ਅਕਤੂਬਰ 'ਚ ਥੋਕ ਮਹਿੰਗਾਈ 1.21% ਘਟੀ, 27 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੀ
Friday, Nov 14, 2025 - 05:46 PM (IST)
ਬਿਜ਼ਨੈੱਸ ਡੈਸਕ - ਦਾਲਾਂ ਅਤੇ ਸਬਜ਼ੀਆਂ ਵਰਗੇ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ’ਚ ਗਿਰਾਵਟ ਦੇ ਨਾਲ-ਨਾਲ ਈਂਧਨ ਅਤੇ ਤਿਆਰ ਵਸਤਾਂ ਦੀਆਂ ਕੀਮਤਾਂ ’ਚ ਨਰਮੀ ਨਾਲ ਥੋਕ ਮਹਿੰਗਾਈ ’ਚ ਅਕਤੂਬਰ ’ਚ ਗਿਰਾਵਟ ਦਰਜ ਕੀਤੀ ਗਈ ਅਤੇ ਇਹ 27 ਮਹੀਨਿਆਂ ਦੇ ਹੇਠਲੇ ਪੱਧਰ ਜ਼ੀਰੋ ਤੋਂ ਹੇਠਾਂ 1.21 ਫੀਸਦੀ ਰਹੀ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਵਣਜ ਅਤੇ ਉਦਯੋਗ ਮੰਤਰਾਲਾ ਦੇ ਨਵੇਂ ਅੰਕੜਿਆਂ ਅਨੁਸਾਰ ਅਕਤੂਬਰ ’ਚ ਥੋਕ ਮਹਿੰਗਾਈ ਦਰ ਜ਼ੀਰੋ ਤੋਂ 1.21 ਫੀਸਦੀ ਹੇਠਾਂ ਆ ਗਈ ਹੈ, ਜਦੋਂਕਿ ਸਤੰਬਰ ’ਚ ਇਹ 0.13 ਫੀਸਦੀ ਸੀ। ਇਸ ਦਾ ਮਤਲੱਬ ਹੈ ਕਿ ਕਈ ਚੀਜ਼ਾਂ ਪਿਛਲੇ ਮਹੀਨੇ ਦੇ ਮੁਕਾਬਲੇ ਸਸਤੀਆਂ ਹੋਈਆਂ ਹਨ। ਇਹ ਗਿਰਾਵਟ ਇਸ ਲਈ ਹੋਈ ਕਿਉਂਕਿ ਖਾਣ-ਪੀਣ ਦੀਆਂ ਚੀਜ਼ਾਂ, ਕੱਚਾ ਤੇਲ, ਗੈਸ, ਬਿਜਲੀ, ਮਿਨਰਲ ਆਇਲ ਅਤੇ ਧਾਤੂ ਵਰਗੀਆਂ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਘੱਟ ਹੋ ਗਈਆਂ। ਕਈ ਸਾਮਾਨਾਂ ਦੇ ਮੁੱਲ ਲਗਾਤਾਰ ਘਟਣ ਨਾਲ ਥੋਕ ਮਹਿੰਗਾਈ ਇਕ ਵਾਰ ਫਿਰ ਮਾਈਨਸ ’ਚ ਚਲੀ ਗਈ ।
ਇਹ ਵੀ ਪੜ੍ਹੋ : ਮਸਾਲਿਆਂ ਨਾਲ 'ਜਾਨ ਨੂੰ ਖ਼ਤਰਾ’: UN ਦੀ ਸੰਸਥਾ ਨੇ 'ਲੇਡ' ਦੀ ਹੱਦ ਕੀਤੀ ਤੈਅ, ਭਾਰਤੀ ਕੰਪਨੀਆਂ ਦੀ ਵਧੀ ਪਰੇਸ਼ਾਨੀ
ਪ੍ਰਚੂਨ ਭਾਵ ਆਮ ਲੋਕਾਂ ਦੀ ਜੇਬ ’ਤੇ ਪੈਣ ਵਾਲੀ ਮਹਿੰਗਾਈ ਵੀ ਅਕਤੂਬਰ ’ਚ ਕਾਫੀ ਘੱਟ ਹੋ ਗਈ। ਅੰਕੜਾ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਪ੍ਰਚੂਨ ਮਹਿੰਗਾਈ ਦਰ 0.25 ਫੀਸਦੀ ਰਹਿ ਗਈ, ਜਦੋਂਕਿ ਸਤੰਬਰ ’ਚ ਇਹ 1.54 ਫੀਸਦੀ ਸੀ। ਇਹ ਗਿਰਾਵਟ ਹੁਣ ਤੱਕ ਦੀ ਸੀ. ਪੀ. ਆਈ. ਸੀਰੀਜ਼ ’ਚ ਸਭ ਤੋਂ ਘੱਟ ਮਹਿੰਗਾਈ ਦੱਸੀ ਜਾ ਰਹੀ ਹੈ। ਮਹਿੰਗਾਈ ਘੱਟ ਹੋਣ ਦਾ ਸਭ ਤੋਂ ਵੱਡਾ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਦੇ ਮੁੱਲ ’ਚ ਵੱਡੀ ਕਮੀ ਹੈ, ਜਿਸ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਹੈ।
ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਹੋ HDFC ਬੈਂਕ ਦੇ ਗਾਹਕ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਬੰਦ ਹੋਵੇਗੀ...
ਖੁਰਾਕੀ ਕੀਮਤਾਂ ’ਚ ਗਿਰਾਵਟ ਅਤੇ ਜੀ. ਐੱਸ. ਟੀ. ਕਟੌਤੀ ਦਾ ਦਿਸਿਆ ਅਸਰ
ਅਕਤੂਬਰ ’ਚ ਮਹਿੰਗਾਈ ਘੱਟ ਹੋਣ ਦੀ ਵੱਡੀ ਵਜ੍ਹਾ ਇਹ ਰਹੀ ਕਿ ਖਾਣ-ਪੀਣ ਦੀਆਂ ਕਈ ਚੀਜ਼ਾਂ ਰਿਕਾਰਡ ਪੱਧਰ ’ਤੇ ਸਸਤੀਆਂ ਹੋ ਗਈਆਂ। ਇਸ ਦੇ ਨਾਲ ਹੀ ਸਰਕਾਰ ਨੇ ਹਾਲ ਹੀ ’ਚ ਕਈ ਸਾਮਾਨਾਂ ’ਤੇ ਜੀ. ਐੱਸ. ਟੀ. ਘੱਟ ਕੀਤਾ, ਜਿਸ ਦਾ ਅਸਰ ਵੀ ਕੀਮਤਾਂ ’ਤੇ ਦਿਸਿਆ ਅਤੇ ਚੀਜ਼ਾਂ ਸਸਤੀਆਂ ਹੋਈਆਂ। ਅਗਸਤ ’ਚ 10 ਮਹੀਨਿਆਂ ਬਾਅਦ ਮਹਿੰਗਾਈ ਥੋੜ੍ਹੀ ਵਧ ਗਈ ਸੀ ਪਰ ਸਤੰਬਰ ’ਚ ਥੋੜ੍ਹੀ ਘੱਟ ਹੋਈ ਅਤੇ ਅਕਤੂਬਰ ’ਚ ਤਾਂ ਇਹ ਤੇਜ਼ੀ ਨਾਲ ਹੇਠਾਂ ਆ ਗਈ। ਇਸ ਵਜ੍ਹਾ ਨਾਲ ਥੋਕ ਅਤੇ ਪ੍ਰਚੂਨ ਦੋਵਾਂ ਤਰ੍ਹਾਂ ਦੀ ਮਹਿੰਗਾਈ ’ਚ ਲੋਕਾਂ ਨੂੰ ਚੰਗੀ ਰਾਹਤ ਮਿਲੀ।
ਇਹ ਵੀ ਪੜ੍ਹੋ : RBI ਦਾ ਇਤਿਹਾਸਕ ਫ਼ੈਸਲਾ : SBI, HDFC, ICICI ਸਮੇਤ ਸਾਰੇ ਬੈਂਕਾਂ 'ਚ ਕੀਤਾ ਅਹਿਮ ਬਦਲਾਅ
ਕੇਂਦਰੀ ਬੈਂਕ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਨੀਤੀਗਤ ਰੈਪੋ ਦਰ ਨੂੰ 5.5 ਪ੍ਰਤੀਸ਼ਤ 'ਤੇ ਬਿਨਾਂ ਕਿਸੇ ਬਦਲਾਅ ਦੇ ਰੱਖਿਆ। ਪ੍ਰਚੂਨ ਅਤੇ ਥੋਕ ਮੁੱਲ ਸੂਚਕ ਅੰਕ ਮਹਿੰਗਾਈ ਵਿੱਚ ਗਿਰਾਵਟ RBI 'ਤੇ 3-5 ਦਸੰਬਰ ਨੂੰ ਹੋਣ ਵਾਲੀ ਆਪਣੀ ਅਗਲੀ ਮੁਦਰਾ ਨੀਤੀ ਸਮੀਖਿਆ ਮੀਟਿੰਗ ਵਿੱਚ ਰੈਪੋ ਦਰਾਂ ਵਿੱਚ ਕਟੌਤੀ ਕਰਨ ਲਈ ਦਬਾਅ ਪਾਏਗੀ। PHDCCI ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਅਤੇ ਸਕੱਤਰ ਜਨਰਲ ਰਣਜੀਤ ਮਹਿਤਾ ਨੇ ਕਿਹਾ ਕਿ ਉਦਯੋਗ ਸੰਸਥਾ ਨੂੰ ਉਮੀਦ ਹੈ ਕਿ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ, ਅਨਾਜ ਦੇ ਢੁਕਵੇਂ ਸਟਾਕ ਅਤੇ ਚੰਗੀ ਖਰੀਫ ਫਸਲ ਕਾਰਨ ਥੋਕ ਮਹਿੰਗਾਈ ਸੀਮਤ ਸੀਮਾਵਾਂ ਦੇ ਅੰਦਰ ਰਹੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
