ਦਸੰਬਰ ਤਿਮਾਹੀ ''ਚ ਬੈਂਕ ਕਰਜ਼ ਦੀ ਵਾਧਾ ਦਰ 10 ਫੀਸਦੀ ਦੇ ਪਾਰ ਪਹੁੰਚੀ

Wednesday, Feb 28, 2018 - 09:20 AM (IST)

ਮੁੰਬਈ—ਪੰਜ ਤਿਮਾਹੀਆਂ ਦੇ ਹੇਠਲੇ ਵਾਧੇ ਤੋਂ ਬਾਅਦ ਅੰਤਤ: ਦਸੰਬਰ ਤਿਮਾਹੀ 'ਚ ਬੈਂਕਾਂ ਦੇ ਕਰਜ਼ੇ ਦੀ ਵਾਧਾ ਦਰ 10.7 ਫੀਸਦੀ 'ਤੇ ਪਹੁੰਚ ਗਈ ਹੈ। ਇਸ 'ਚ ਮੁੱਖ ਯੋਗਦਾਨ ਨਿੱਜੀ ਖੇਤਰ ਦੇ ਬੈਂਕਾਂ ਦਾ ਰਿਹਾ। ਸਤੰਬਰ ਤਿਮਾਹੀ 'ਚ ਕਰਜ਼ਾ ਵਾਧਾ 6.5 ਫੀਸਦੀ ਰਿਹਾ ਸੀ ਜਦਕਿ ਜੂਨ ਤਿਮਾਹੀ 'ਚ ਇਹ 8 ਫੀਸਦੀ ਸੀ। ਰਿਜ਼ਰਵ ਬੈਂਕ ਦੀ ਜਮ੍ਹਾ ਅਤੇ ਕਰਜ਼ੇ 'ਤੇ ਅੱਜ ਜਾਰੀ ਰਿਪੋਰਟ 'ਚ ਕਿਹਾ ਗਿਆ ਕਿ ਸਾਰੇ ਵਰਗ ਗਰੁੱਪਾਂ 'ਚ ਬੈਂਕ ਕਰਜ਼ ਦੀ ਵਾਧਾ ਦਰ ਵਧੀ ਹੈ ਅਤੇ ਪੰਜ ਤਿਮਾਹੀ ਤੋਂ ਬਾਅਦ ਇਹ ਦੋ ਅੰਕ 'ਚ ਪਹੁੰਚੀ ਹੈ।
ਇਸ 'ਚ ਮੁੱਖ ਯੋਗਦਾਨ ਨਿੱਜੀ ਖੇਤਰ ਦੇ ਬੈਂਕਾਂ ਦਾ ਰਿਹਾ ਜਦਕਿ ਜਨਤਕ ਖੇਤਰ ਦੇ ਬੈਂਕਾਂ ਨੇ ਵੀ ਇਸ 'ਚ ਸਹਿਯੋਗ ਦਿੱਤਾ ਹੈ।


Related News