ਝਾਰਖੰਡ ਦੇ ਮੰਤਰੀ ਆਲਮਗੀਰ ਦਾ ਈ. ਡੀ. ਰਿਮਾਂਡ ਹੋਰ 3 ਦਿਨ ਲਈ ਵਧਿਆ

Tuesday, May 28, 2024 - 12:59 AM (IST)

ਰਾਂਚੀ, (ਭਾਸ਼ਾ)- ਰਾਂਚੀ ਦੀ ਵਿਸ਼ੇਸ਼ ਪੀ. ਐੱਮ. ਐੱਲ. ਏ. (ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ) ਅਦਾਲਤ ਨੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿਚ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਦੇ ਈ. ਡੀ. ਰਿਮਾਂਡ ’ਚ ਸੋਮਵਾਰ ਤਿੰਨ ਦਿਨ ਦਾ ਵਾਧਾ ਕਰ ਦਿੱਤਾ। ਇਹ ਜਾਣਕਾਰੀ ਉਸ ਦੇ ਵਕੀਲਾਂ ਨੇ ਦਿੱਤੀ।

ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 2 ਦਿਨ ਦੀ ਪੁੱਛਗਿੱਛ ਪਿੱਛੋਂ 15 ਮਈ ਨੂੰ ਆਲਮ ਨੂੰ ਹਿਰਾਸਤ ’ਚ ਲਿਆ ਸੀ। ਅਦਾਲਤ ਨੇ ਪਹਿਲਾਂ ਆਲਮ ਨੂੰ 17 ਮਈ ਨੂੰ 6 ਦਿਨਾਂ ਦੀ ਹਿਰਾਸਤ ’ਚ ਭੇਜ ਦਿੱਤਾ ਸੀ। ਬਾਅਦ ’ਚ 22 ਮਈ ਨੂੰ ਉਸ ਦੀ ਹਿਰਾਸਤ ’ਚ 5 ਦਿਨ ਦਾ ਵਾਧਾ ਕੀਤਾ ਗਿਆ ਸੀ। ਆਲਮ ਦੇ ਵਕੀਲ ਨੇ ਕਿਹਾ ਕਿ ਈ. ਡੀ. ਨੇ ਹੋਰ ਪੁੱਛਗਿੱਛ ਲਈ ਹਿਰਾਸਤ ਦੀ ਮਿਆਦ ਤਿੰਨ ਦਿਨ ਵਧਾਉਣ ਦੀ ਬੇਨਤੀ ਕੀਤੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ।


Rakesh

Content Editor

Related News