ਕੇਂਦਰੀ ਬੈਂਕ ਨੇ NBFC-ਮਾਈਕ੍ਰੋ ਫਾਇਨਾਂਸ ਸੰਸਥਾਵਾਂ ਲਈ 9.18 ਫੀਸਦੀ ਔਸਤ ਆਧਾਰ ਦਰ ਤੈਅ ਕੀਤੀ

06/28/2019 5:07:15 PM

ਮੁੰਬਈ — ਰਿਜ਼ਰਵ ਬੈਂਕ ਨੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਅਤੇ ਸੂਖਮ ਵਿੱਤੀ ਸੰਸਥਾਵਾਂ ਦੇ ਕਰਜ਼ੇ ਦੀ ਔਸਤ ਦਰ 9.18 ਫੀਸਦੀ ਤੈਅ ਕੀਤੀ ਹੈ। ਇਹ ਦਰ 1 ਜੁਲਾਈ ਤੋਂ ਲਾਗੂ ਹੋਵੇਗੀ ਅਤੇ ਅਜਿਹੀਆਂ ਸੰਸਥਾਵਾਂ ਗਾਹਕਾਂ ਤੋਂ ਕਰਜ਼ੇ 'ਤੇ ਵਿਆਜ ਇਸ ਦੇ ਆਧਾਰ 'ਤੇ ਤੈਅ ਕਰਨਗੀਆਂ। ਰਿਜ਼ਰਵ ਬੈਂਕ ਨੇ ਇਕ ਰੀਲੀਜ਼ ਵਿਚ ਕਿਹਾ,'ਗੈਰ ਬੈਂਕਿੰਗ ਵਿੱਤੀ ਕੰਪਨੀਆਂ ਅਤੇ ਮਾਈਕ੍ਰੋ ਫਾਂਇਨਾਂਸ ਸੰਸਥਾਵਾਂ ਆਪਣੇ ਗਾਹਕਾਂ ਨੂੰ ਇਕ ਜੁਲਾਈ ਤੋਂ ਔਸਤਨ 9.18 ਫੀਸਦੀ ਦੀ ਆਧਾਰ ਦਰ 'ਤੇ ਕਰਜ਼ਾ ਦੇ ਸਕਣਗੀਆਂ। ਕੇਂਦਰੀ ਬੈਂਕ ਨੇ 2014 ਵਿਚ ਇਕ ਸਰਕੂਲਰ 'ਚ NBFC ਅਤੇ ਸੂਖਮ ਵਿੱਤੀ ਸੰਸਥਾਵਾਂ ਨੂੰ ਹਰ ਤਿਮਾਹੀ ਦੇ ਆਖਰੀ ਕੰਮ ਵਾਲੇ ਦਿਨ ਨੂੰ ਕਰਜ਼ੇ ਲਈ ਔਸਤ ਆਧਾਰ ਦਰ ਨਿਰਧਾਰਤ ਕਰਨ ਦਾ ਐਲਾਨ ਕੀਤਾ ਸੀ। ਰਿਜ਼ਰਵ ਬੈਂਕ NBFC-ਮਾਈਕ੍ਰੋ ਵਿੱਤੀ ਸੰਸਥਾਵਾਂ ਲਈ ਔਸਤ ਆਧਾਰ ਦਰ ਦਾ ਨਿਰਧਾਰਨ ਪੰਜ ਸਭ ਤੋਂ ਵੱਡੇ ਵਪਾਰਕ ਬੈਂਕਾਂ ਦੀ ਔਸਤ ਆਧਾਰ ਦਰ 'ਤੇ ਕਰਦਾ ਹੈ।
 


Related News