ਸਰਕਾਰੀ ਬੈਂਕਾਂ ਦੇ ਪ੍ਰਾਫਿਟ ’ਚ ਬੰਪਰ ਵਾਧਾ, 9 ਫੀਸਦੀ ਵਧ ਕੇ ਰਿਕਾਰਡ 49,456 ਕਰੋੜ ਰੁਪਏ ਹੋਇਆ
Thursday, Nov 06, 2025 - 05:57 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਅਗਵਾਈ ’ਚ ਸਰਕਾਰੀ ਬੈਂਕਾਂ ਨੇ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਸਮੂਹਿਕ ਤੌਰ ’ਤੇ ਰਿਕਾਰਡ 49,456 ਕਰੋਡ਼ ਰੁਪਏ ਦਾ ਲਾਭ ਕਮਾਇਆ ਹੈ। ਇਹ 2 ਬੈਂਕਾਂ ਵੱਲੋਂ ਮੁਨਾਫੇ ’ਚ ਗਿਰਾਵਟ ਦਰਜ ਕੀਤੇ ਜਾਣ ਦੇ ਬਾਵਜੂਦ ਸਾਲਾਨਾ ਆਧਾਰ ’ਤੇ 9 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਭਾਰਤ ਦੇ 4 ਸਭ ਤੋਂ ਵੱਡੇ ਬੈਂਕ ਹੋਣ ਵਾਲੇ ਹਨ ਬੰਦ, ਬਚਣਗੇ ਸਿਰਫ਼ ਇਹ ਸਰਕਾਰੀ Bank
ਸਰਕਾਰੀ ਭਾਵ ਪਬਲਿਕ ਸੈਕਟਰ ਦੇ ਸਾਰੇ 12 ਬੈਂਕਾਂ (ਪੀ. ਐੱਸ. ਬੀ.) ਨੇ ਮਿਲ ਕੇ ਵਿੱਤੀ ਸਾਲ 2024-25 ਦੀ ਜੁਲਾਈ-ਸਤੰਬਰ ਤਿਮਾਹੀ ’ਚ ਕੁਲ 45,547 ਕਰੋਡ਼ ਰੁਪਏ ਦਾ ਪ੍ਰਾਫਿਟ ਕਮਾਇਆ ਸੀ। ਸ਼ੇਅਰ ਬਾਜ਼ਾਰਾਂ ’ਚ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ਐੱਸ. ਬੀ. ਆਈ. ਨੇ ਕੁਲ 49,456 ਕਰੋਡ਼ ਰੁਪਏ ਦੀ ਕਮਾਈ ’ਚ ਇਕੱਲੇ 40 ਫੀਸਦੀ ਦਾ ਯੋਗਦਾਨ ਦਿੱਤਾ।
ਇਹ ਵੀ ਪੜ੍ਹੋ : ਵੱਡਾ ਝਟਕਾ! ਹੁਣ Gold 'ਤੇ ਨਹੀਂ ਮਿਲੇਗੀ ਇਹ ਟੈਕਸ ਛੋਟ, ਅੱਜ ਤੋਂ ਲਾਗੂ ਹੋਏ ਨਵੇਂ ਨਿਯਮ
ਭਾਰਤੀ ਸਟੇਟ ਬੈਂਕ ਨੇ ਕਮਾਇਆ ਸਭ ਤੋਂ ਵੱਧ 20,160 ਕਰੋਡ਼ ਦਾ ਲਾਭ
ਭਾਰਤੀ ਸਟੇਟ ਬੈਂਕ ਨੇ ਵਿੱਤੀ ਸਾਲ 2025-26 ਦੀ ਦੂਜੀ ਤਿਮਾਹੀ ’ਚ 20,160 ਕਰੋਡ਼ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੀ ਤੁਲਨਾ ’ਚ 10 ਫੀਸਦੀ ਵੱਧ ਹੈ। ਫੀਸਦੀ ਦੇ ਹਿਸਾਬ ਨਾਲ ਚੇਨਈ ਸਥਿਤ ਇੰਡੀਅਨ ਓਵਰਸੀਜ਼ ਬੈਂਕ ਨੇ 58 ਫੀਸਦੀ ਦਾ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਅਤੇ 1,226 ਕਰੋਡ਼ ਰੁਪਏ ਦਾ ਸ਼ੁੱਧ ਲਾਭ ਕਮਾਇਆ। ਇਸ ਤੋਂ ਬਾਅਦ ਸੈਂਟਰਲ ਬੈਂਕ ਆਫ ਇੰਡੀਆ ਦਾ ਸਥਾਨ ਰਿਹਾ, ਜਿਸ ਨੇ 33 ਫੀਸਦੀ ਦੇ ਵਾਧੇ ਨਾਲ 1,213 ਕਰੋਡ਼ ਰੁਪਏ ਦਾ ਲਾਭ ਦਰਜ ਕੀਤਾ। ਇਸ ਤਿਮਾਹੀ ’ਚ ਬੈਂਕ ਆਫ ਬੜੌਦਾ ਅਤੇ ਯੂਨੀਅਨ ਬੈਂਕ ਆਫ ਇੰਡੀਆ ਨੂੰ ਛੱਡ ਕੇ ਜਨਤਕ ਖੇਤਰ ਦੇ ਹੋਰ ਬੈਂਕਾਂ ਨੇ ਪ੍ਰਾਫਿਟ ’ਚ ਵਾਧਾ ਦਰਜ ਕੀਤਾ।
ਇਹ ਵੀ ਪੜ੍ਹੋ : ICICI, HDFC, SBI, PNB ਤੇ Axis Bank ਖ਼ਾਤਾਧਾਰਕਾਂ ਲਈ ਮਹੱਤਵਪੂਰਨ ਖ਼ਬਰ, ਹੋਇਆ ਵੱਡਾ ਬਦਲਾਅ
ਬੈਂਕ ਆਫ ਬੜੌਦਾ ਅਤੇ ਯੂਨੀਅਨ ਬੈਂਕ ਆਫ ਇੰਡੀਆ ਦੇ ਲਾਭ ’ਚ ਗਿਰਾਵਟ
ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਬੈਂਕ ਆਫ ਬੜੌਦਾ ਦਾ ਨੈੱਟ ਪ੍ਰਾਫਿਟ 8 ਫੀਸਦੀ ਘੱਟ ਕੇ 4,809 ਕਰੋਡ਼ ਰੁਪਏ ਰਹਿ ਗਿਆ, ਜਦੋਂਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ ਬੈਂਕ ਦਾ ਸ਼ੁੱਧ ਲਾਭ 5,238 ਕਰੋਡ਼ ਰੁਪਏ ਸੀ। ਉਥੇ ਹੀ ਯੂਨੀਅਨ ਬੈਂਕ ਆਫ ਇੰਡੀਆ ਦਾ ਲਾਭ 10 ਫੀਸਦੀ ਘੱਟ ਕੇ 4,249 ਕਰੋਡ਼ ਰੁਪਏ ਰਹਿ ਗਿਆ। ਇਸ ਮਿਆਦ ’ਚ ਬੈਂਕ ਆਫ ਮਹਾਰਾਸ਼ਟਰ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਪ੍ਰਾਫਿਟ ’ਚ 23 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦੋਂਕਿ ਕੇਨਰਾ ਬੈਂਕ ਦੇ ਪ੍ਰਾਫਿਟ ’ਚ 19 ਫੀਸਦੀ, ਪੰਜਾਬ ਨੈਸ਼ਨਲ ਬੈਂਕ ਦੇ ਪ੍ਰਾਫਿਟ ’ਚ 14 ਫੀਸਦੀ ਅਤੇ ਇੰਡੀਅਨ ਬੈਂਕ ਦੇ ਪ੍ਰਾਫਿਟ ’ਚ 12 ਫੀਸਦੀ ਦੀ ਵਾਧਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਸਾਲ 2026 'ਚ ਸੋਨਾ ਬਣਾਏਗਾ ਕਈ ਨਵੇਂ ਰਿਕਾਰਡ, ਇਸ ਪੱਧਰ 'ਤੇ ਪਹੁੰਚ ਜਾਣਗੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
