ਬਜਾਜ ਆਟੋ ਦਾ ਮੁਨਾਫਾ 21.7 ਫੀਸਦੀ ਵਧਿਆ

10/23/2019 2:14:04 PM

ਨਵੀਂ ਦਿੱਲੀ—ਵਿੱਤੀ ਸਾਲ 2020 ਦੀ ਦੂਜੀ ਤਿਮਾਹੀ 'ਚ ਬਜਾਜ ਆਟੋ ਦਾ ਮੁਨਾਫਾ 21.7 ਫੀਸਦੀ ਵਧ ਕੇ 1,402.4 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਬਜਾਜ ਆਟੋ ਦਾ ਮੁਨਾਫਾ 1,152.5 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2020 ਦੀ ਦੂਜੀ ਤਿਮਾਹੀ 'ਚ ਬਜਾਜ ਆਟੋ ਦੀ ਆਮਦਨ 4.1 ਫੀਸਦੀ ਘਟ ਕੇ 7,707.3 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਬਜਾਜ ਆਟੋ ਦੀ ਆਮਦਨ 8036.3 ਕਰੋੜ ਰੁਪਏ ਰਹੀ ਸੀ। ਸਾਲ ਦਰ ਸਾਲ ਆਧਾਰ 'ਤੇ ਦੂਜੀ ਤਿਮਾਹੀ 'ਚ ਬਜਾਜ ਆਟੋ ਦੀ ਐਬਿਟ 1,414.1 ਕਰੋੜ ਰੁਪਏ ਤੋਂ ਵਧ ਕੇ 1,278 ਕਰੋੜ ਰੁਪਏ ਰਿਹਾ ਹੈ। ਉੱਧਰ ਐਬਿਟ ਮਾਰਜਨ 17.6 ਫੀਸਦੀ ਤੋਂ ਘੱਟ ਕੇ 16.6 ਫੀਸਦੀ 'ਤੇ ਰਿਹਾ ਹੈ।
ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਕੰਪਨੀ ਦੀ ਹੋਰ ਆਮਦਨ 310.4 ਕਰੋੜ ਰੁਪਏ ਤੋਂ ਵਧ ਕੇ 393.4 ਕਰੋੜ ਰੁਪਏ ਰਹੀ ਹੈ।


Aarti dhillon

Content Editor

Related News