ਅਮਰੀਕਾ ਤੇ ਚੀਨ ਦੇ ਆਰਥਿਕ ਅੰਕੜਿਆਂ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ’ਚ ਜਾਰੀ ਰਹੇਗਾ ਸੁਧਾਰ!
Monday, Nov 10, 2025 - 12:10 PM (IST)
ਨਵੀਂ ਦਿੱਲੀ (ਭਾਸ਼ਾ) - ਅਮਰੀਕੀ ਮਹਿੰਗਾਈ ਦੇ ਅੰਕੜਿਆਂ, ਵਪਾਰ ਟੈਕਸ ਨੂੰ ਲੈ ਕੇ ਜਾਰੀ ਬੇਯਕੀਨੀਆਂ ਅਤੇ ਚੀਨ ਦੇ ਮੁੱਖ ਆਰਥਿਕ ਅੰਕੜਿਆਂ ਤੋਂ ਪਹਿਲਾਂ ਆਉਣ ਵਾਲੇ ਹਫਤੇ ’ਚ ਸੋਨੇ ਦੀਆਂ ਕੀਮਤਾਂ ’ਚ ਸੁਧਾਰ ਜਾਰੀ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਆਇਆ ਵੱਡਾ ਬਦਲਾਅ, ਜਾਣੋ ਕਿੰਨੇ ਹੋਏ 24K-22K ਸੋਨੇ ਦੇ ਭਾਅ
ਵਿਸ਼ਲੇਸ਼ਕਾਂ ਨੇ ਇਹ ਅੰਦਾਜ਼ਾ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰੀ ਮੁਦਰਾ ਨੀਤੀ ਬਾਰੇ ਸਪੱਸ਼ਟਤਾ ਲਈ ਅਮਰੀਕੀ ਫੈੱਡਰਲ ਰਿਜ਼ਰਵ ਦੇ ਅਧਿਕਾਰੀਆਂ ਦੀਆਂ ਟਿੱਪਣੀਆਂ ’ਤੇ ਵੀ ਸਖਤ ਨਜ਼ਰ ਰੱਖੀ ਜਾਵੇਗੀ। ਇਸ ਨਾਲ ਨਜ਼ਦੀਕੀ ਭਵਿੱਖ ’ਚ ਸਰਾਫਾ ਕੀਮਤਾਂ ਦੀ ਦਿਸ਼ਾ ਤੈਅ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਹੁਣ ਚਾਂਦੀ ਵੀ ਬਣੇਗੀ ਔਖੇ ਸਮੇਂ ਦਾ ਸਹਾਰਾ, 2026 ਤੋਂ ਲਾਗੂ ਹੋਣਗੇ ਨਵੇਂ ਨਿਯਮ
ਜੇ. ਐੱਮ. ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਈ. ਬੀ. ਜੀ.-ਕਮੋਡਿਟੀ ਅਤੇ ਕਰੰਸੀ ਰਿਸਰਚ ਦੇ ਵਾਈਸ ਪ੍ਰੈਜ਼ੀਡੈਂਟ ਪ੍ਰਣਵ ਮੇਰ ਨੇ ਕਿਹਾ,‘‘ਸੋਨੇ ਦੀਆਂ ਕੀਮਤਾਂ ’ਚ ਸਿਹਤਮੰਦ ਗਿਰਾਵਟ ਜਾਂ ਹੋਰ ਸੁਧਾਰ ਦੀ ਉਮੀਦ ਹੈ ਕਿਉਂਕਿ ਸਾਰਿਆਂ ਦਾ ਧਿਆਨ ਮਹਿੰਗਾਈ ਦੇ ਅੰਕੜਿਆਂ, ਟੈਕਸ ’ਤੇ ਅਮਰੀਕੀ ਸੁਪਰੀਮ ਕੋਰਟ ਦੀ ਸੁਣਵਾਈ, ਫੈੱਡ ਅਧਿਕਾਰੀਆਂ ਦੇ ਭਾਸ਼ਣਾਂ ਅਤੇ ਚੀਨੀ ਅੰਕੜਿਆਂ ’ਤੇ ਰਹੇਗਾ।’’
ਇਹ ਵੀ ਪੜ੍ਹੋ : Digital Gold ਖ਼ਰੀਦਦਾਰ ਸਾਵਧਾਨ! ਸੇਬੀ ਨੇ ਜਾਰੀ ਕੀਤੀ ਵੱਡੀ ਚਿਤਾਵਨੀ
ਉਨ੍ਹਾਂ ਕਿਹਾ ਕਿ ਸੋਨੇ ਦੀਆਂ ਕੀਮਤਾਂ ਇਸ ਹਫਤੇ ਥੋੜ੍ਹੀਆਂ ਘਟੀਆਂ ਪਰ ਇਹ ਧਾਤੂ ਮੁੱਖ ਤੌਰ ’ਤੇ ਇਕ ਸੀਮਿਤ ਘੇਰੇ ’ਚ ਹੀ ਰਹੀ। ਮਜ਼ਬੂਤ ਡਾਲਰ ਅਤੇ ਸੁਸਤ ਭੌਤਿਕ ਮੰਗ ਕਾਰਨ ਇਸ ਦੀ ਤੇਜ਼ੀ ਸੀਮਿਤ ਰਹੀ। ਪ੍ਰਚੂਨ ਖਰੀਦਦਾਰ ਕੀਮਤਾਂ ’ਚ ਹੋਰ ਗਿਰਾਵਟ ਦੇ ਖਦਸ਼ੇ ਕਾਰਨ ਬਾਜ਼ਾਰ ਤੋਂ ਦੂਰ ਹਨ।
ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ’ਤੇ ਦਸੰਬਰ ਡਲਿਵਰੀ ਵਾਲੇ ਸੋਨੇ ਦਾ ਵਾਅਦਾ ਭਾਅ ਪਿਛਲੇ ਹਫਤੇ 165 ਰੁਪਏ ਜਾਂ 0.14 ਫੀਸਦੀ ਦੀ ਗਿਰਾਵਟ ਨਾਲ ਸ਼ੁੱਕਰਵਾਰ ਨੂੰ 1,21,067 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ।
ਇਹ ਵੀ ਪੜ੍ਹੋ : RBI ਦਾ ਵੱਡਾ ਕਦਮ, ਹੁਣ ਬੱਚੇ ਵੀ ਬੈਂਕ ਖਾਤੇ ਤੋਂ ਬਿਨਾਂ ਕਰ ਸਕਣਗੇ UPI ਪੇਮੈਂਟ, ਜਾਣੋ ਕਿਵੇਂ
ਏਂਜਲ ਵਨ ਦੇ ਡੀ. ਵੀ. ਪੀ. (ਖੋਜ, ਗੈਰ-ਖੇਤੀਬਾੜੀ ਜਿਣਸ ਅਤੇ ਮੁਦਰਾ) ਪ੍ਰਥਮੇਸ਼ ਮਾਲਿਆ ਨੇ ਕਿਹਾ,‘‘ਇਸ ਦੌਰਾਨ ਐੱਮ. ਸੀ. ਐਕਸ. ’ਤੇ ਸੋਨੇ ਦਾ ਵਾਅਦਾ ਭਾਅ 1,17,000-1,22,000 ਰੁਪਏ ਪ੍ਰਤੀ 10 ਗ੍ਰਾਮ ਦੇ ਘੇਰੇ ’ਚ ਰਿਹਾ।
ਅਮਰੀਕੀ ਕਿਰਤ ਬਾਜ਼ਾਰ ਦੀ ਕਮਜ਼ੋਰ ਰਿਪੋਰਟ, ਸੁਰੱਖਿਅਤ ਨਿਵੇਸ਼ ਦੀ ਮੰਗ, ਅਮਰੀਕਾ ’ਚ ਵਿਆਜ ਦਰਾਂ ’ਚ ਕਟੌਤੀ ਦੀ ਉਮੀਦ ਅਤੇ ਕੇਂਦਰੀ ਬੈਂਕ ਦੀ ਖਰੀਦਦਾਰੀ ਨਾਲ ਨਜ਼ਦੀਕੀ ਭਵਿੱਖ ’ਚ ਸੋਨੇ ਦੀ ਕੀਮਤ ਪ੍ਰਭਾਵਿਤ ਹੋ ਸਕਦੀ ਹੈ।’’
ਉਨ੍ਹਾਂ ਅੱਗੇ ਕਿਹਾ,‘‘ਸੋਨਾ 1979 ਤੋਂ ਬਾਅਦ ਆਪਣੀ ਸਾਲਾਨਾ ਵਾਧੇ ਦੀ ਰਾਹ ’ਤੇ ਹੈ ਅਤੇ ਜੇਕਰ ਮੌਜੂਦਾ ਬੁਨਿਆਦੀ ਕਾਰਕ ਪ੍ਰਭਾਵਸ਼ਾਲੀ ਰਹੇ ਤਾਂ ਜਲਦ ਹੀ ਸੋਨੇ ਦੀਆਂ ਕੀਮਤਾਂ ’ਚ ਹੋਰ ਤੇਜ਼ੀ ਆ ਸਕਦੀ ਹੈ।’’
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
