US-China ਸਮਝੌਤੇ ਦਾ ਅਸਰ, ਭਾਰਤ ਲਈ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਦੀ ਰਾਹ ਹੋਈ ਮੁਸ਼ਕਿਲ

Tuesday, Nov 11, 2025 - 11:12 AM (IST)

US-China ਸਮਝੌਤੇ ਦਾ ਅਸਰ, ਭਾਰਤ ਲਈ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਦੀ ਰਾਹ ਹੋਈ ਮੁਸ਼ਕਿਲ

ਨਵੀਂ ਦਿੱਲੀ - ਅਮਰੀਕਾ ਅਤੇ ਚੀਨ ਵਿਚਕਾਰ ਜਾਰੀ ਟੈਰਿਫ ਵਾਰ ’ਚ ਆਈ ਨਰਮੀ ਨੇ ਭਾਰਤ ਦੇ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਸੈਕਟਰ ਦੇ ਸਾਹਮਣੇ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਹੁਣ ਤੱਕ ਦੋਵਾਂ ਦੇਸ਼ਾਂ ਵਿਚਕਾਰ ਵਧਦੇ ਵਪਾਰਕ ਤਣਾਅ ਕਾਰਨ ਕਈ ਬਹੁ-ਰਾਸ਼ਟਰੀ ਕੰਪਨੀਆਂ ‘ਚਾਈਨਾ ਪਲਸ ਵਨ’ ਰਣਨੀਤੀ ਅਪਣਾ ਕੇ ਭਾਰਤ ਨੂੰ ਇਕ ਬਦਲਵੇਂ ਉਤਪਾਦਨ ਕੇਂਦਰ ਵਜੋਂ ਦੇਖ ਰਹੀਆਂ ਸਨ ਪਰ ਜਿਵੇਂ-ਜਿਵੇਂ ਅਮਰੀਕਾ ਅਤੇ ਚੀਨ ਵਿਚਕਾਰ ਸਮਝੌਤੇ ਦੇ ਸੰਕੇਤ ਮਿਲ ਰਹੇ ਹਨ, ਭਾਰਤ ਲਈ ਨਿਵੇਸ਼ ਆਕਰਸ਼ਿਤ ਕਰਨ ਦੀ ਰਫ਼ਤਾਰ ਸੁਸਤ ਪੈਣ ਦਾ ਖ਼ਤਰਾ ਵਧ ਗਿਆ ਹੈ।

ਇਹ ਵੀ ਪੜ੍ਹੋ :     ਧੜੰਮ ਡਿੱਗੀ ਚਾਂਦੀ ਦੀ ਕੀਮਤ , ਸੋਨੇ ਦੇ ਭਾਅ ਵੀ ਟੁੱਟੇ, ਜਾਣੋ ਕਿੰਨੀ ਹੋਈ 24K-22K Gold ਦੀ ਦਰ

ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਦੋਵਾਂ ਮਹਾਸ਼ਕਤੀਆਂ ਵਿਚਕਾਰ ਵਪਾਰਕ ਰਿਸ਼ਤਿਆਂ ’ਚ ਸੁਧਾਰ ਜਾਰੀ ਰਿਹਾ ਤਾਂ ਚੀਨ ਦੀ ਮੈਨੂਫੈਕਚਰਿੰਗ ਮੁਕਾਬਲੇਬਾਜ਼ੀ ਫਿਰ ਮਜ਼ਬੂਤ ਹੋ ਸਕਦੀ ਹੈ। ਇਸ ਨਾਲ ਭਾਰਤ ਲਈ ‘ਮੇਕ ਇਨ ਇੰਡੀਆ’ ਅਤੇ ਪੀ. ਐੱਲ. ਆਈ. ਯੋਜਨਾਵਾਂ ਤਹਿਤ ਬਣਾਏ ਗਏ ਉਤਪਾਦਨ ਟੀਚਿਆਂ ਨੂੰ ਹਾਸਲ ਕਰਨਾ ਹੋਰ ਵੀ ਮੁਸ਼ਕਿਲ ਹੋ ਜਾਵੇਗਾ। ਬੁਸਾਨ ’ਚ ਅਮਰੀਕੀ ਅਤੇ ਚੀਨੀ ਰਾਸ਼ਟਰਪਤੀਆਂ ਦੀ ਮੁਲਾਕਾਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਤਣਾਅ ’ਚ ਆਈ ਕਮੀ ਨੂੰ ‘ਸਫਲ’ ਦੱਸਿਆ ਗਿਆ ਪਰ ਇਸ ਵਿਕਾਸ ਨੇ ਭਾਰਤ ਦੇ ਇਲੈਕਟ੍ਰਾਨਿਕਸ ਉਦਯੋਗ ਦੀ ਚਿੰਤਾ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ :     Gold-Silver ਦੀਆਂ ਕੀਮਤਾਂ 'ਚ ਤੂਫ਼ਾਨੀ ਵਾਧਾ, ਜਾਣੋ ਅਚਾਨਕ ਇੰਨਾ ਮਹਿੰਗਾ ਕਿਉਂ ਹੋ ਗਿਆ 10 ਗ੍ਰਾਮ ਸੋਨਾ

ਯੂ. ਐੱਸ.-ਚੀਨ ਸਮਝੌਤੇ ਦਾ ਅਸਰ

ਅਮਰੀਕਾ ਵੱਲੋਂ ਚੀਨ ਤੋਂ ਦਰਾਮਦ ਕੀਤੇ ਸਾਮਾਨਾਂ ’ਤੇ ਲਾਏ ਗਏ ਟੈਰਿਫ ’ਚ ਕਮੀ ਤੋਂ ਬਾਅਦ ਭਾਰਤੀ ਇਲੈਕਟ੍ਰਾਨਿਕਸ ਕੰਪਨੀਆਂ ਨੇ ਮੁਕਾਬਲੇ ’ਚ ਪਿਛੜਨ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਉਦਯੋਗ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕੀ ਬਾਜ਼ਾਰ ’ਚ ਉਨ੍ਹਾਂ ਦੀ ਪਕੜ ਕਮਜ਼ੋਰ ਹੋ ਸਕਦੀ ਹੈ ਕਿਉਂਕਿ ਹੁਣ ਚੀਨ ਦੇ ਉਤਪਾਦ ਹੋਰ ਸਸਤੇ ਹੋ ਕੇ ਉਥੇ ਪਹੁੰਚਣਗੇ। ਇਸ ਕਾਰਨ ਭਾਰਤੀ ਉਦਯੋਗ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੰਭਾਵੀ ਅਸਰ ਨੂੰ ਘੱਟ ਕਰਨ ਲਈ ਸਹਾਇਕ ਨੀਤੀਗਤ ਕਦਮ ਚੁੱਕੇ।

ਇਹ ਵੀ ਪੜ੍ਹੋ :     Cash Deposit 'ਤੇ IT ਵਿਭਾਗ ਦਾ ਸਖ਼ਤ ਨਿਯਮ, ਜਾਣੋ ਕਦੋਂ ਮਿਲ ਸਕਦੈ ਇਨਕਮ ਟੈਕਸ ਦਾ Notice

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸੀ ਜ਼ਿਨਪਿੰਗ ਵਿਚਕਾਰ 30 ਅਕਤੂਬਰ ਨੂੰ ਹੋਈ ਮੁਲਾਕਾਤ ਤੋਂ ਬਾਅਦ ਅਮਰੀਕਾ ਨੇ ਚੀਨ ’ਤੇ ਲਾਏ ਫੈਂਟਾਈਲ ਟੈਰਿਫ ਨੂੰ 20 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰ ਦਿੱਤਾ ਹੈ। ਇਕ ਰਿਪੋਰਟ ਮੁਤਾਬਕ ਇਸ ਕਦਮ ਨਾਲ ਭਾਰਤ ਨੂੰ ਹੁਣ ਤੱਕ ਜੋ ਮੁਕਾਬਲੇਬਾਜ਼ੀ ਵਾਲਾ ਲਾਭ ਮਿਲ ਰਿਹਾ ਸੀ, ਉਹ ਕਾਫ਼ੀ ਘੱਟ ਹੋ ਗਿਆ ਹੈ।

ਇਹ ਵੀ ਪੜ੍ਹੋ :    ਵਿਆਹ ਦੇ ਸੀਜ਼ਨ 'ਚ Gold-Silver ਦੀਆਂ ਕੀਮਤਾਂ ਦਾ ਵੱਡਾ ਧਮਾਕਾ, ਕੀਮਤੀ ਧਾਤਾਂ ਦੀ ਰਫ਼ਤਾਰ ਹੋਈ ਤੇਜ਼

ਆਈ. ਸੀ. ਈ.ਏ. ਦੀ ਚਿੰਤਾ

ਇੰਡੀਆ ਸੈਲੂਲਰ ਐਂਡ ਇਲੈਕਟ੍ਰਾਨਿਕਸ ਐਸੋਸੀਏਸ਼ਨ (ਆਈ. ਸੀ. ਈ. ਏ.) ਨੇ 6 ਨਵੰਬਰ ਨੂੰ ਸਰਕਾਰ ਨੂੰ ਲਿਖੇ ਪੱਤਰ ’ਚ ਕਿਹਾ ਕਿ ਚੀਨ ਦੇ ਸਾਮਾਨਾਂ ’ਤੇ ਅਮਰੀਕੀ ਟੈਰਿਫ ’ਚ ਕਟੌਤੀ ਨਾਲ ਭਾਰਤ ਦੀਆਂ ਇਲੈਕਟ੍ਰਾਨਿਕਸ ਕੰਪਨੀਆਂ ਦੇ ਮੁਨਾਫੇ ’ਚ ਲੱਗਭਗ 10 ਫੀਸਦੀ ਤੱਕ ਦੀ ਗਿਰਾਵਟ ਆ ਸਕਦੀ ਹੈ। ਆਈ. ਸੀ. ਈ. ਏ. ਦੇਸ਼ ਦੀਆਂ ਪ੍ਰਮੁੱਖ ਇਲੈਕਟ੍ਰਾਨਿਕਸ ਕੰਪਨੀਆਂ ਐਪਲ, ਗੂਗਲ, ਮੋਟਰੋਲਾ, ਫੋਕਸਕਾਨ, ਵੀਵੋ, ਓਪੋ, ਲਾਵਾ, ਡਿਕਸਨ, ਫਲੈਕਸ ਅਤੇ ਟਾਟਾ ਇਲੈਕਟ੍ਰਾਨਿਕਸ ਦੀ ਅਗਵਾਈ ਕਰਦੀ ਹੈ। ਇਹ ਸਥਿਤੀ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ‘ਮੇਕ ਇਨ ਇੰਡੀਆ’ ਪਹਿਲ ਤਹਿਤ ਭਾਰਤ ਦੇ ਜਿਨ੍ਹਾਂ ਖੇਤਰਾਂ ਨੇ ਸਭ ਤੋਂ ਤੇਜ਼ ਤਰੱਕੀ ਕੀਤੀ ਹੈ, ਉਨ੍ਹਾਂ ’ਚ ਇਲੈਕਟ੍ਰਾਨਿਕਸ ਸੈਕਟਰ ਪ੍ਰਮੁੱਖ ਰਿਹਾ ਹੈ। ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਸਮਝੌਤੇ ਨਾਲ ਪੈਦਾ ਹੋਈ ਇਹ ਨਵੀਂ ਚੁਣੌਤੀ ਭਾਰਤ ਦੀ ਇਸ ਸਫ਼ਲਤਾ ਨੂੰ ਹੌਲੀ ਕਰਨ ਦਾ ਖ਼ਤਰਾ ਪੈਦਾ ਕਰ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News