''GST ’ਚ ਬਦਲਾਅ ਦਰਮਿਆਨ ਜੁਲਾਈ-ਸਤੰਬਰ ’ਚ FMCG ਦੀ ਵਿਕਰੀ ’ਚ ਮੱਠਾ ਵਾਧਾ''

Wednesday, Nov 19, 2025 - 11:21 AM (IST)

''GST ’ਚ ਬਦਲਾਅ ਦਰਮਿਆਨ ਜੁਲਾਈ-ਸਤੰਬਰ ’ਚ FMCG ਦੀ ਵਿਕਰੀ ’ਚ ਮੱਠਾ ਵਾਧਾ''

ਨਵੀਂ ਦਿੱਲੀ (ਭਾਸ਼ਾ) - ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦੀਆਂ ਦਰਾਂ ’ਚ ਬਦਲਾਅ ਨਾਲ ਪੈਦਾ ਹੋਈਆਂ ਰੁਕਾਵਟਾਂ ਕਾਰਨ ਜੁਲਾਈ-ਸਤੰਬਰ ਤਿਮਾਹੀ ਦੌਰਾਨ ਰੋਜ਼ਾਨਾ ਖਪਤ ਦਾ ਘਰੇਲੂ ਸਾਮਾਨ (ਐੱਫ. ਐੱਮ. ਸੀ. ਜੀ.) ਖੇਤਰ ਦੀ ਵਿਕਰੀ ਦਾ ਵਾਧਾ ਮਾਤਰਾ ਦੇ ਹਿਸਾਬ ਨਾਲ ਮੱਠਾ ਹੋ ਕੇ 5.4 ਫ਼ੀਸਦੀ ਰਹਿ ਗਿਆ। ਦੂਜੇ ਪਾਸੇ ਮੁੱਲ ਵਾਧਾ ਵਧ ਕੇ 12.9 ਫ਼ੀਸਦੀ ਹੋ ਗਿਆ।

ਇਹ ਵੀ ਪੜ੍ਹੋ :    ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ

ਡਾਟਾ ਵਿਸ਼ਲੇਸ਼ਣ ਕੰਪਨੀ ਨੀਲਸਨ ਆਈ. ਕਿਊ. ਦੀ ਤਾਜ਼ਾ ਰਿਪੋਰਟ ਅਨੁਸਾਰ ਪੇਂਡੂ ਬਾਜ਼ਾਰ ’ਚ ਵੀ ਸਾਲਾਨਾ ਆਧਾਰ ’ਤੇ ਗਿਰਾਵਟ ਆਈ ਅਤੇ ਇਹ 8.4 ਫ਼ੀਸਦੀ ਤੋਂ ਘਟ ਕੇ 7.7 ਫ਼ੀਸਦੀ ਹੋ ਗਿਆ। ਹਾਲਾਂਕਿ ਇਹ ਲਗਾਤਾਰ 7ਵੀਂ ਤਿਮਾਹੀ ’ਚ ਸ਼ਹਿਰੀ ਖੇਤਰਾਂ ’ਚ ਵਿਕਰੀ ਦੀ ਰਫ਼ਤਾਰ ਨਾਲ ਅੱਗੇ ਰਿਹਾ। ਇਸ ’ਚ ਕਿਹਾ ਗਿਆ, ‘‘ਬਾਜ਼ਾਰ ’ਚ ਮਾਤਰਾ ਦੇ ਲਿਹਾਜ਼ ਨਾਲ 5.4 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦੋਂ ਕਿ ਕੀਮਤਾਂ ’ਚ 7.1 ਫ਼ੀਸਦੀ ਦਾ ਵਾਧਾ ਹੋਇਆ। ਇਕਾਈ (ਯੂਨਿਟ) ਸਬੰਧੀ ਵਾਧਾ, ਸਮੁੱਚੇ ਵਾਧੇ ਨਾਲੋਂ ਵੱਧ ਰਿਹਾ, ਜੋ ਛੋਟੇ ਪੈਕਟ ਦੇ ਪ੍ਰਤੀ ਖਪਤਕਾਰ ਦੀ ਮਜ਼ਬੂਤ ਪਸੰਦ ਦਾ ਸੰਕੇਤ ਹੈ।’’

ਇਹ ਵੀ ਪੜ੍ਹੋ :    ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਜਾਣੋ ਰਿਕਾਰਡ ਪੱਧਰ ਤੋਂ ਹੁਣ ਤੱਕ ਕਿੰਨੀ ਡਿੱਗ ਚੁੱਕੀ ਹੈ Gold ਦੀ ਕੀਮਤ

ਛੋਟੇ ਸ਼ਹਿਰਾਂ ’ਚ ਹੋ ਰਿਹਾ ਹੈ ਮਾਮੂਲੀ ਸੁਧਾਰ

ਸ਼ਹਿਰੀ ਬਾਜ਼ਾਰ ’ਚ ਖਾਸ ਕਰ ਕੇ ਛੋਟੇ ਸ਼ਹਿਰਾਂ ’ਚ ਮਾਮੂਲੀ ਸੁਧਾਰ ਹੋ ਰਿਹਾ ਹੈ। ਹਾਲਾਂਕਿ ਕ੍ਰਮਵਾਰ ਤੌਰ ’ਤੇ ਇਸ ’ਚ ਮੰਦੀ ਵੇਖੀ ਗਈ। ਸ਼ਹਿਰੀ ਬਾਜ਼ਾਰ ਐੱਫ. ਐੱਮ. ਸੀ. ਜੀ. ਮੰਗ ’ਚ ਇਸ ਦੀ ਵੱਡੀ ਹਿੱਸੇਦਾਰੀ ਹੈ। ਪੇਂਡੂ ਬਾਜ਼ਾਰ ਸਮਰੱਥਾ ਤੋਂ ਪ੍ਰੇਰਿਤ ਰਿਹਾ, ਜਿਸ ਦੀ ਐੱਫ. ਐੱਮ. ਸੀ. ਜੀ. ਮੰਗ ’ਚ ਲੱਗਭਗ 38 ਫ਼ੀਸਦੀ ਹਿੱਸੇਦਾਰੀ ਹੈ। ਭਾਰਤ ’ਚ ਨੀਲਸਨ ਆਈ. ਕਿਊ. ਦੇ ਗਾਹਕ ਸਫਲਤਾ (ਐੱਫ. ਐੱਮ. ਸੀ. ਜੀ.) ਦੇ ਮੁਖੀ ਸ਼ਾਰੰਗ ਪੰਤ ਨੇ ਕਿਹਾ, ‘‘ਭਾਰਤੀ ਐੱਫ. ਐੱਮ. ਸੀ. ਜੀ. ਖੇਤਰ ਲਗਾਤਾਰ ਮਜ਼ਬੂਤੀ ਵਿਖਾ ਰਿਹਾ ਹੈ ਅਤੇ ਪੇਂਡੂ ਬਾਜ਼ਾਰ ਲਗਾਤਾਰ 7ਵੀਂ ਤਿਮਾਹੀ ’ਚ ਮੋਹਰੀ ਰਿਹਾ ਹੈ। ਸ਼ਹਿਰੀ ਖੇਤਰਾਂ ’ਚ ਖਾਸ ਕਰ ਕੇ ਛੋਟੇ ਸ਼ਹਿਰਾਂ ’ਚ ਸੁਧਾਰ ਦੀ ਰਫ਼ਤਾਰ ਤੇਜ਼ ਹੋ ਰਹੀ ਹੈ। ਹਾਲਾਂਕਿ ਪੇਂਡੂ ਮੰਗ ਵਿਕਰੀ ਵਿਸਥਾਰ ਦਾ ਆਧਾਰ ਬਣੀ ਹੋਈ ਹੈ। ਈ-ਕਾਮਰਸ, ਖਾਸ ਕਰ ਕੇ ਚੋਟੀ ਦੇ 8 ਮਹਾਨਗਰਾਂ ’ਚ ਵਿਕਾਸ ਦਾ ਇਕ ਪ੍ਰਮੁੱਖ ਇੰਜਣ ਬਣਿਆ ਹੋਇਆ ਹੈ।’’

ਇਹ ਵੀ ਪੜ੍ਹੋ :    ਪੋਤੇ ਨੂੰ ਮਿਲੀ ਦਾਦਾ ਜੀ ਦੀ 1996 ਦੀ SBI ਪਾਸਬੁੱਕ, ਬੈਂਕ 'ਚ ਜਮ੍ਹਾਂ ਰਕਮ ਦੇਖ ਕੇ ਉੱਡੇ ਹੋਸ਼...

ਈ-ਕਾਮਰਸ ਨੇ ਐੱਫ. ਐੱਮ. ਸੀ. ਜੀ. ’ਚ ਦਰਜ ਕੀਤਾ ਵਾਧਾ

ਈ-ਕਾਮਰਸ ਨੇ ਐੱਫ. ਐੱਮ. ਸੀ. ਜੀ. ’ਚ ਵੀ ਵਾਧਾ ਦਰਜ ਕੀਤਾ ਅਤੇ ਸਾਰੇ 8 ਮਹਾਨਗਰਾਂ ’ਚ ਕੁੱਲ ਵਿਕਰੀ ’ਚ ਇਸ ਦੀ ਹਿੱਸੇਦਾਰੀ ਇਕ ਫ਼ੀਸਦੀ ਵਧ ਗਈ। ਉਨ੍ਹਾਂ ਕਿਹਾ ਕਿ ਮਹਿੰਗਾਈ ’ਚ ਕਮੀ ਨਾਲ ਖਪਤ ਦਾ ਪਰਿਦ੍ਰਿਸ਼ ਹਾਂ-ਪੱਖੀ ਬਣਿਆ ਹੋਇਆ ਹੈ ਅਤੇ ਖਪਤ ’ਤੇ ਜੀ. ਐੱਸ. ਟੀ. ਬਦਲਾਵਾਂ ਦਾ ਅਸਰ ਅਗਲੀਆਂ ਦੋ ਤਿਮਾਹੀਆਂ ’ਚ ਦਿਸਣ ਦੀ ਉਮੀਦ ਹੈ।

ਇਹ ਵੀ ਪੜ੍ਹੋ :     RBI ਦਾ ਇਤਿਹਾਸਕ ਫ਼ੈਸਲਾ : SBI, HDFC, ICICI ਸਮੇਤ ਸਾਰੇ ਬੈਂਕਾਂ 'ਚ ਕੀਤਾ ਅਹਿਮ ਬਦਲਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News