ਗੋਲਡਮੈਨ ਸਾਕਸ ਨੇ ਵਧਾਈ ਭਾਰਤ ਦੀ ਰੇਟਿੰਗ, ਨਿਫਟੀ ਦੇ 29,000 ਤੱਕ ਪਹੁੰਚਣ ਦਾ ਅੰਦਾਜ਼ਾ
Tuesday, Nov 11, 2025 - 11:26 AM (IST)
ਨਵੀਂ ਦਿੱਲੀ - ਗਲੋਬਲ ਬ੍ਰੋਕਰੇਜ ਫਰਮ ਗੋਲਡਮੈਨ ਸਾਕਸ ਨੇ ਭਾਰਤੀ ਸ਼ੇਅਰ ਬਾਜ਼ਾਰ ਦੀ ਰੇਟਿੰਗ ਨੂੰ ਵਧਾ ਕੇ ‘ਓਵਰਵੇਟ’ ਕਰ ਦਿੱਤਾ ਹੈ। ਗੋਲਡਮੈਨ ਸਾਕਸ ਨੇ ਲੱਗਭਗ 13 ਮਹੀਨਿਆਂ ਬਾਅਦ ਇਹ ਕਦਮ ਚੁੱਕਿਆ ਹੈ। ਇਸ ਤੋਂ ਪਹਿਲਾਂ ਅਕਤੂਬਰ 2024 ’ਚ ਇਸਨੇ ਭਾਰਤ ਦੀ ਰੇਟਿੰਗ ਨੂੰ ਘਟਾ ਕੇ ‘ਨਿਊਟਰਲ’ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਧੜੰਮ ਡਿੱਗੀ ਚਾਂਦੀ ਦੀ ਕੀਮਤ , ਸੋਨੇ ਦੇ ਭਾਅ ਵੀ ਟੁੱਟੇ, ਜਾਣੋ ਕਿੰਨੀ ਹੋਈ 24K-22K Gold ਦੀ ਦਰ
ਰੇਟਿੰਗ ਵਧਾਉਣ ਦੇ ਨਾਲ ਹੀ ਗੋਲਡਮੈਨ ਸਾਕਸ ਨੇ ਨਿਫਟੀ 50 ਲਈ 29,000 ਅੰਕ ਦਾ ਟੀਚਾ ਦਿੱਤਾ ਹੈ, ਜਿਸ ਨੂੰ ਦਸੰਬਰ 2026 ਦੇ ਅੰਤ ਤੱਕ ਹਾਸਲ ਹੋਣ ਦੀ ਉਮੀਦ ਹੈ। ਇਹ ਮੌਜੂਦਾ ਪੱਧਰਾਂ ਤੋਂ ਕਰੀਬ 14 ਫੀਸਦੀ ਦੀ ਉਛਾਲ ਦੀ ਸੰਭਾਵਨਾ ਨੂੰ ਦਿਖਾਉਂਦਾ ਹੈ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਤੂਫ਼ਾਨੀ ਵਾਧਾ, ਜਾਣੋ ਅਚਾਨਕ ਇੰਨਾ ਮਹਿੰਗਾ ਕਿਉਂ ਹੋ ਗਿਆ 10 ਗ੍ਰਾਮ ਸੋਨਾ
ਬ੍ਰੋਕਰੇਜ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਨਿਵੇਸ਼ਕਾਂ ਨੂੰ ਆਉਣ ਵਾਲੇ ਸਮੇਂ ’ਚ ਫਾਇਨਾਂਸ਼ੀਅਲਸ, ਕੰਜ਼ਿਊਮਰ ਸਟੈਪਲਜ਼, ਡਿਫੈਂਸ ਅਤੇ ਆਇਲ ਮਾਰਕੀਟਿੰਗ ਕੰਪਨੀਆਂ ਵਰਗੇ ਸੈਕਟਰਾਂ ’ਤੇ ਦਾਅ ਲਾਉਣਾ ਚਾਹੀਦਾ ਹੈ। ਹਾਲਾਂਕਿ ਰਿਪੋਰਟ ’ਚ ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਕਮਾਈ ’ਚ ਕਮੀ, ਬਾਹਰੀ ਆਰਥਿਕ ਚੁਣੌਤੀਆਂ ਅਤੇ ਏ. ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਨੂੰ ਲੈ ਕੇ ਵਧੀਆਂ ਚਿੰਤਾਵਾਂ ਬਾਜ਼ਾਰ ਲਈ ਜੋਖਮ ਪੈਦਾ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : ਵਿਆਹ ਦੇ ਸੀਜ਼ਨ 'ਚ Gold-Silver ਦੀਆਂ ਕੀਮਤਾਂ ਦਾ ਵੱਡਾ ਧਮਾਕਾ, ਕੀਮਤੀ ਧਾਤਾਂ ਦੀ ਰਫ਼ਤਾਰ ਹੋਈ ਤੇਜ਼
ਗੋਲਡਮੈਨ ਸਾਕਸ ਨੇ ਕਿਹਾ ਕਿ ਇਸ ਸਾਲ ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰ ਡਾਲਰ ਦੇ ਸੰਦਰਭ ’ਚ 3 ਫੀਸਦੀ ਉੱਪਰ ਹੈ, ਜਦਕਿ ਦੂਜੇ ਉੱਭਰ ਰਹੇ ਬਾਜ਼ਾਰ ਲੱਗਭਗ 30 ਫੀਸਦੀ ਤੱਕ ਵਧੇ ਹਨ। ਇਹ ਪਿਛੜਾਪਨ ਪਿਛਲੇ 2 ਦਹਾਕਿਆਂ ’ਚ ਸਭ ਤੋਂ ਵੱਡਾ ਰਿਹਾ ਹੈ। ਰਿਪੋਰਟ ਮੁਤਾਬਕ ਇਸ ਦਾ ਕਾਰਨ ਮਹਿੰਗੇ ਵੈਲਿਊਏਸ਼ਨ, ਮੱਠੀ ਗ੍ਰੋਥ ਅਤੇ ਮੁਨਾਫੇ ’ਚ ਗਿਰਾਵਟ ਦੀਆਂ ਉਮੀਦਾਂ ਰਹੀਆਂ ਹਨ।
ਗੋਲਡਮੈਨ ਸਾਕਸ ਮੁਤਾਬਕ ਜਿਵੇਂ-ਜਿਵੇਂ ਇਹ ਸਾਲ ਅੱਗੇ ਵਧਿਆ, ਅਰਨਿੰਗਜ਼ ਅੰਦਾਜ਼ੇ ਘਟਣ ਅਤੇ ਟੈਰਿਫ ਨਾਲ ਜੁੜੀਆਂ ਬੇਨਿਯਮੀਆਂ ਨੇ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ ਕਮਜ਼ੋਰ ਕੀਤਾ। ਹਾਲਾਂਕਿ ਹੁਣ ਬ੍ਰੋਕਰੇਜ ਨੂੰ ਲੱਗਦਾ ਹੈ ਕਿ ਆਉਣ ਵਾਲੇ ਸਾਲ ’ਚ ਭਾਰਤੀ ਸ਼ੇਅਰ ਮਾਰਕੀਟ ਦਾ ਪ੍ਰਦਰਸ਼ਨ ਬਿਹਤਰ ਰਹੇਗਾ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਵਿਆਜ ਦਰਾਂ ’ਚ ਨਰਮੀ, ਜੀ. ਐੱਸ. ਟੀ. ’ਚ ਕਟੌਤੀ ਅਤੇ ਮੱਠੀ ਫਿਸਕਲ ਸਖ਼ਤੀ ਅਗਲੇ 2 ਸਾਲਾਂ ’ਚ ਭਾਰਤ ਦੀ ਗ੍ਰੋਥ ਰਿਕਵਰੀ ਨੂੰ ਮਜ਼ਬੂਤ ਕਰ ਸਕਦੇ ਹਨ। ਗੋਲਡਮੈਨ ਸਾਕਸ ਨੇ ਇਹ ਵੀ ਦੱਸਿਆ ਕਿ ਭਾਰਤ ਦੀ ਈ. ਪੀ. ਐੱਸ. (ਅਰਨਿੰਗ ਪ੍ਰਤੀ ਸ਼ੇਅਰ) ਡਾਊਨਗ੍ਰੇਡ ਸਾਈਕਲ ਆਮ 10 ਮਹੀਨਿਆਂ ਦੇ ਮੁਕਾਬਲੇ ਲੰਬਾ ਚਲਿਆ ਹੈ ਪਰ ਪਿਛਲੇ 3 ਮਹੀਨਿਆਂ ਤੋਂ ਇਸ ’ਚ ਸਥਿਰਤਾ ਆਈ ਹੈ। ਹੁਣ ਤੱਕ ਦੇ ਸਤੰਬਰ ਤਿਮਾਹੀ ਦੇ ਨਤੀਜੇ ਉਮੀਦ ਤੋਂ ਬਿਹਤਰ ਰਹੇ ਹਨ, ਜਿਸ ਨਾਲ ਚੋਣਵੇਂ ਸੈਕਟਰਾਂ ’ਚ ਅਪਗ੍ਰੇਡ ਦੀ ਸੰਭਾਵਨਾ ਬਣੀ ਹੈ।
ਇਹ ਵੀ ਪੜ੍ਹੋ : Cash Deposit 'ਤੇ IT ਵਿਭਾਗ ਦਾ ਸਖ਼ਤ ਨਿਯਮ, ਜਾਣੋ ਕਦੋਂ ਮਿਲ ਸਕਦੈ ਇਨਕਮ ਟੈਕਸ ਦਾ Notice
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
