਰਾਂ ਦੇ ਮੁਕਾਬਲੇ 33.6 ਫੀਸਦੀ ਕਮਜ਼ੋਰ ਪ੍ਰਦਰਸ਼ਨ ਕਰ ਰਿਹਾ ਹੈ।
ਘਰੇਲੂ ਖਪਤ ਦੋਗੁਣੀ, ਭਾਰਤ ਦੀ ਵਿਕਾਸ ਰਫ਼ਤਾਰ ਬਰਕਰਾਰ
ਰਿਪੋਰਟ ਅਨੁਸਾਰ, ਪਿਛਲੇ 10 ਸਾਲਾਂ ’ਚ ਭਾਰਤ ਦੀ ਘਰੇਲੂ ਖਪਤ ਲੱਗਭਗ ਦੋਗੁਣੀ ਹੋ ਕੇ 2.4 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਇਹ ਦਰਸਾਉਂਦਾ ਹੈ ਕਿ ਭਾਰਤੀ ਖਪਤਕਾਰਾਂ ਦੀ ਖਰੀਦਣ ਅਤੇ ਖਰਚ ਕਰਨ ਦੀ ਸਮਰੱਥਾ ਲਗਾਤਾਰ ਵਧ ਰਹੀ ਹੈ, ਜੋ ਅਰਥਵਿਵਸਥਾ ਦੇ ਵਾਧੇ ’ਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਯੂ. ਬੀ. ਐੱਸ. ਦੇ ਅਰਥਸ਼ਾਸਤਰੀਆਂ ਤਨਵੀ ਗੁਪਤਾ ਜੈਨ ਅਤੇ ਨਿਹਾਲ ਕੁਮਾਰ ਨੇ ਰਿਪੋਰਟ ’ਚ ਲਿਖਿਆ ਹੈ ਕਿ ਭਾਰਤ ਦਾ ਖਪਤਕਾਰ ਬਾਜ਼ਾਰ ਹੁਣ ਇੰਨੀ ਤੇਜ਼ੀ ਨਾਲ ਵਧ ਰਿਹਾ ਹੈ ਕਿ 2026 ਤੱਕ ਇਹ ਅਮਰੀਕਾ ਅਤੇ ਚੀਨ ਤੋਂ ਬਾਅਦ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਬਾਜ਼ਾਰ ਬਣ ਜਾਵੇਗਾ।
ਅਮਰੀਕਾ ਅਤੇ ਚੀਨ ਦੀ ਮੱਠੀ ਵਾਧਾ ਦਰ
ਯੂ. ਬੀ. ਐੱਸ. ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਮੁਕਾਬਲੇ ਅਮਰੀਕਾ ਅਤੇ ਚੀਨ ਦੀਆਂ ਅਰਥਵਿਵਸਥਾਵਾਂ ਦੀ ਵਾਧਾ ਦਰ ਆਉਣ ਵਾਲੇ ਸਾਲਾਂ ’ਚ ਮੱਠੀ ਰਹੇਗੀ। ਅਮਰੀਕਾ ਦਾ ਆਰਥਿਕ ਵਾਧਾ 2025 ’ਚ 1.9 ਫੀਸਦੀ, 2026 ’ਚ 1.7 ਅਤੇ 2027 ’ਚ 1.9 ਫੀਸਦੀ ਰਹਿਣ ਦਾ ਅੰਦਾਜ਼ਾ ਹੈ।
ਉੱਥੇ ਹੀ, ਚੀਨ ਦੀ ਵਾਧਾ ਦਰ 2025 ’ਚ 4.9 ਤੋਂ ਘਟ ਕੇ 2026 ’ਚ 4.5 ਫੀਸਦੀ ਹੋ ਸਕਦੀ ਹੈ, ਜਿਸ ਦਾ ਮੁੱਖ ਕਾਰਨ ਬਰਾਮਦ ’ਚ ਗਿਰਾਵਟ ਅਤੇ ਘਰੇਲੂ ਮੰਗ ਦੀ ਕਮਜ਼ੋਰੀ ਦੱਸਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
